Good News: ਨਵੇਂ ਸਾਲ ਵਿੱਚ Indigo ਨੇ ਯਾਤਰੀਆਂ ਨੂੰ ਦਿੱਤਾ ਸਸਤੇ ਸਫ਼ਰ ਦਾ ਤੋਹਫ਼ਾ

ਕੰਪਨੀ ਨੇ ਯਾਤਰੀਆਂ ਤੋਂ ਵਸੂਲੇ ਜਾਣ ਵਾਲੇ ਫਿਊਲ ਸਰਚਾਰਜ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਲੰਬੇ ਰੂਟਾਂ 'ਤੇ ਹਵਾਈ ਕਿਰਾਏ 'ਚ 1000 ਰੁਪਏ ਤੱਕ ਦੀ ਕਮੀ ਆਵੇਗੀ। ਏਅਰਲਾਈਨ ਨੇ ਕਿਹਾ ਕਿ ਹਵਾਬਾਜ਼ੀ ਟਰਬਾਈਨ ਈਂਧਨ (ਏਟੀਐਫ) ਦੀਆਂ ਕੀਮਤਾਂ ਵਿੱਚ ਹਾਲ ਹੀ ਵਿੱਚ ਆਈ ਗਿਰਾਵਟ ਕਾਰਨ 4 ਜਨਵਰੀ ਤੋਂ ਈਂਧਨ ਸਰਚਾਰਜ ਵਾਪਸ ਲੈ ਲਿਆ ਗਿਆ ਹੈ।

Share:

Good News: ਨਵੇਂ ਸਾਲ ਵਿੱਚ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ (Indigo) ਨੇ ਯਾਤਰੀਆਂ ਨੂੰ ਸਸਤੇ ਸਫ਼ਰ ਦਾ ਤੋਹਫ਼ਾ ਦਿੱਤਾ ਹੈ। ਕੰਪਨੀ ਨੇ ਯਾਤਰੀਆਂ ਤੋਂ ਵਸੂਲੇ ਜਾਣ ਵਾਲੇ ਫਿਊਲ ਸਰਚਾਰਜ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਲੰਬੇ ਰੂਟਾਂ 'ਤੇ ਹਵਾਈ ਕਿਰਾਏ 'ਚ 1000 ਰੁਪਏ ਤੱਕ ਦੀ ਕਮੀ ਆਵੇਗੀ। ਏਅਰਲਾਈਨ ਨੇ ਕਿਹਾ ਕਿ ਹਵਾਬਾਜ਼ੀ ਟਰਬਾਈਨ ਈਂਧਨ (ਏਟੀਐਫ) ਦੀਆਂ ਕੀਮਤਾਂ ਵਿੱਚ ਹਾਲ ਹੀ ਵਿੱਚ ਆਈ ਗਿਰਾਵਟ ਕਾਰਨ 4 ਜਨਵਰੀ ਤੋਂ ਈਂਧਨ ਸਰਚਾਰਜ ਵਾਪਸ ਲੈ ਲਿਆ ਗਿਆ ਹੈ। ਇੰਡੀਗੋ ਨੇ ਇੱਕ ਬਿਆਨ ਵਿੱਚ ਕਿਹਾ ਕਿ ATF ਦੀਆਂ ਕੀਮਤਾਂ ਗਤੀਸ਼ੀਲ ਹਨ। ਅਸੀਂ ਕੀਮਤਾਂ ਜਾਂ ਬਾਜ਼ਾਰ ਦੀਆਂ ਸਥਿਤੀਆਂ ਵਿੱਚ ਕਿਸੇ ਵੀ ਤਬਦੀਲੀ ਦਾ ਜਵਾਬ ਦੇਣ ਲਈ ਆਪਣੇ ਕਿਰਾਏ ਅਤੇ ਇਸਦੇ ਹਿੱਸਿਆਂ ਨੂੰ ਅਨੁਕੂਲ ਕਰਨਾ ਜਾਰੀ ਰੱਖਾਂਗੇ।ਦਸ ਦੇਈਏ ਕਿ ਜੈਟ ਈਂਧਨ ਦੀਆਂ ਕੀਮਤਾਂ ਵਿੱਚ ਵਾਧੇ ਦੇ ਮੱਦੇਨਜ਼ਰ ਏਅਰਲਾਈਨ ਨੇ 6 ਅਕਤੂਬਰ 2023 ਤੋਂ ਹਰ ਘਰੇਲੂ ਅਤੇ ਅੰਤਰਰਾਸ਼ਟਰੀ ਟਿਕਟ 'ਤੇ ਫਿਊਲ ਸਰਚਾਰਜ ਲੈਣਾ ਸ਼ੁਰੂ ਕਰ ਦਿੱਤਾ ਸੀ। ਦੂਰੀ ਦੇ ਹਿਸਾਬ ਨਾਲ ਫਿਊਲ ਚਾਰਜ 300 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਹੁੰਦੇ ਹਨ। 

ਕਿੰਨਾ ਲਿਆ ਜਾ ਰਿਹਾ ਸੀ ਫਿਊਲ ਸਰਚਾਰਜ  

ਜੇਕਰ ਫਲਾਈਟ ਦੀ ਦੂਰੀ 500 ਕਿਲੋਮੀਟਰ ਤੱਕ ਸੀ ਤਾਂ ਹਰੇਕ ਯਾਤਰੀ ਤੋਂ 300 ਰੁਪਏ ਦਾ ਫਿਊਲ ਸਰਚਾਰਜ ਲਿਆ ਜਾਂਦਾ ਸੀ ਅਤੇ 501-1,000 ਕਿਲੋਮੀਟਰ ਦੀ ਦੂਰੀ ਲਈ, ਇਹ ਰਕਮ 400 ਰੁਪਏ ਸੀ। ਫਿਊਲ ਚਾਰਜ 1,001-1,500 ਕਿਲੋਮੀਟਰ ਲਈ 550 ਰੁਪਏ, 1,501-2,500 ਕਿਲੋਮੀਟਰ ਲਈ 650 ਰੁਪਏ ਅਤੇ 2,501-3,500 ਕਿਲੋਮੀਟਰ ਲਈ 800 ਰੁਪਏ ਸਨ। 3,501 ਕਿਲੋਮੀਟਰ ਅਤੇ ਇਸ ਤੋਂ ਵੱਧ ਲਈ ਇਹ ਰਕਮ 1,000 ਰੁਪਏ ਸੀ। ਪਿਛਲੇ ਮਹੀਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਏਅਰਲਾਈਨਜ਼ ਨੂੰ ਸਵੈ-ਨਿਯੰਤ੍ਰਿਤ ਕਰਨ ਅਤੇ ਕਿਰਾਏ ਤੈਅ ਕਰਦੇ ਸਮੇਂ ਯਾਤਰੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਣ ਦੀ ਸਲਾਹ ਦਿੱਤੀ ਸੀ। ਇੰਡੀਗੋ ਨੇ ਪਿਛਲੇ ਸਾਲ 5 ਅਕਤੂਬਰ ਨੂੰ ਫਿਊਲ ਚਾਰਜ ਨੂੰ ਲਾਗੂ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਇਹ ਫੈਸਲਾ ATF ਦੀਆਂ ਕੀਮਤਾਂ 'ਚ ਮਹੱਤਵਪੂਰਨ ਵਾਧੇ ਕਾਰਨ ਲਿਆ ਗਿਆ ਹੈ।

ਇਹ ਵੀ ਪੜ੍ਹੋ