Tejas Aircraft Crash: ਜੈਸਲਮੇਰ ਵਿੱਚ ਭਾਰਤੀ ਹਵਾਈ ਸੈਨਾ ਦਾ ਤੇਜਸ ਜਹਾਜ਼ ਹੋਇਆ ਕਰੈਸ਼, ਹੋਸਟਲ ਦੇ ਕੋਲ ਡਿੱਗਿਆ

Tejas Aircraft Crash: ਖੁਸ਼ਕਿਸਮਤੀ ਰਹੀ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰਿਪੋਰਟਾਂ ਮੁਤਾਬਕ ਤੇਜਸ ਜਹਾਜ਼ ਨੇ ਆਪਰੇਸ਼ਨਲ ਟਰੇਨਿੰਗ ਲਈ ਉਡਾਣ ਭਰੀ ਸੀ। ਪਾਇਲਟ ਸੁਰੱਖਿਅਤ ਹੈ।

Share:

Tejas Aircraft Crash: ਰਾਜਸਥਾਨ ਦੇ ਜੈਸਲਮੇਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਭਾਰਤੀ ਹਵਾਈ ਸੈਨਾ ਦਾ ਤੇਜਸ ਜਹਾਜ਼ ਇੱਥੇ ਕਰੈਸ਼ ਹੋ ਗਿਆ। ਕਰੈਸ਼ ਹੋਣ ਤੋਂ ਬਾਅਦ ਜਹਾਜ਼ ਹੋਸਟਲ ਦੇ ਕੋਲ ਡਿੱਗ ਗਿਆ। ਖੁਸ਼ਕਿਸਮਤੀ ਰਹੀ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰਿਪੋਰਟਾਂ ਮੁਤਾਬਕ ਤੇਜਸ ਜਹਾਜ਼ ਨੇ ਆਪਰੇਸ਼ਨਲ ਟਰੇਨਿੰਗ ਲਈ ਉਡਾਣ ਭਰੀ ਸੀ। ਪਾਇਲਟ ਸੁਰੱਖਿਅਤ ਹੈ। ਇਸ ਘਟਨਾ ਨੂੰ ਲੈ ਕੇ ਭਾਰਤੀ ਹਵਾਈ ਸੈਨਾ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਹਵਾਈ ਸੈਨਾ ਦਾ ਇੱਕ ਤੇਜਸ ਜਹਾਜ਼ ਅੱਜ ਜੈਸਲਮੇਰ ਵਿੱਚ ਇੱਕ ਸਿਖਲਾਈ ਉਡਾਣ ਦੌਰਾਨ ਹਾਦਸਾਗ੍ਰਸਤ ਹੋ ਗਿਆ। ਪਾਇਲਟ ਸੁਰੱਖਿਅਤ ਬਾਹਰ ਨਿਕਲ ਗਿਆ ਸੀ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਰੀ ਦਾ ਗਠਨ ਕੀਤਾ ਗਿਆ ਹੈ।

ਪਿਛਲੇ ਮਹੀਨੇ ਪੱਛਮੀ ਬੰਗਾਲ ਵਿੱਚ ਵੀ ਵਾਪਰਿਆ ਸੀ ਹਾਦਸਾ

ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ 23 ਸਾਲ ਪਹਿਲਾਂ ਪਹਿਲੀ ਵਾਰ ਉਡਾਣ ਭਰਨ ਤੋਂ ਬਾਅਦ ਕਿਸੇ ਸਵਦੇਸ਼ੀ ਜਹਾਜ਼ ਦਾ ਇਹ ਪਹਿਲਾ ਹਾਦਸਾ ਹੈ। ਹਾਲਾਂਕਿ, ਪਿਛਲੇ ਮਹੀਨੇ ਦੇ ਸ਼ੁਰੂ ਵਿੱਚ, ਪੱਛਮੀ ਬੰਗਾਲ ਵਿੱਚ ਸਿਖਲਾਈ ਦੌਰਾਨ ਹਵਾਈ ਸੈਨਾ ਦਾ ਇੱਕ ਹਾਕ ਟ੍ਰੇਨਰ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਜਹਾਜ਼ ਕਲਾਈਕੁੰਡਾ ਏਅਰ ਫੋਰਸ ਸਟੇਸ਼ਨ ਦੇ ਨੇੜੇ ਜਨਤਕ ਖੇਤਰ ਵਿੱਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

6 ਮਾਰਚ ਨੂੰ ਮੱਧ ਪ੍ਰਦੇਸ਼ ਦੇ ਗੁਨਾ ਵਿੱਚ ਟਰੇਨੀ ਜਹਾਜ਼ ਵੀ ਡਿੱਗਿਆ ਸੀ

ਇਸ ਮਹੀਨੇ 6 ਮਾਰਚ ਨੂੰ ਮੱਧ ਪ੍ਰਦੇਸ਼ ਦੇ ਗੁਨਾ ਵਿੱਚ ਵੀ ਇੱਕ ਜਹਾਜ਼ ਹਾਦਸਾ ਵਾਪਰਿਆ ਸੀ। ਇੱਥੇ ਇੱਕ ਸਿਖਿਆਰਥੀ ਜਹਾਜ਼ ਕਰੈਸ਼ ਹੋ ਗਿਆ ਸੀ। ਇਸ ਹਾਦਸੇ ਵਿੱਚ ਇੱਕ ਮਹਿਲਾ ਸਿਖਿਆਰਥੀ ਜ਼ਖ਼ਮੀ ਹੋ ਗਈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਏਐਨਆਈ ਨੇ ਦੱਸਿਆ ਕਿ ਇਹ ਜਹਾਜ਼ ਚਾਈਮਜ਼ ਏਵੀਏਸ਼ਨ ਅਕੈਡਮੀ ਧਨਾ ਦਾ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਉਡਾਣ ਭਰਨ ਤੋਂ ਬਾਅਦ ਜਹਾਜ਼ ਦਾ ਇੰਜਣ ਖਰਾਬ ਹੋ ਗਿਆ ਸੀ।

ਇਹ ਵੀ ਪੜ੍ਹੋ