ਰਾਬਿੰਦਰਨਾਥ ਟੈਗੋਰ ਦੇ ਜੀਵਨ ਅਤੇ ਕੰਮਾਂ ਬਾਰੇ ਤੱਥ ਭਰਭੂਰ ਜਾਣਕਾਰੀ

ਰਬਿੰਦਰ ਜੈਅੰਤੀ ਭਾਰਤ ਦੇ ਪਹਿਲੇ ਨੋਬਲ ਪੁਰਸਕਾਰ ਜੇਤੂ ਅਤੇ ਮਹਾਨ ਵਿਦਵਾਨ ਰਾਬਿੰਦਰਨਾਥ ਟੈਗੋਰ ਦਾ ਜਨਮ ਦਿਨ ਹੈ। ਉਹ ਵਿਸ਼ਵ-ਪ੍ਰਸਿੱਧ ਕਵੀ, ਸੁਰੀਲੇ ਸੰਗੀਤਕਾਰ, ਇਨਕਲਾਬੀ ਨਾਵਲਕਾਰ ਅਤੇ ਨਾਟਕਕਾਰ ਹੋਣ ਸਮੇਤ ਚਿੱਤਰਕਾਰ ਸਨ। ਉਹ ਇੱਕ ਵਿਦਵਾਨ, ਮਾਨਵਵਾਦੀ, ਦਾਰਸ਼ਨਿਕ ਅਤੇ ਸਮਾਜ ਸੁਧਾਰਕ ਵੀ ਸਨ। ਅੰਗਰੇਜ਼ੀ ਕੈਲੰਡਰ ਅਨੁਸਾਰ, ਟੈਗੋਰ ਦਾ ਜਨਮ 7 ਮਈ, 1861 ਨੂੰ ਹੋਇਆ। ਉਹਨਾਂ ਦਾ ਜਨਮ ਦਿਨ […]

Share:

ਰਬਿੰਦਰ ਜੈਅੰਤੀ ਭਾਰਤ ਦੇ ਪਹਿਲੇ ਨੋਬਲ ਪੁਰਸਕਾਰ ਜੇਤੂ ਅਤੇ ਮਹਾਨ ਵਿਦਵਾਨ ਰਾਬਿੰਦਰਨਾਥ ਟੈਗੋਰ ਦਾ ਜਨਮ ਦਿਨ ਹੈ। ਉਹ ਵਿਸ਼ਵ-ਪ੍ਰਸਿੱਧ ਕਵੀ, ਸੁਰੀਲੇ ਸੰਗੀਤਕਾਰ, ਇਨਕਲਾਬੀ ਨਾਵਲਕਾਰ ਅਤੇ ਨਾਟਕਕਾਰ ਹੋਣ ਸਮੇਤ ਚਿੱਤਰਕਾਰ ਸਨ। ਉਹ ਇੱਕ ਵਿਦਵਾਨ, ਮਾਨਵਵਾਦੀ, ਦਾਰਸ਼ਨਿਕ ਅਤੇ ਸਮਾਜ ਸੁਧਾਰਕ ਵੀ ਸਨ।

ਅੰਗਰੇਜ਼ੀ ਕੈਲੰਡਰ ਅਨੁਸਾਰ, ਟੈਗੋਰ ਦਾ ਜਨਮ 7 ਮਈ, 1861 ਨੂੰ ਹੋਇਆ। ਉਹਨਾਂ ਦਾ ਜਨਮ ਦਿਨ ਬੰਗਾਲੀ ਕੈਲੰਡਰ ਅਨੁਸਾਰ 25 ਵੀਂ ਵਿਸਾਖ ਨੂੰ ਮਨਾਇਆ ਜਾਂਦਾ ਹੈ। ਇਹ ਮਿਤੀ ਆਮ ਤੌਰ ‘ਤੇ 8 ਜਾਂ 9 ਮਈ ਦੀ ਬਣਦੀ ਹੈ।

ਸ਼ੁਰੁਆਤੀ ਜੀਵਨ

ਰਬਿੰਦਰਨਾਥ ਦਾ ਜਨਮ ਕੋਲਕਾਤਾ ਦੇ ਜੋਰਾਸਾਂਕੋ ਵਿੱਚ ਹੋਇਆ ਸੀ। ਉਹ ਇੱਕ ਨਾਮਵਰ ਬੰਗਾਲੀ ਪਰਿਵਾਰ ਤੋਂ ਸਨ ਜੋ ਕਲਾਵਾਂ ਵੱਲ ਆਪਣੇ ਝੁਕਾਅ ਲਈ ਪ੍ਰਸਿਧ ਸਨ। ਉਹਨਾਂ ਦੇ ਪਿਤਾ ਮਹਾਰਿਸ਼ੀ ਦੇਬੇਂਦਰਨਾਥ ਟੈਗੋਰ ਸਨ ਅਤੇ ਉਹਨਾਂ ਦੇ ਦਾਦਾ ਪ੍ਰਿੰਸ ਦਵਾਰਕਾਨਾਥ ਟੈਗੋਰ ਇੱਕ ਮਸ਼ਹੂਰ ਉਦਯੋਗਪਤੀ ਸਨ। ਟੈਗੋਰ ਬਚਪਨ ਤੋਂ ਹੀ ਕਾਵਿ ਰਚਨਾ ਕਰਦੇ ਸਨ। ਉਹ ਰਸਮੀ ਤੌਰ ’ਤੇ ਸਕੂਲ ਨਹੀਂ ਗਏ ਅਤੇ ਘਰ ਹੀ ਪੜ੍ਹਦੇ ਸਨ। ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਪਰਿਵਾਰਕ ਜਾਇਦਾਦ ਦੀ ਦੇਖਭਾਲ ਕਰਨ ਲਈ ਸ਼ੈਲੀਦਾਹਾ (ਹੁਣ ਬੰਗਲਾਦੇਸ਼ ਵਿੱਚ) ਭੇਜਿਆ। ਇੱਥੇ ਟੈਗੋਰ ਨੇ ਕਵਿਤਾ ਲਿਖਣੀ ਸ਼ੁਰੂ ਕੀਤੀ ਜੋ ਬਾਅਦ ਵਿੱਚ ਪ੍ਰਕਾਸ਼ਿਤ ਹੋਈ। ਉਹਨਾਂ ਨੇ ਆਪਣੀਆਂ ਕੁਝ ਮਹਾਨ ਰਚਨਾਵਾਂ ਇਸ ਖਿੱਤੇ ਵਿੱਚ ਹੀ ਲਿਖੀਆਂ।

ਮਸ਼ਹੂਰ ਰਚਨਾਵਾਂ

ਟੈਗੋਰ ਨੇ ਬੰਗਾਲੀ ਸਾਹਿਤ ਵਿੱਚ ਸ਼ੈਲੀਗਤ ਤਬਦੀਲੀ ਲਿਆਂਦੀ। ਉਹਨਾਂ ਦੀਆਂ ਲਿਖਤਾਂ ਸਾਧਾਰਨ ਪਰ ਬਹੁਤ ਸ਼ਕਤੀਸ਼ਾਲੀ ਹਨ ਜਿਹਨਾਂ ਵਿਚ ਗੱਲਬਾਤ ਦੀ ਧੁਨ ਹੈ ਜੋ ਕਿ ਪਾਠਕਾਂ ‘ਤੇ ਡੂੰਘਾ ਪ੍ਰਭਾਵ ਪਾਉਣ ਸਮੇਤ ਮਨੁੱਖੀ ਭਾਵਨਾਵਾਂ ਨੂੰ ਪ੍ਰਗਟ ਕਰਦੀ ਹੈ।

ਟੈਗੋਰ ਦਾ ਸਭ ਤੋਂ ਮਸ਼ਹੂਰ ਕੰਮ ਕਵਿਤਾਵਾਂ ਦਾ ਸੰਗ੍ਰਹਿ ਰਿਹਾ ਜਿਵੇਂ ਕਿ ‘ਸੌਂਗ ਆਫਰਿੰਗਜ਼’ ਜਾਂ ‘ਗੀਤਾਂਜਲੀ’ ਜਿਸ ਲਈ ਉਹਨਾਂ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ। ਉਹਨਾਂ ਦੇ ਕੁਝ ਪ੍ਰਸਿੱਧ ਨਾਵਲ ‘ਸ਼ੇਸ਼ੇਰ ਕੋਬਿਤਾ’ (ਆਖਰੀ ਕਵਿਤਾ), ‘ਗੋਰਾ’, ‘ਘੋਰੇ ਓ ਬੇਅਰ’ (ਘਰ ਅਤੇ ਸੰਸਾਰ) ਆਦਿ ਹਨ। ਟੈਗੋਰ ਦੀਆਂ ਛੋਟੀਆਂ ਕਹਾਣੀਆਂ ਦਾ ਸੰਗ੍ਰਹਿ ‘ਗਲਪਗੁਚਾ’ ਬਹੁਤ ਹੀ ਲੋਕ-ਭਾਉਂਦਾ ਸੰਗ੍ਰਹਿ ਹੈ। ਉਹਨਾਂ ਦੀਆਂ ਰਚਨਾਵਾਂ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦਿਤ ਹਨ। ਉਹ ਆਪਣੇ ਨਾਚ ਦੇ ਨਾਟਕਾਂ ਲਈ ਬਹੁਤ ਮਸ਼ਹੂਰ ਹਨ ਜਿਨ੍ਹਾਂ ਵਿੱਚੋਂ ਕੁਝ ‘ਚਿਤਰਾਂਗਦਾ’, ‘ਚੰਡਾਲਿਕਾ’, ‘ਸ਼ਿਆਮਾ’ ਅਤੇ ‘ਤਾਸ਼ੇਰ ਦੇਸ਼’ ਹਨ। ਇਨ੍ਹਾਂ ਨਾਚ ਨਾਟਕਾਂ ਦੇ ਗੀਤ ਅੱਜ ਵੀ ਹਰ ਬੰਗਾਲੀ ਘਰ ਵਿੱਚ ਸੁਣੇ ਜਾਂਦੇ ਹਨ।

ਰਬਿੰਦਰ ਜੈਅੰਤੀ ਦਾ ਜਸ਼ਨ

ਵਿਦਿਆਰਥੀ ਹਰ ਸਾਲ ਸਕੂਲਾਂ ਅਤੇ ਕਾਲਜਾਂ ਵਿੱਚ ਰਾਬਿੰਦਰਨਾਥ ਟੈਗੋਰ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਯਾਦ ਵਿੱਚ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕਰਦੇ ਹਨ। ਬੰਗਾਲ ਵਿੱਚ ਰਾਬਿੰਦਰ ਜਯੰਤੀ ‘ਤੇ ਹਰ ਆਂਢ-ਗੁਆਂਢ ਵਿੱਚ ਟੈਗੋਰ ਦੀਆਂ ਧੁਨਾਂ ਸੁਣੀਆਂ ਜਾ ਸਕਦੀਆਂ ਹਨ।