36 ਸਾਲਾਂ ਦੀ ਸੇਵਾ ਤੋਂ ਬਾਅਦ ਆਈ.ਐਨ.ਐੱਸ ਜਹਾਜ਼ ਆਪਣੀ ਸੇਵਾ ਸਮਾਪਤੀ ਵੱਲ ਵਧਿਆ

ਵਿਦੇਸ਼ੀ ਧਰਤੀ ‘ਤੇ ਜੰਗ ਲੜ ਰਹੇ ਭਾਰਤੀ ਸੈਨਿਕਾਂ ਨੂੰ ਲੌਜਿਸਟਿਕਸ ਸਹਾਇਤਾ ਪ੍ਰਦਾਨ ਕਰਨ ਤੋਂ ਲੈ ਕੇ 2004 ਦੀ ਸੁਨਾਮੀ ਤੱਕ ਅਤੇ ਬਾਅਦ ਵਿੱਚ ਮਹਾਂਮਾਰੀ ਸਮੇਂ ਦੌਰਾਨ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਤੱਕ, ਆਈ.ਐਨ.ਐੱਸ ਮਗਰ ਨੇ ਇਹ ਸਭ ਕੁੱਲ 36 ਸਾਲਾਂ ਦੀ ਸੇਵਾ ਵਿੱਚ ਕੀਤਾ ਹੈ ਜਿਸਦੀ ਹੁਣ ਸ਼ਨੀਵਾਰ 6 ਮਈ 2023 ਨੂੰ ਸੇਵਾ ਸਮਾਪਤ ਹੋਵੇਗੀ। […]

Share:

ਵਿਦੇਸ਼ੀ ਧਰਤੀ ‘ਤੇ ਜੰਗ ਲੜ ਰਹੇ ਭਾਰਤੀ ਸੈਨਿਕਾਂ ਨੂੰ ਲੌਜਿਸਟਿਕਸ ਸਹਾਇਤਾ ਪ੍ਰਦਾਨ ਕਰਨ ਤੋਂ ਲੈ ਕੇ 2004 ਦੀ ਸੁਨਾਮੀ ਤੱਕ ਅਤੇ ਬਾਅਦ ਵਿੱਚ ਮਹਾਂਮਾਰੀ ਸਮੇਂ ਦੌਰਾਨ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਤੱਕ, ਆਈ.ਐਨ.ਐੱਸ ਮਗਰ ਨੇ ਇਹ ਸਭ ਕੁੱਲ 36 ਸਾਲਾਂ ਦੀ ਸੇਵਾ ਵਿੱਚ ਕੀਤਾ ਹੈ ਜਿਸਦੀ ਹੁਣ ਸ਼ਨੀਵਾਰ 6 ਮਈ 2023 ਨੂੰ ਸੇਵਾ ਸਮਾਪਤ ਹੋਵੇਗੀ।

ਡਿਕਮਿਸ਼ਨਿੰਗ ਸਮਾਰੋਹ ਕੋਚੀ ਦੇ ਨੇਵਲ ਬੇਸ ‘ਤੇ ਆਯੋਜਿਤ ਕੀਤਾ ਜਾਵੇਗਾ ਅਤੇ ਦੱਖਣੀ ਜਲ ਸੈਨਾ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ ਵਾਈਸ ਐਡਮਿਰਲ ਐੱਮਏ ਹੰਪੀਹੋਲੀ ਇਸ ਸਮਾਰੋਹ ਦੀ ਪ੍ਰਧਾਨਗੀ ਕਰਨਗੇ।

ਭਾਰਤੀ ਜਲ ਸੈਨਾ ਦੇ ਇੱਕ ਐਮਫੀਬੀਅਸ ਅਸਾਲਟ ਜਹਾਜ, ਆਈ.ਐਨ.ਐਸ. ਮਗਰ ਜਿਸ ਦੀ ਮੁੱਖ ਭੂਮਿਕਾ ਇੱਕ ਯੁੱਧ ਮੁਹਿੰਮ ਯੂਨਿਟ ਵਜੋਂ ਰਹੀ ਹੈ ਜੋ ਕਿ ਗਿਆਰਾਂ ਬੈਟਲ ਟੈਂਕ, ਤੇਰ੍ਹਾਂ ਬੀਐਮਪੀ ਪੈਦਲ ਲੜਾਕੂ ਵਾਹਨ, ਦਸ ਟਰੱਕ, ਅੱਠ ਭਾਰੀ ਮੋਟਰ ਵਾਹਨ ਅਤੇ ਵੱਖ-ਵੱਖ ਖੇਤਰਾਂ ਦੇ 200 ਤੋਂ ਵੱਧ ਸੈਨਿਕਾਂ ਨੂੰ ਲਿਜਾ ਸਕਦਾ ਹੈ।

ਜਹਾਜ਼ ਵਿੱਚ ਹਵਾਈ ਸੰਚਾਲਨ ਲਈ ਇਸਦਾ ਇੱਕ ਆਪਣਾ ਸੀਕਿੰਗ ਹੈਲੀਕਾਪਟਰ ਅਤੇ ਸਮੁੰਦਰੀ ਹਮਲੇ ਸ਼ੁਰੂ ਕਰਨ ਲਈ ਚਾਰ ਲੈਂਡਿੰਗ ਕਰਾਫਟ ਅਸਾਲਟ ਹੈ।

ਜੀ.ਆਰ.ਐੱਸ.ਸੀ. ਕੋਲਕਾਤਾ ਦੁਆਰਾ ਬਣਾਇਆ ਗਿਆ, ਆਈ.ਐਨ.ਐੱਸ ਮਗਰ ਨੂੰ ਪੂਰਬੀ ਭਾਰਤੀ ਸ਼ਹਿਰ ਵਿੱਚ 18 ਜੁਲਾਈ 1987 ਨੂੰ ਸ਼ੁਰੂ ਕੀਤਾ ਗਿਆ ਸੀ। ਇਹ ਜਹਾਜ਼ ਭਾਰਤੀ ਜਹਾਜ਼ ਨਿਰਮਾਣ ਉਦਯੋਗ ਲਈ ਇੱਕ ਪ੍ਰਮੁੱਖ ਮੀਲ ਪੱਥਰ ਸੀ ਕਿਉਂਕਿ ਇਹ 5000 ਤੋਂ ਵੱਧ ਕੁੱਲ ਰਜਿਸਟਰ ਟਨੇਜ ਅਤੇ ਲੈਂਡਿੰਗ ਸ਼ਿਪ ਟੈਂਕ ਵਰਗ ਦਾ ਪਹਿਲਾ ਸਵਦੇਸ਼ੀ ਤੌਰ ‘ਤੇ ਬਣਾਇਆ ਗਿਆ ਜਹਾਜ਼ ਸੀ।

ਆਈਐਨਐਸ ਮਗਰ ਦੁਆਰਾ ਕੀਤੇ ਗਏ ਪ੍ਰਮੁੱਖ ਆਪ੍ਰੇਸ਼ਨ

ਓਪਰੇਸ਼ਨ ਪਵਨ 1987 ਵਿੱਚ ਇੰਡੀਅਨ ਪੀਸਕੀਪਿੰਗ ਫੋਰਸ ਦੁਆਰਾ ਲਿਬਰੇਸ਼ਨ ਟਾਈਗਰਜ਼ ਆਫ ਤਾਮਿਲ ਏਲਾਮ (ਲਿਟੇ) ਤੋਂ ਜਾਫਨਾ ਪ੍ਰਾਇਦੀਪ (ਸ਼੍ਰੀਲੰਕਾ) ਦਾ ਕਬਜਾ ਲੈਣ ਲਈ ਕੀਤਾ ਗਿਆ। ਜਹਾਜ ਨੇ ਸੈਨਿਕਾਂ ਨੂੰ ਜਮੀਨੀ ਜੰਗ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਸ਼੍ਰੀਲੰਕਾ ਪ੍ਰਾਇਦੀਪ ਵਿੱਚ ਫੌਜੀ ਦਸਤਿਆਂ ਅਤੇ ਟੈਂਕਾਂ ਦੇ ਤਬਾਦਲੇ ਵਿੱਚ ਮੁੱਖ ਭੂਮਿਕਾ ਨਿਭਾਈ।

26 ਦਸੰਬਰ 2004 ਨੂੰ ਹਿੰਦ ਮਹਾਸਾਗਰ ਵਿੱਚ ਆਈ ਸੁਨਾਮੀ ਤੋਂ ਬਾਅਦ ਜਹਾਜ਼ ਨੇ ਭਾਰਤ ਦੇ ਪੂਰਬੀ ਤੱਟ ਤੋਂ ਦੂਰ ਅੰਡੇਮਾਨ ਨਿਕੋਬਾਰ ਟਾਪੂ ਦੇ ਪ੍ਰਭਾਵਿਤ ਖੇਤਰ ਤੱਕ 1300 ਤੋਂ ਵੱਧ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਅਤੇ ਬਾਹਰ ਕੱਢਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਕੋਵਿਡ-19 ਦੌਰਾਨ ਆਪ੍ਰੇਸ਼ਨ ਸਮੁੰਦਰ ਸੇਤੂ ਤਹਿਤ ਜਹਾਜ਼ ਨੂੰ ਭਾਰਤੀ ਨਾਗਰਿਕਾਂ ਨੂੰ ਕੱਢਣ ਅਤੇ ਦੋਸਤਾਨਾ ਵਿਦੇਸ਼ੀ ਦੇਸ਼ਾਂ ਨੂੰ ਡਾਕਟਰੀ ਰਾਹਤ ਪ੍ਰਦਾਨ ਕਰਨ ਦਾ ਕੰਮ ਮਿਲਿਆ। ਜਹਾਜ਼ ਨੂੰ ਮਾਲੇ ਮਾਲਦੀਵ ਵਿੱਚ ਤਾਇਨਾਤ ਕੀਤਾ ਗਿਆ ਸੀ ਜਿਸਨੇ 24 ਔਰਤਾਂ, ਦੋ ਗਰਭਵਤੀ ਮਾਵਾਂ ਅਤੇ ਦੋ ਬੱਚਿਆਂ ਸਮੇਤ 202 ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਸੀ।