Rajasthan'ਚ 25 ਸੀਟਾਂ 'ਤੇ BJP ਉਮੀਦਵਾਰਾਂ ਦੇ ਨਾਂਅ ਲਗਭਗ ਫਾਈਨਲ, 10 ਨਵੇਂ ਚਿਹਰਿਆਂ ਨੂੰ ਮਿਲ ਸਕਦਾ ਹੈ ਮੌਕਾ 

Rajasthan BJP Candidates List: ਭਾਜਪਾ ਨੇ ਰਾਜਸਥਾਨ ਦੀਆਂ 25 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਲਗਭਗ ਫਾਈਨਲ ਕਰ ਲਿਆ ਹੈ। ਇਸ ਵਿੱਚ ਓਮ ਬਿਰਲਾ ਅਤੇ ਸੀਪੀ ਜੋਸ਼ੀ ਦੇ ਨਾਂ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 25 ਸੀਟਾਂ 'ਚੋਂ ਪਾਰਟੀ 10 ਸੀਟਾਂ 'ਤੇ ਨਵੇਂ ਉਮੀਦਵਾਰਾਂ ਨੂੰ ਟਿਕਟ ਦੇ ਸਕਦੀ ਹੈ।

Share:

BJP Candidates List Rajasthan Lok Sabha Election 2024: ਭਾਰਤੀ ਜਨਤਾ ਪਾਰਟੀ ਨੇ ਰਾਜਸਥਾਨ ਦੀਆਂ ਸਾਰੀਆਂ 25 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਲਗਭਗ ਫਾਈਨਲ ਕਰ ਲਿਆ ਹੈ। ਸੂਤਰਾਂ ਮੁਤਾਬਕ ਘੱਟੋ-ਘੱਟ 10 ਸੀਟਾਂ 'ਤੇ ਨਵੇਂ ਚਿਹਰਿਆਂ ਨੂੰ ਮੌਕਾ ਦੇਣ ਦਾ ਫੈਸਲਾ ਕੀਤਾ ਹੈ। ਪ੍ਰਦੇਸ਼ ਪ੍ਰਧਾਨ ਸੀਪੀ ਜੋਸ਼ੀ ਨੂੰ ਫਿਰ ਤੋਂ ਚਿਤੌੜਗੜ੍ਹ, ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਕੋਟਾ, ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਬੀਕਾਨੇਰ, ਦੁਸ਼ਯੰਤ ਸਿੰਘ ਨੂੰ ਝਾਲਾਵਾੜ, ਗਜੇਂਦਰ ਸਿੰਘ ਸ਼ੇਖਾਵਤ ਨੂੰ ਜੋਧਪੁਰ ਅਤੇ ਕੇਂਦਰੀ ਮੰਤਰੀ ਕੈਲਾਸ਼ ਚੌਧਰੀ ਨੂੰ ਬਾੜਮੇਰ ਤੋਂ ਇੱਕ ਹੋਰ ਮੌਕਾ ਮਿਲ ਸਕਦਾ ਹੈ। ਇਸ ਦੇ ਨਾਲ ਹੀ ਆਰਸੀ ਬੋਹਰਾ ਜੈਪੁਰ ਸ਼ਹਿਰ ਤੋਂ ਦੁਬਾਰਾ ਚੋਣ ਲੜ ਸਕਦੇ ਹਨ।

ਨਵੇਂ ਚਿਹਰਿਆਂ 'ਚੋਂ ਕਿਸ ਨੂੰ ਮਿਲੇਗਾ ਮੌਕਾ?

ਨਵੇਂ ਚਿਹਰਿਆਂ ਵਿੱਚੋਂ ਰਾਜੇਂਦਰ ਰਾਠੌੜ ਨੂੰ ਰਾਜ ਸਮੰਦ, ਸਤੀਸ਼ ਪੁਨੀਆ ਨੂੰ ਅਜਮੇਰ ਜਾਂ ਜੈਪੁਰ ਦਿਹਾਤੀ ਤੋਂ ਮੌਕਾ ਮਿਲ ਸਕਦਾ ਹੈ। ਇਸ ਦੇ ਨਾਲ ਹੀ ਜੈਪੁਰ ਗ੍ਰਾਮੀਣ ਤੋਂ ਰਾਖੀ ਰਾਠੌੜ ਵੀ ਦੌੜ ਵਿੱਚ ਹੈ। ਕਾਂਗਰਸ ਦੇ ਮਹਿੰਦਰਜੀਤ ਮਾਲਵੀਆ ਨੂੰ ਬਾਂਸਵਾੜਾ ਡੂੰਗਰਪੁਰ ਸੀਟ ਤੋਂ ਟਿਕਟ ਮਿਲ ਸਕਦੀ ਹੈ। ਇਸ ਵਾਰ ਪਾਰਟੀ ਨੇ ਉਦੈਪੁਰ, ਭਰਤਪੁਰ, ਬਾਂਸਵਾੜਾ ਡੂੰਗਰਪੁਰ, ਦੌਸਾ, ਸਿਰੋਹੀ, ਅਜਮੇਰ, ਜੈਪੁਰ ਦਿਹਾਤੀ, ਰਾਜਸਮੰਦ, ਝੁੰਝੁਨੂ, ਅਲਵਰ ਅਤੇ ਟੋਂਕ-ਸਵਾਈ ਮਾਧੋਪੁਰ ਸੀਟਾਂ ਤੋਂ ਨਵੇਂ ਚਿਹਰਿਆਂ ਨੂੰ ਮੈਦਾਨ ਵਿਚ ਉਤਾਰਨ ਦਾ ਫੈਸਲਾ ਕੀਤਾ ਹੈ।

55 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਦਿੱਤਾ ਗਿਆ ਅੰਤਿਮ ਰੂਪ 

ਦੱਸ ਦਈਏ ਕਿ ਵੀਰਵਾਰ ਨੂੰ ਦਿੱਲੀ ਹੈੱਡਕੁਆਰਟਰ 'ਤੇ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਹੋਈ, ਜਿਸ 'ਚ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੇ ਹਿੱਸਾ ਲਿਆ। ਇਸ ਦੌਰਾਨ 155 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ 'ਤੇ ਸਹਿਮਤੀ ਬਣੀ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਇੱਕ-ਦੋ ਦਿਨਾਂ ਵਿੱਚ ਆਪਣੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਜੇਪੀ ਨੱਡਾ, ਅਮਿਤ ਸ਼ਾਹ, ਰਾਜਨਾਥ ਸਿੰਘ, ਸੰਗਠਨ ਜਨਰਲ ਸਕੱਤਰ ਬੀਐੱਲ ਸੰਤੋਸ਼, ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ, ਸੂਬਾ ਪ੍ਰਧਾਨ, ਸੂਬਾ ਇੰਚਾਰਜ, ਸੂਬਾ ਸਹਿ-ਇੰਚਾਰਜ ਅਤੇ ਚੋਣ -ਚਾਰਜ ਨੇ ਵੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ।

ਤੇਲੰਗਾਨਾ-ਅਸਾਮ ਦੀਆਂ ਲੋਕ ਸਭਾ ਸੀਟਾਂ 'ਤੇ ਚਰਚਾ

ਸੂਤਰਾਂ ਮੁਤਾਬਕ ਤੇਲੰਗਾਨਾ ਦੀਆਂ 4 ਜਾਂ 5 ਸੀਟਾਂ 'ਤੇ ਜਲਦ ਹੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਜਿਨ੍ਹਾਂ ਆਗੂਆਂ ਨੂੰ ਟਿਕਟਾਂ ਦਿੱਤੀਆਂ ਜਾ ਸਕਦੀਆਂ ਹਨ, ਉਨ੍ਹਾਂ ਵਿੱਚ ਜੀ ਕਿਸ਼ਨ ਰੈਡੀ, ਬੰਦੀ ਸੰਜੇ ਕੁਮਾਰ ਅਤੇ ਅਰਵਿੰਦ ਧਰਮਪੁਰੀ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਬੈਠਕ 'ਚ ਆਸਾਮ ਦੀਆਂ ਸੀਟਾਂ 'ਤੇ ਵੀ ਚਰਚਾ ਕੀਤੀ ਗਈ। ਭਾਜਪਾ ਇੱਥੇ 11 ਸੀਟਾਂ 'ਤੇ ਚੋਣ ਲੜਨ ਦੀ ਯੋਜਨਾ ਬਣਾ ਰਹੀ ਹੈ।

ਮੰਨਿਆ ਜਾ ਰਿਹਾ ਹੈ ਕਿ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਡਿਬਰੂਗੜ੍ਹ ਤੋਂ ਚੋਣ ਲੜ ਸਕਦੇ ਹਨ। ਇਸ ਦੇ ਨਾਲ ਹੀ ਰਾਮੇਸ਼ਵਰ ਤੇਲੀ ਨੂੰ ਰਾਜ ਸਭਾ ਭੇਜਿਆ ਜਾ ਸਕਦਾ ਹੈ। ਬੈਠਕ 'ਚ ਜੰਮੂ-ਕਸ਼ਮੀਰ 'ਤੇ ਵੀ ਚਰਚਾ ਕੀਤੀ ਗਈ।

ਇਹ ਵੀ ਪੜ੍ਹੋ