ਇੰਡੀਆਜ਼ ਗੌਟ ਲੇਟੈਂਟ ਸ਼ੋਅ ਵਿਵਾਦ - ਕਾਮੇਡੀਅਨ ਜਸਪ੍ਰੀਤ ਸਿੰਘ ਵਿਰੁੱਧ ਕਾਰਵਾਈ ਦੀ ਮੰਗ ਤੇਜ਼

ਪੰਡਿਤਰਾਓ ਧਰੇਨਵਰ ਨੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਬਤੌਰ ਸਿੱਖ ਕਾਮੇਡੀਅਨ ਜਸਪ੍ਰੀਤ ਸਿੰਘ ਨੇ ਇਕ ਮੰਚ 'ਤੇ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ ਹੈ। ਉਸਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਦੱਸ ਦੇਈਏ ਕਿ ਇੰਡੀਆਜ਼ ਗੌਟ ਲੇਟੈਂਟ ਇੱਕ ਕਾਮੇਡੀ ਸ਼ੋਅ ਹੈ, ਜੋ ਯੂਟਿਊਬ 'ਤੇ ਪ੍ਰਸਾਰਿਤ ਹੁੰਦਾ ਹੈ।

Courtesy: file photo

Share:

ਇੰਡੀਆਜ਼ ਗੌਟ ਲੇਟੈਂਟ ਸ਼ੋਅ ਦੇ ਵਿਵਾਦ ਦਾ ਮਾਮਲਾ ਵਧਦਾ ਜਾ ਰਿਹਾ ਹੈ। ਹੁਣ ਪੰਡਿਤਰਾਓ ਧਰੇਨਵਰ ਨੇ ਕਾਮੇਡੀਅਨ ਜਸਪ੍ਰੀਤ ਸਿੰਘ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਪੰਡਿਤਰਾਓ ਧਰੇਨਵਰ ਨੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਬਤੌਰ ਸਿੱਖ ਕਾਮੇਡੀਅਨ ਜਸਪ੍ਰੀਤ ਸਿੰਘ ਨੇ ਇਕ ਮੰਚ 'ਤੇ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ ਹੈ। ਉਸਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਦੱਸ ਦੇਈਏ ਕਿ ਇੰਡੀਆਜ਼ ਗੌਟ ਲੇਟੈਂਟ ਇੱਕ ਕਾਮੇਡੀ ਸ਼ੋਅ ਹੈ, ਜੋ ਯੂਟਿਊਬ 'ਤੇ ਪ੍ਰਸਾਰਿਤ ਹੁੰਦਾ ਹੈ। ਯੂਟਿਊਬਰ ਰਣਵੀਰ ਇਲਾਹਾਬਾਦੀਆ ਨੇ ਵੀ ਇਸ ਦੇ ਇੱਕ ਐਪੀਸੋਡ 'ਚ ਸ਼ਿਰਕਤ ਕੀਤੀ। ਇਸ ਦੌਰਾਨ ਰਣਵੀਰ ਨੇ ਮਾਪਿਆ ਦੇ ਨਜ਼ਦੀਕੀ ਜੀਵਨ ਨਾਲ ਸਬੰਧਤ ਇੱਕ ਸਵਾਲ ਪੁੱਛਿਆ ਸੀ, ਜਿਸ ਨੂੰ ਸਾਰਿਆਂ ਨੇ ਅਸ਼ਲੀਲ ਕਰਾਰ ਦਿੱਤਾ। ਹੁਣ ਉਸ ਦੇ ਸਵਾਲ 'ਤੇ ਹੰਗਾਮਾ ਹੋ ਗਿਆ ਹੈ ਅਤੇ ਇਸ 'ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਦਸਤਾਰ ਦਾ ਅਪਮਾਨ ਹੋਇਆ 

ਪੰਡਿਤ ਰਾਓ ਧਰੇਨਵਰ ਨੇ ਕਿਹਾ ਕਿ ਜੋ ਕਾਮੇਡੀਅਨ ਜਸਪ੍ਰੀਤ ਸਿੰਘ ਇੱਕ ਦਸਤਾਰਧਾਰੀ ਸਿੱਖ ਹੈ। ਇਸ ਲਈ ਸ਼੍ਰੋਮਣੀ ਕਮੇਟੀ ਨੂੰ ਉਸ ਵਿਰੁਧ ਕਾਰਵਾਈ ਕਰਨੀ ਚਾਹੀਦੀ ਹੈ। ਪੰਡਿਤ ਰਾਓ ਨੇ ਅੱਗੇ ਲਿਖਿਆ ਹੈ ਕਿ ਜਨਤਕ ਮੰਚ 'ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨਾ ਸਿੱਖ ਸਭਿਆਚਾਰ ਦਾ ਹਿੱਸਾ ਨਹੀਂ ਹੈ ਅਤੇ ਇਹ ਦਸਤਾਰ ਦਾ ਅਪਮਾਨ ਵੀ ਹੈ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਜਨਤਕ ਤੌਰ 'ਤੇ ਅਜਿਹੀ ਗੰਦੀ ਸ਼ਬਦਾਵਲੀ ਦੀ ਵਰਤੋਂ ਛੋਟੇ ਬੱਚਿਆਂ 'ਤੇ ਮਾੜਾ ਅਸਰ ਪਾਉਂਦੀ ਹੈ। ਇਸ ਲਈ ਸ਼੍ਰੋਮਣੀ ਕਮੇਟੀ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਕਾਮੇਡੀਅਨ ਜਸਪ੍ਰੀਤ ਸਿੰਘ ਵਿਰੁਧ ਜਲਦੀ ਤੋਂ ਜਲਦੀ ਕਾਰਵਾਈ ਕਰੇ।

ਮਹਿਲਾ ਕਮਿਸ਼ਨ ਨੇ ਲਿਆ ਵੱਡਾ ਫ਼ੈਸਲਾ

ਮਹਿਲਾ ਕਮਿਸ਼ਨ ਨੇ ਆਪਣੇ ਪੱਤਰ 'ਚ ਅੱਗੇ ਲਿਖਿਆ, "ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ, NCW ਚੇਅਰਪਰਸਨ ਵਿਜਯਾ ਰਾਹਤਕਰ ਦੇ ਨਿਰਦੇਸ਼ਾਂ ਅਨੁਸਾਰ, ਇੰਡੀਆਜ਼ ਗੌਟ ਲੇਟੈਂਟ ਚ ਸਮੱਗਰੀ ਨਿਰਮਾਤਾ ਦੁਆਰਾ ਕੀਤੀ ਗਈ ਅਸ਼ਲੀਲ ਟਿੱਪਣੀ ਦੀ ਸੁਣਵਾਈ ਲਈ ਇੱਕ ਮੀਟਿੰਗ ਬੁਲਾਈ ਗਈ ਹੈ। ਮਾਮਲੇ 'ਚ ਸ਼ਾਮਲ ਧਿਰਾਂ, ਰਣਵੀਰ ਇਲਾਹਾਬਾਦੀਆ, ਸਮੇ ਰੈਨਾ, ਅਪੂਰਵ ਮਖੀਜਾ, ਜਸਪ੍ਰੀਤ ਸਿੰਘ, ਆਸ਼ੀਸ਼ ਚੰਚਲਾਨੀ, ਤੁਸ਼ਾਰ ਪੁਜਾਰੀ ਅਤੇ ਸੌਰਭ ਬੋਥਰਾ ਨੂੰ 17 ਫਰਵਰੀ ਨੂੰ ਦੁਪਹਿਰ 12 ਵਜੇ NCW ਦੇ ਦਿੱਲੀ ਦਫ਼ਤਰ 'ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ।"

ਇਹ ਵੀ ਪੜ੍ਹੋ