ਇੰਡੀਗੋ ਏਅਰਲਾਈਨਜ਼ ਦੀਆਂ ਦੋ ਉਡਾਣਾਂ ਨੇ ਡਰਾਏ ਯਾਤਰੀ

ਜਹਾਜ ਦਾ ਸਫਰ ਹਰ ਕਿਸੇ ਨੂੰ ਆਕਰਸ਼ਿਤ ਕਰਦਾ ਹੈ। ਆਪਣੀ ਜਿੰਦਗੀ ਵਿੱਚ ਹਰ ਕੋਈ ਇੱਕ ਵਾਰ ਤਾਂ ਇਸ ਸਫਰ ਦਾ ਆਨੰਦ ਲੈਣਾ ਚਾਹੁੰਦਾ ਹੈ। ਪਰ ਕੀ ਹੋਵੇ ਜੇ ਇਸ ਆਕਰਸ਼ਕ ਸਫਰ ਵਿੱਚ ਕੁਝ ਪਲ ਚਿੰਤਾ ਵਾਲੇ ਬਣ ਜਾਣ। ਸ਼ਾਇਦ ਉਸ ਤੋਂ ਡਰਾਵਣਾ ਪਲ ਕਿਸੇ ਲਈ ਨਹੀਂ ਹੋਵੇਗਾ। ਇਹੋ ਜਿਹੀ ਸਥਿਤੀ ਹਾਲ ਹੀ ਵਿੱਚ ਇੰਡੀਗੋ ਦੀਆਂ […]

Share:

ਜਹਾਜ ਦਾ ਸਫਰ ਹਰ ਕਿਸੇ ਨੂੰ ਆਕਰਸ਼ਿਤ ਕਰਦਾ ਹੈ। ਆਪਣੀ ਜਿੰਦਗੀ ਵਿੱਚ ਹਰ ਕੋਈ ਇੱਕ ਵਾਰ ਤਾਂ ਇਸ ਸਫਰ ਦਾ ਆਨੰਦ ਲੈਣਾ ਚਾਹੁੰਦਾ ਹੈ। ਪਰ ਕੀ ਹੋਵੇ ਜੇ ਇਸ ਆਕਰਸ਼ਕ ਸਫਰ ਵਿੱਚ ਕੁਝ ਪਲ ਚਿੰਤਾ ਵਾਲੇ ਬਣ ਜਾਣ। ਸ਼ਾਇਦ ਉਸ ਤੋਂ ਡਰਾਵਣਾ ਪਲ ਕਿਸੇ ਲਈ ਨਹੀਂ ਹੋਵੇਗਾ। ਇਹੋ ਜਿਹੀ ਸਥਿਤੀ ਹਾਲ ਹੀ ਵਿੱਚ ਇੰਡੀਗੋ ਦੀਆਂ ਦੋ ਫਲਾਈਟਾਂ ਦੌਰਾਨ ਦੇਖਣ ਨੂੰ ਮਿਲੀ।  ਕੱਲ੍ਹ ਪਹਿਲਾਂ ਮਦੁਰਾਈ-ਮੁੰਬਈ ਇੰਡੀਗੋ ਦੀ ਇੱਕ ਉਡਾਣ ਵਿੱਚ ਇੰਜਣ ਫੇਲ੍ਹ ਹੋਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਕੋਲਕਾਤਾ-ਬੈਂਗਲੁਰੂ ਉਡਾਣ ਵਿੱਚ ਵੀ ਅਜਿਹੀ ਹੀ ਘਟਨਾ ਵਾਪਰੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਦੋਵੇਂ ਜਹਾਜ਼ ਪ੍ਰੈਟ ਅਤੇ ਵਿਟਨੀ ਇੰਜਣ ‘ਤੇ ਚੱਲ ਰਹੇ ਸਨ। ਮੰਗਲਵਾਰ ਨੂੰ ਇੰਡੀਗੋ ਏਅਰਲਾਈਨਜ਼ ਦੀਆਂ ਦੋ ਉਡਾਣਾਂ ਵਿੱਚ ਅਜਿਹੀਆਂ ਹੀ ਤਕਨੀਕੀ ਖਾਮੀਆਂ ਆਈਆਂ ਜਿਸ ਵਿੱਚ ਮੱਧ-ਹਵਾਈ ਇੰਜਣ ਬੰਦ ਹੋ ਗਿਆ। ਹਾਲਾਂਕਿ, ਦੋਵੇਂ ਉਡਾਣਾਂ ਬਾਅਦ ਵਿੱਚ ਸੁਰੱਖਿਅਤ ਢੰਗ ਨਾਲ ਲੈਂਡ ਹੋਈਆਂ। ਪਹਿਲਾਂ ਇੱਕ ਮਦੁਰਾਈ-ਮੁੰਬਈ ਫਲਾਈਟ ਅਤੇ ਬਾਅਦ ਵਿੱਚ ਕੋਲਕਾਤਾ-ਬੈਂਗਲੁਰੂ ਫਲਾਈਟ ਵਿੱਚ ਮੱਧ-ਹਵਾ ਵਿੱਚ ਗੜਬੜੀ ਹੋਈ। ਖਬਰ ਸੀ ਕਿ ਉਡਾਣਾ ਵਿੱਚ ਬੈਠੇ ਯਾਤਰੀ ਇੱਕ ਵਾਰ ਕਾਫੀ ਘਬਰਾ ਗਏ ਸਨ। ਉਸ ਮੌਕੇ ਮਾਹੌਲ ਭਾਵੁਕ ਅਤੇ ਚਿੰਤਾਜਨਕ ਬਣ ਗਿਆ ਸੀ। ਹਾਲਾਂਕਿ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਫਲਾਈਟ ਦੀ ਲੈਂਡਿਗ ਸੇਫ ਕੀਤੀ ਜਾਵੇਗੀ। ਕਿਸੇ ਨੂੰ ਕੋਈ ਨੁਕਸਾਨ ਪੁੱਜਣ ਨਹੀਂ ਦਿੱਤਾ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਇਹ ਦੋਵੇਂ ਜਹਾਜ਼ ਪ੍ਰੈਟ ਅਤੇ ਵਿਟਨੀ ਇੰਜਣ ‘ਤੇ ਚੱਲ ਰਹੇ ਸਨ।  ਇੰਜਣ 2 ਸਟਾਲ ਹੋਇਆ ਅਤੇ ਇੰਜਣ 2 ਆਇਲ ਚਿੱਪ ਦਾ ਪਤਾ ਲੱਗਾ ਚੇਤਾਵਨੀ ਦਿੱਚੀ ਗਈ। ਇੰਜਣ 2 ਨੂੰ ਚੈੱਕਲਿਸਟ ਦੇ ਅਨੁਸਾਰ ਬੰਦ ਕਰ ਦਿੱਤਾ ਗਿਆ ਸੀ। ਡੀਜੀਸੀਏ ਨੇ ਬਿਆਨ ਵਿੱਚ ਕਿਹਾ ਕਿ ਜਹਾਜ਼ ਸੁਰੱਖਿਅਤ ਰੂਪ ਨਾਲ ਲੈਂਡ ਕੀਤਾ ਹੈ ਅਤੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ।  ਇੰਡੀਗੋ ਨੇ ਮੁੰਬਈ ਵਿੱਚ ਉਤਰਨ ਤੋਂ ਪਹਿਲਾਂ ਤਕਨੀਕੀ ਸਮੱਸਿਆ ਦਾ ਹਵਾਲਾ ਦਿੰਦੇ ਹੋਏ ਇਕ ਬਿਆਨ ਵੀ ਜਾਰੀ ਕੀਤਾ।ਉਹਨਾਂ ਨੇ ਕਿਹਾ ਕਿ ਫਲਾਈਟ ਵਿੱਚ ਬੈਠਾ ਹਰ ਯਾਤਰੀ ਪੂਰੀ ਤਰਾਂ ਸੁਰੱਖਿਅਤ ਹੈ। ਕਿਸੇ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਪਹੰਚਿਆ। 

ਇੰਡੀਗੋ ਨੇ ਕਿਹਾ, “ਪਾਇਲਟ ਨੇ ਮੁੰਬਈ ਵਿੱਚ ਲੈਂਡਿੰਗ ਨੂੰ ਪਹਿਲ ਦਿੱਤੀ। ਜਹਾਜ਼ ਨੂੰ ਮੁੰਬਈ ਵਿੱਚ ਰੱਖਿਆ ਗਿਆ ਹੈ ਅਤੇ ਜ਼ਰੂਰੀ ਰੱਖ-ਰਖਾਅ ਤੋਂ ਬਾਅਦ ਵਾਪਸ ਚਾਲੂ ਕੀਤਾ ਜਾਵੇਗਾ। ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਸਾਨੂੰ ਅਫਸੋਸ ਹੈ। ਪਰ ਇਸ ਗੱਲ ਦੀ ਖੁਸ਼ੀ ਹੈ ਕਿ ਫਲਾਈਟ ਸਹੀ ਸਲਾਮਤ ਲੈਂਡ ਕਰ ਸਕੀ। ਸਾਰੇ ਯਾਤਰੀ ਸਹੀ ਸਲਾਮਤ ਵਾਪਿਸ ਆਪਣੇ ਘਰਾਂ ਨੂੰ ਰਵਾਨਾ ਹੋਏ।