ਭਾਰਤ ਨੇ ਸੂਡਾਨ ਵਿੱਚ ਫਸੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ‘ਆਪ੍ਰੇਸ਼ਨ ਕਾਵੇਰੀ’ ਸ਼ੁਰੂ ਕੀਤਾ ਹੈ

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਨੇ ਜੰਗ-ਗ੍ਰਸਤ ਸੁਡਾਨ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ‘ਆਪ੍ਰੇਸ਼ਨ ਕਾਵੇਰੀ’ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸੂਡਾਨ ਵਿੱਚ ਸਾਰੇ ਭਰਾਵਾਂ ਦੀ ਸਹਾਇਤਾ ਲਈ ਵਚਨਬੱਧ ਹੈ। ਮੰਤਰੀ ਨੇ ਇਹ ਵੀ ਦੱਸਿਆ ਕਿ ਲਗਭਗ 500 ਭਾਰਤੀ ਹੁਣ ਤੱਕ ਪੋਰਟ ਸੁਡਾਨ ਪਹੁੰਚ ਚੁੱਕੇ […]

Share:

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਨੇ ਜੰਗ-ਗ੍ਰਸਤ ਸੁਡਾਨ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ‘ਆਪ੍ਰੇਸ਼ਨ ਕਾਵੇਰੀ’ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸੂਡਾਨ ਵਿੱਚ ਸਾਰੇ ਭਰਾਵਾਂ ਦੀ ਸਹਾਇਤਾ ਲਈ ਵਚਨਬੱਧ ਹੈ। ਮੰਤਰੀ ਨੇ ਇਹ ਵੀ ਦੱਸਿਆ ਕਿ ਲਗਭਗ 500 ਭਾਰਤੀ ਹੁਣ ਤੱਕ ਪੋਰਟ ਸੁਡਾਨ ਪਹੁੰਚ ਚੁੱਕੇ ਹਨ, ਜਦੋਂ ਕਿ ਹੋਰ ਅਜੇ ਰਸਤੇ ਵਿੱਚ ਹਨ। 

ਜੈਸ਼ੰਕਰ ਨੇ ਟਵੀਟ ਕੀਤਾ, – ਉਥੋਂ ਕੱਢੇ ਗਏ ਨਾਗਰਿਕਾਂ ਦੀ ਤਸਵੀਰ ਸਾਂਝੀ ਕਰਦਿਆਂ “ਸੁਡਾਨ ਵਿੱਚ ਫਸੇ ਸਾਡੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਆਪਰੇਸ਼ਨ ਕਾਵੇਰੀ ਚੱਲ ਰਿਹਾ ਹੈ। ਸਾਡੀਆਂ ਕਿਸ਼ਤੀਆਂ ਅਤੇ ਜਹਾਜ਼ ਉਨ੍ਹਾਂ ਨੂੰ ਘਰ ਵਾਪਸ ਲਿਆਉਣ ਲਈ ਤਿਆਰ ਹਨ।”

ਇਸ ਤੋਂ ਪਹਿਲਾਂ ਐਤਵਾਰ ਨੂੰ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਭਾਰਤ, ਸੂਡਾਨ ਵਿੱਚ ਫਸੇ ਆਪਣੇ ਨਾਗਰਿਕਾਂ ਦੇ ਬਚਾਵ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ”। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, “ਅਸੀਂ ਸੁਡਾਨ ਵਿੱਚ ਮੁਸ਼ਕਿਲ ਅਤੇ ਉਤਪੰਨ ਹੋ ਰਹੀ ਸੁਰੱਖਿਆ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੇ ਹਾਂ। ਅਸੀਂ ਉਨ੍ਹਾਂ ਭਾਰਤੀਆਂ ਦੀ ਸੁਰੱਖਿਅਤ ਨਿਕਾਸੀ ਲਈ ਵੱਖ-ਵੱਖ ਭਾਈਵਾਲਾਂ ਨਾਲ ਵੀ ਤਾਲਮੇਲ ਕਰ ਰਹੇ ਹਾਂ ਤਾਂ ਜੋ ਸੁਡਾਨ ਵਿੱਚ ਫਸੇ ਹੋਏ ਲੋਕ ਜੋ ਉਥੋਂ ਨਿਕਲਣਾ ਚਾਹੁੰਦੇ ਹਨ ਉਨ੍ਹਾਂ ਨੂੰ ਬਾਹਰ ਕੱਢਿਆ ਜਾ ਸਕੇ।”

ਵਿਦੇਸ਼ ਮੰਤਰਾਲਾ ਅਤੇ ਸੂਡਾਨ ਵਿੱਚ ਭਾਰਤੀ ਦੂਤਾਵਾਸ, ਸੂਡਾਨ ਦੇ ਅਧਿਕਾਰੀਆਂ ਤੋਂ ਇਲਾਵਾ ਲਗਾਤਾਰ ਸੰਯੁਕਤ ਰਾਸ਼ਟਰ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਮਿਸਰ ਅਤੇ ਅਮਰੀਕਾ ਦੇ ਸੰਪਰਕ ਵਿੱਚ ਹਨ ਤਾਂ ਜੋ ਜੰਗ ਪ੍ਰਭਾਵਿਤ ਦੇਸ਼ ’ਚੋਂ ਭਾਰਤੀਆਂ ਦੀ ਨਿਕਾਸੀ ਨੂੰ ਯਕੀਨੀ ਬਣਾਇਆ ਜਾ ਸਕੇ।

ਨਿਕਾਸੀ ਪ੍ਰਕਿਰਿਆ ਦੇ ਦੌਰਾਨ, ਭਾਰਤੀ ਹਵਾਈ ਸੈਨਾ ਦੇ ਦੋ ਸੀ-130ਜੇ ਜੇਦਾਹ ਵਿੱਚ ਤਿਆਰ ਰੱਖੇ ਗਏ ਹਨ।

ਖਾਰਤੂਮ ਵਿੱਚ ਭਾਰਤੀ ਦੂਤਾਵਾਸ ਦੀ ਵੈੱਬਸਾਈਟ ਦੇ ਅਨੁਸਾਰ, ਸੂਡਾਨ ਵਿੱਚ ਲਗਭਗ 2,800 ਭਾਰਤੀ ਨਾਗਰਿਕ ਹਨ। ਇਸ ਦੇ ਨਾਲ ਹੀ, ਲਗਭਗ 1,200 ਲੋਕਾਂ ਦਾ ਇੱਕ ਪੁਰਾਣਾ ਵਸਿਆ ਹੋਇਆ ਭਾਰਤੀ ਭਾਈਚਾਰਾ ਵੀ ਹੈ – ਜੋ ਲਗਭਗ 150 ਸਾਲਾਂ ਤੋਂ ਸੁਡਾਨ ਦੇਸ਼ ਵਿੱਚ ਰਹਿੰਦਾ ਹੈ।

ਇਸ ਦੌਰਾਨ ਹੁਣ ਤੱਕ, ਪੰਜ ਭਾਰਤੀ ਨਾਗਰਿਕਾਂ ਨੂੰ ਫਰਾਂਸੀਸੀ ਹਵਾਈ ਸੈਨਾ ਦੀ ਉਡਾਣ ਰਾਹੀਂ ਕੱਢਿਆ ਜਾ ਚੁੱਕਾ ਹੈ ਅਤੇ ਜਿਨ੍ਹਾਂ ਨੂੰ 28 ਹੋਰ ਕੌਮੀਅਤਾਂ ਦੇ ਲੋਕਾਂ ਨਾਲ ਜਿਬੂਤੀ ਵਿੱਚ ਫਰਾਂਸ ਦੇ ਮਿਲਟਰੀ ਬੇਸ ਵਿੱਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ, ਤਿੰਨ ਹੋਰ ਉਡਾਣਾਂ ਨੇ ਲਗਭਗ 500 ਲੋਕਾਂ ਨੂੰ ਫਰਾਂਸ ਦੇ ਮਿਲਟਰੀ ਬੇਸ ‘ਤੇ ਲਿਆਂਦਾ ਹੈ।