ਸ਼ੁਰੂਆਤੀ ਰੁਝਾਨਾਂ ਵਿੱਚ ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਭਾਜਪਾ ਨੂੰ ਬਹੁਮਤ

ਮੱਧ ਪ੍ਰਦੇਸ਼ 'ਚ ਸਵੇਰੇ 9.30 ਵਜੇ ਤੱਕ ਦੇ ਰੁਝਾਨਾਂ 'ਚ ਭਾਜਪਾ 130 ਸੀਟਾਂ 'ਤੇ, ਕਾਂਗਰਸ 96 ਅਤੇ ਹੋਰ 4 ਸੀਟਾਂ 'ਤੇ ਅੱਗੇ ਹੈ। ਰਾਜਸਥਾਨ 'ਚ ਭਾਜਪਾ 105 ਸੀਟਾਂ 'ਤੇ, ਕਾਂਗਰਸ 80 ਅਤੇ ਹੋਰ 14 ਸੀਟਾਂ 'ਤੇ ਅੱਗੇ ਹੈ। ਛੱਤੀਸਗੜ੍ਹ 'ਚ ਭਾਜਪਾ 45 ਅਤੇ ਕਾਂਗਰਸ 43 ਸੀਟਾਂ 'ਤੇ ਅੱਗੇ ਹੈ।

Share:

ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਅਤੇ ਤੇਲੰਗਾਨਾ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਯਾਨੀ 3 ਦਸੰਬਰ ਨੂੰ ਐਲਾਨੇ ਜਾ ਰਹੇ ਹਨ। ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਤੇਲੰਗਾਨਾ ਵਿੱਚ ਵੋਟਾਂ ਦੀ ਗਿਣਤੀ ਸਵੇਰ ਤੋਂ ਹੀ ਸ਼ੁਰੂ ਹੋ ਚੁੱਕੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਨੇ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਛੱਤੀਸਗੜ੍ਹ 'ਚ ਭਾਜਪਾ ਅਤੇ ਕਾਂਗਰਸ ਵਿਚਾਲੇ ਕਰੀਬੀ ਮੁਕਾਬਲਾ ਹੈ ਅਤੇ ਤੇਲੰਗਾਨਾ 'ਚ ਕਾਂਗਰਸ ਭਾਰੀ ਬਹੁਮਤ ਨਾਲ ਜਿੱਤਦੀ ਨਜ਼ਰ ਆ ਰਹੀ ਹੈ। ਮੱਧ ਪ੍ਰਦੇਸ਼ 'ਚ ਸਵੇਰੇ 9.30 ਵਜੇ ਤੱਕ ਦੇ ਰੁਝਾਨਾਂ 'ਚ ਭਾਜਪਾ 130 ਸੀਟਾਂ 'ਤੇ, ਕਾਂਗਰਸ 96 ਅਤੇ ਹੋਰ 4 ਸੀਟਾਂ 'ਤੇ ਅੱਗੇ ਹੈ।

ਰਾਜਸਥਾਨ 'ਚ ਭਾਜਪਾ 105 ਸੀਟਾਂ 'ਤੇ, ਕਾਂਗਰਸ 80 ਅਤੇ ਹੋਰ 14 ਸੀਟਾਂ 'ਤੇ ਅੱਗੇ ਹੈ। ਛੱਤੀਸਗੜ੍ਹ 'ਚ ਭਾਜਪਾ 45 ਅਤੇ ਕਾਂਗਰਸ 43 ਸੀਟਾਂ 'ਤੇ ਅੱਗੇ ਹੈ। ਬਾਕੀ ਦੋ ਸੀਟਾਂ 'ਤੇ ਅੱਗੇ ਹਨ।ਤੇਲੰਗਾਨਾ 'ਚ ਕਾਂਗਰਸ 63 ਸੀਟਾਂ 'ਤੇ, ਬੀਆਰਐਸ 46 'ਤੇ, ਭਾਜਪਾ ਪੰਜ 'ਤੇ ਅਤੇ ਹੋਰ ਸਿਰਫ 5 ਸੀਟਾਂ 'ਤੇ ਅੱਗੇ ਹਨ। ਮੱਧ ਪ੍ਰਦੇਸ਼ 'ਚ ਭਾਜਪਾ 80 ਅਤੇ ਕਾਂਗਰਸ 65 ਸੀਟਾਂ 'ਤੇ ਅੱਗੇ ਹੈ। ਬਾਕੀ ਦੋ ਸੀਟਾਂ 'ਤੇ ਅੱਗੇ ਹਨ। ਰਾਜਸਥਾਨ 'ਚ ਭਾਜਪਾ 70 ਸੀਟਾਂ 'ਤੇ ਅਤੇ ਕਾਂਗਰਸ 60 ਸੀਟਾਂ 'ਤੇ ਅੱਗੇ ਹੈ। ਹੋਰ 8 ਸੀਟਾਂ 'ਤੇ ਅੱਗੇ ਹੈ। ਛੱਤੀਸਗੜ੍ਹ 'ਚ ਭਾਜਪਾ 32 ਅਤੇ ਕਾਂਗਰਸ 36 ਸੀਟਾਂ 'ਤੇ ਅੱਗੇ ਹੈ। ਤੇਲੰਗਾਨਾ 'ਚ ਬੀਆਰਐਸ 35 ਸੀਟਾਂ 'ਤੇ, ਕਾਂਗਰਸ 55 ਸੀਟਾਂ 'ਤੇ ਅਤੇ ਭਾਜਪਾ ਤਿੰਨ ਸੀਟਾਂ 'ਤੇ ਅੱਗੇ ਹੈ। ਬਾਕੀ ਪੰਜ ਸੀਟਾਂ 'ਤੇ ਅੱਗੇ ਹਨ। ਤੇਲੰਗਾਨਾ 'ਚ ਭਾਜਪਾ ਦਾ ਖਾਤਾ ਖੁੱਲ੍ਹ ਗਿਆ ਹੈ ਅਤੇ ਪਾਰਟੀ 2 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਕਾਂਗਰਸ 30 ਸੀਟਾਂ 'ਤੇ ਅੱਗੇ ਹੈ ਅਤੇ ਬੀਆਰਐਸ 25 ਸੀਟਾਂ 'ਤੇ ਅੱਗੇ ਹੈ। ਬਾਕੀ ਦੋ ਸੀਟਾਂ 'ਤੇ ਅੱਗੇ ਹਨ।

ਇਹ ਵੀ ਪੜ੍ਹੋ