ਪ੍ਰਧਾਨ ਮੰਤਰੀ ਮੋਦੀ ਨੇ ‘ਸਭ ਦਾ ਸਾਥ ਸਭ ਦਾ ਵਿਕਾਸ’ ਮਾਡਲ ਦੀ ਕੀਤੀ ਸ਼ਲਾਘਾ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਭਾਰਤ ਨੂੰ ਇੱਕ ਅਰਬ ਭੁੱਖੇ ਪੇਟ ਵਾਲੇ ਦੇਸ਼ ਵਜੋਂ ਦੇਖਿਆ ਜਾਂਦਾ ਸੀ, ਪਰ ਹੁਣ ਸੱਥਿਤੀ ਬਦਲ ਗਈ ਹੈ। ਅੱਜ ਇਸ ਨੂੰ 2 ਅਰਬ ਤੋਂ ਵੱਧ ਹੁਨਰਮੰਦ ਹੱਥਾਂ ਵਾਲੇ ਦੇਸ਼ ਵਜੋਂ ਦੇਖਿਆ ਜਾ ਰਿਹਾ ਹੈ। ਜੀ20 ਸਿਖਰ ਸੰਮੇਲਨ ਵਿੱਚ ਵਿਸ਼ਵ ਨੇਤਾਵਾਂ ਦੀ ਮੇਜ਼ਬਾਨੀ […]

Share:

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਭਾਰਤ ਨੂੰ ਇੱਕ ਅਰਬ ਭੁੱਖੇ ਪੇਟ ਵਾਲੇ ਦੇਸ਼ ਵਜੋਂ ਦੇਖਿਆ ਜਾਂਦਾ ਸੀ, ਪਰ ਹੁਣ ਸੱਥਿਤੀ ਬਦਲ ਗਈ ਹੈ। ਅੱਜ ਇਸ ਨੂੰ 2 ਅਰਬ ਤੋਂ ਵੱਧ ਹੁਨਰਮੰਦ ਹੱਥਾਂ ਵਾਲੇ ਦੇਸ਼ ਵਜੋਂ ਦੇਖਿਆ ਜਾ ਰਿਹਾ ਹੈ। ਜੀ20 ਸਿਖਰ ਸੰਮੇਲਨ ਵਿੱਚ ਵਿਸ਼ਵ ਨੇਤਾਵਾਂ ਦੀ ਮੇਜ਼ਬਾਨੀ ਕਰਨ ਤੋਂ ਇੱਕ ਹਫ਼ਤਾ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ‘ਸਭ ਦਾ ਸਾਥ ਸਭ ਦਾ ਵਿਕਾਸ’ ਮਾਡਲ ਇੱਕ ਜੀਡੀਪੀ-ਕੇਂਦ੍ਰਿਤ ਪਹੁੰਚ ਵਿੱਚ ਤਬਦੀਲ ਹੋ ਰਹੇ ਵਿਸ਼ਵ ਦੀ ਭਲਾਈ ਲਈ ਮਾਰਗਦਰਸ਼ਕ ਸਿਧਾਂਤ ਹੋ ਸਕਦਾ ਹੈ।

ਮੋਦੀ ਨੇ ਆਪਣੇ ਲੋਕ ਕਲਿਆਣ ਮਾਰਗ ਸਥਿਤ ਰਿਹਾਇਸ਼ ’ਤੇ ਪਿਛਲੇ ਹਫਤੇ ਦੇਰ ਨਾਲ ਆਯੋਜਿਤ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਪੀਟੀਆਈ ਨੂੰ ਕਿਹਾ ਸੀ ਕਿ ਜੀਡੀਪੀ ਦੇ ਆਕਾਰ ਦੇ ਬਾਵਜੂਦ ਹਰ ਆਵਾਜ਼ ਸਾਡੇ ਲਈ ਮਾਇਨੇ ਰੱਖਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬੈਡਨ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਾਕ, ਸਾਊਦੀ ਅਰਬ ਦੇ ਬਾਦਸ਼ਾਹ ਮੁਹੰਮਦ ਬਿਨ ਸਲਮਾਨ ਅਤੇ ਹੋਰ ਨੇਤਾ 9-10 ਸਤੰਬਰ ਨੂੰ ਨਵੇਂ ਬਣੇ ਭਾਰਤ ਮੰਡਪਮ ਕਾਨਫਰੰਸ ਹਾਲ ਵਿੱਚ ਸਾਲਾਨਾ ਬੈਠਕ ਲਈ ਇਕੱਠੇ ਹੋਣਗੇ। 

ਭਾਰਤ ਦੇ ਜੀ-20 ਪ੍ਰੈਜ਼ੀਡੈਂਸੀ ਦੇ ਬਹੁਤ ਸਾਰੇ ਸਕਾਰਾਤਮਕ ਪ੍ਰਭਾਵ ਸਾਹਮਣੇ ਆ ਰਹੇ ਹਨ। ਉਨ੍ਹਾਂ ਵਿੱਚੋਂ ਕੁਝ ਮੇਰੇ ਦਿਲ ਦੇ ਬਹੁਤ ਨੇੜੇ ਹਨ। ਮੋਦੀ ਨੇ ਪੀਟੀਆਈ ਦੇ ਮੁੱਖ ਸੰਪਾਦਕ ਵਿਜੇ ਜੋਸ਼ੀ ਨਾਲ ਜੀ-20 ਅਤੇ ਸਬੰਧਤ ਮੁੱਦਿਆਂ ਤੇ ਕੇਂਦਰਿਤ 80 ਮਿੰਟ ਦੀ ਇੰਟਰਵਿਊ ਕੀਤੀ। ਜਿਸ ਵਿੱਚ ਦੇਸ਼ ਦੇ ਵਿਕਾਸ ਨੂੰ ਲੈਕੇ ਹੋਰ ਅਹਿਮ ਮੁੱਦਿਆ ਤੇ ਖੁੱਲ ਕੇ ਗੱਲਬਾਤ ਕੀਤੀ। ਸਭ ਤੋਂ ਵੱਧ ਜੋਰ ‘ਸਬ ਕਾ ਸਾਥ ਸਬਦਾ ਵਿਕਾਸ’ ਮਾਡਲ ’ਤੇ ਦਿੱਤਾ ਗਿਆ। ਇਸ ਮਾਡਲ ਦੀ ਅਹਮਿਅਤ ਅਤੇ ਨਤੀਜਿਆਂ ’ਤੇ ਵੀ ਚਾਨਣਾ ਪਾਇਆ ਗਿਆ। 

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਲੰਬੇ ਸਮੇਂ ਤੋਂ ਭਾਰਤ ਨੂੰ 1 ਅਰਬ ਤੋਂ ਵੱਧ ਭੁੱਖੇ ਪੇਟ ਵਾਲੇ ਲੋਕਾਂ ਦੇ ਦੇਸ਼ ਵਜੋਂ ਦੇਖਿਆ ਜਾਂਦਾ ਸੀ ਪਰ ਹੁਣ ਇਸ ਨੂੰ 2 ਅਰਬ ਤੋਂ ਵੱਧ ਹੁਨਰਮੰਦ ਹੱਥਾਂ ਵਾਲੇ ਦੇਸ਼ ਵਜੋਂ ਦੇਖਿਆ ਜਾ ਰਿਹਾ ਹੈ। ਜੀ 20 ਗਲੋਬਲ ਜੀਡੀਪੀ ਦਾ 85 ਪ੍ਰਤੀਸ਼ਤ ਅੰਤਰਰਾਸ਼ਟਰੀ ਵਪਾਰ ਦਾ 75 ਪ੍ਰਤੀਸ਼ਤ ਅਤੇ ਵਿਸ਼ਵ ਆਬਾਦੀ ਦਾ 65 ਪ੍ਰਤੀਸ਼ਤ ਹੈ। ਭਾਰਤ ਨੇ ਪਿਛਲੇ ਸਾਲ ਦਸੰਬਰ ਚ ਇੰਡੋਨੇਸ਼ੀਆ ਤੋਂ ਜੀ-20 ਦੀ ਪ੍ਰਧਾਨਗੀ ਲਈ ਸੀ ਅਤੇ ਸਾਲ ਦੇ ਅੰਤ ਚ ਬ੍ਰਾਜ਼ੀਲ ਨੂੰ ਬੈਟਨ ਸੌਂਪੇਗਾ। ਸਾਰਿਆਂ ਨੂੰ ਇਸ ਸੰਮੇਲਨ ਤੋਂ ਬਹੁਤ ਜਿਆਦਾ ਊਮੀਦਾਂ ਹਨ। ਫਿਲਹਾਲ ਇਸ ਦੀਆਂ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਹਨ।