ਆਦਿਤਿਆ ਐਲ-1 ਦਾ ਪਹਿਲਾ ਅਭਿਆਸ ਸਫਲਤਾਪੂਰਵਕ ਨੇਪਰੇ ਚੜਿਆ: ਇਸਰੋ

ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ  ਕਿਹਾ ਕਿ ਦੇਸ਼ ਦਾ ਪਹਿਲਾ ਸੂਰਜੀ ਮਿਸ਼ਨ ਆਦਿਤਿਆ-ਐਲ1 ਪੂਰੀ ਤਰਾਂ ਠੀਕ ਹੈ ਅਤੇ ਬੇਹਤਰ ਢੰਗ ਨਾਲ ਕੰਮ ਕਰ ਰਿਹਾ ਹੈ। ਪਹਿਲੀ ਧਰਤੀ ਬਾਉਂਡ ਚਾਲ ਬੈਂਗਲੁਰੂ ਤੋਂ ਸਫਲਤਾਪੂਰਵਕ ਕੀਤੀ ਗਈ ਹੈ। ਨਵੀਂ ਔਰਬਿਟ 245 ਕਿਲੋਮੀਟਰ x 22459 ਕਿਲੋਮੀਟਰ ਹੈ। ਅਗਲਾ ਅਭਿਆਸ ਈਬੀਐਨ 5 ਸਤੰਬਰ 2023 ਨੂੰ ਲਗਭਗ 03:00 ਵਜੇ ਨਿਯਤ […]

Share:

ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ  ਕਿਹਾ ਕਿ ਦੇਸ਼ ਦਾ ਪਹਿਲਾ ਸੂਰਜੀ ਮਿਸ਼ਨ ਆਦਿਤਿਆ-ਐਲ1 ਪੂਰੀ ਤਰਾਂ ਠੀਕ ਹੈ ਅਤੇ ਬੇਹਤਰ ਢੰਗ ਨਾਲ ਕੰਮ ਕਰ ਰਿਹਾ ਹੈ। ਪਹਿਲੀ ਧਰਤੀ ਬਾਉਂਡ ਚਾਲ ਬੈਂਗਲੁਰੂ ਤੋਂ ਸਫਲਤਾਪੂਰਵਕ ਕੀਤੀ ਗਈ ਹੈ। ਨਵੀਂ ਔਰਬਿਟ 245 ਕਿਲੋਮੀਟਰ x 22459 ਕਿਲੋਮੀਟਰ ਹੈ। ਅਗਲਾ ਅਭਿਆਸ ਈਬੀਐਨ 5 ਸਤੰਬਰ 2023 ਨੂੰ ਲਗਭਗ 03:00 ਵਜੇ ਨਿਯਤ ਕੀਤਾ ਗਿਆ ਹੈ। 

ਇਸਰੋ ਨੇ ਹਾਲ ਹੀ ਵਿੱਚ ਐਕਸ ਤੇ ਪੋਸਟ ਕਰਦੇ ਹੋਏ ਬਹੁਤ ਸਾਰੀ ਜਾਣਕਾਰੀ ਸਾਝੀ ਕੀਤੀ। ਉਹਨਾਂ ਦੱਸਿਆ ਕਿ ਭਾਰਤ ਦਾ ਪਹਿਲਾ ਸੂਰਜੀ ਮਿਸ਼ਨ ਆਦਿਤਿਆ-ਐਲ1 ਸ਼ਨੀਵਾਰ ਨੂੰ ਸ਼੍ਰੀਹਰੀਕੋਟਾ ਤੋਂ ਸਫਲਤਾਪੂਰਵਕ ਲਾਂਚ ਕੀਤਾ ਗਿਆ। ਇਸਰੋ ਨੇ ਕਿਹਾ ਕਿ ਆਦਿਤਿਆ-ਐਲ1 ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਪੁਲਾੜ-ਅਧਾਰਤ ਆਬਜ਼ਰਵੇਟਰੀ ਹੈ ਜੋ 125 ਦਿਨਾਂ ਵਿੱਚ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੀ ਯਾਤਰਾ ਕਰਨ ਤੋਂ ਬਾਅਦ ਪੁਲਾੜ ਯਾਨ ਨੂੰ ਸੂਰਜ ਦੇ ਸਭ ਤੋਂ ਨੇੜੇ ਮੰਨੇ ਜਾਣ ਵਾਲੇ ਲਾਗਰੇਂਜ ਪੁਆਇੰਟ ਐਲ1 ਦੇ ਆਲੇ ਦੁਆਲੇ ਇੱਕ ਹਾਲੋ ਆਰਬਿਟ ਵਿੱਚ ਰੱਖਿਆ ਜਾਵੇਗਾ। 

ਲੈਗਰੇਂਜ ਪੁਆਇੰਟ ਕੀ ਹੈ? ਇਤਾਲਵੀ ਫਰਾਂਸੀਸੀ ਗਣਿਤ ਸ਼ਾਸਤਰੀ ਜੋਸੇਫ ਲੁਈਸ ਲੈਗਰੇਂਜ ਦੇ ਨਾਮ ਤੇ ਧਰਤੀ ਅਤੇ ਸੂਰਜ ਦੇ ਵਿਚਕਾਰ ਪੰਜ ਲਾਗਰੇਂਜ ਬਿੰਦੂ ਹਨ। ਜਿੱਥੇ ਇੱਕ ਛੋਟੀ ਜਿਹੀ ਵਸਤੂ ਰਹਿੰਦੀ ਹੈ। ਇਸ ਬਿੰਦੂ ’ਤੇ ਧਰਤੀ ਅਤੇ ਸੂਰਜ ਦੀ ਗੁਰੂਤਾ ਖਿੱਚ ਇੱਕ ਛੋਟੀ ਵਸਤੂ ਨੂੰ ਉਹਨਾਂ ਦੇ ਨਾਲ ਜਾਣ ਲਈ ਲੋੜੀਂਦੇ ਕੇਂਦਰਪਾਤੀ ਬਲ ਦੇ ਬਰਾਬਰ ਹੈ। ਪੁਲਾੜ ਯਾਨ ਨੂੰ ਆਨ-ਬੋਰਡ ਪ੍ਰੋਪਲਸ਼ਨ ਦੀ ਵਰਤੋਂ ਕਰਦੇ ਹੋਏ ਲਾਗਰੇਂਜ ਐਲ-1 ਬਿੰਦੂ ਵੱਲ ਲਾਂਚ ਕੀਤਾ ਜਾਵੇਗਾ। ਤਾਂ ਜੋ ਇਹ ਧਰਤੀ ਦੇ ਗੁਰੂਤਾਕਰਸ਼ਣ ਖੇਤਰ ਤੋਂ ਬਾਹਰ ਨਿਕਲ ਜਾਵੇ। ਅਤੇ ਐਲ-1 ਵੱਲ ਸਫ਼ਰ ਕਰ ਸਕੇ। ਬਾਅਦ ਵਿੱਚ ਇਸਨੂੰ ਸੂਰਜ ਦੇ ਨੇੜੇ ਐਲ-1 ਬਿੰਦੂ ਦੇ ਆਲੇ ਦੁਆਲੇ ਇੱਕ ਵੱਡੇ ਹਾਲੋ ਔਰਬਿਟ ਵਿੱਚ ਇੰਜੈਕਟ ਕੀਤਾ ਜਾਵੇਗਾ।

ਇਸਰੋ ਨੇ ਕਿਹਾ ਕਿ ਆਦਿਤਿਆ-ਐਲ1 ਮਿਸ਼ਨ ਲਈ ਲਾਂਚ ਤੋਂ ਲੈ ਕੇ ਐ-1 ਪੁਆਇੰਟ ਤੱਕ ਪਹੁੰਚਣ ਤੱਕ ਦਾ ਕੁੱਲ ਸਮਾਂ ਲਗਭਗ ਚਾਰ ਮਹੀਨੇ ਦਾ ਹੋਵੇਗਾ। ਸੂਰਜ ਦਾ ਅਧਿਐਨ ਕਰਨ ਦੇ ਕਾਰਨਾਂ ਦੀ ਵਿਆਖਿਆ ਕਰਦੇ ਹੋਏ ਇਸਰੋ ਨੇ ਕਿਹਾ ਕਿ ਇਹ ਵੱਖ-ਵੱਖ ਊਰਜਾਵਾਨ ਕਣਾਂ ਅਤੇ ਚੁੰਬਕੀ ਖੇਤਰਾਂ ਦੇ ਨਾਲ ਲਗਭਗ ਸਾਰੀਆਂ ਤਰੰਗ-ਲੰਬਾਈਆਂ ਵਿੱਚ ਰੇਡੀਏਸ਼ਨ ਛੱਡਦਾ ਹੈ।

ਧਰਤੀ ਦਾ ਵਾਯੂਮੰਡਲ ਅਤੇ ਇਸਦਾ ਚੁੰਬਕੀ ਖੇਤਰ ਇੱਕ ਸੁਰੱਖਿਆ ਢਾਲ ਵਜੋਂ ਕੰਮ ਕਰਦਾ ਹੈ ਜੋ ਹਾਨੀਕਾਰਕ ਤਰੰਗ ਲੰਬਾਈ ਦੀਆਂ ਕਿਰਨਾਂ ਨੂੰ ਰੋਕਦਾ ਹੈ। ਅਜਿਹੇ ਰੇਡੀਏਸ਼ਨ ਦਾ ਪਤਾ ਲਗਾਉਣ ਲਈ ਸੂਰਜੀ ਅਧਿਐਨ ਪੁਲਾੜ ਤੋਂ ਕੀਤੇ ਜਾਂਦੇ ਹਨ। ਮਿਸ਼ਨ ਦੇ ਮੁੱਖ ਉਦੇਸ਼ਾਂ ਵਿੱਚ ਕੋਰੋਨਲ ਹੀਟਿੰਗ ਅਤੇ ਸੋਲਰ ਵਿੰਡ ਪ੍ਰਵੇਗ ਨੂੰ ਸਮਝਣਾ, ਕੋਰੋਨਲ ਮਾਸ ਇਜੈਕਸ਼ਨ (ਸੀਐਮਈ) ਦੀ ਸ਼ੁਰੂਆਤ, ਧਰਤੀ ਦੇ ਨੇੜੇ ਸਪੇਸ ਮੌਸਮ ਅਤੇ ਸੂਰਜੀ ਹਵਾ ਦੀ ਵੰਡ ਨੂੰ ਸਮਝਣਾ ਸ਼ਾਮਲ ਹੈ।