ਉੜੀਸਾ 'ਚ ਪਤਨੀ ਅਤੇ ਬੇਟੀ ਨੂੰ ਕੋਬਰਾ ਤੋਂ ਮਰਵਾਏ ਡੰਗ, ਦੋਵਾਂ ਦੀ ਮੌਤ

ਆਰੋਪੀ ਪਲਾਸਟਿਕ ਦੀ ਸ਼ੀਸ਼ੀ ਵਿਚ ਕੋਬਰਾ ਲੈ ਕੇ ਆਇਆ ਅਤੇ ਸੱਪ ਨੂੰ ਉਸ ਕਮਰੇ ਵਿਚ ਛੱਡ ਦਿੱਤਾ ਜਿੱਥੇ ਉਸ ਦੀ ਪਤਨੀ ਅਤੇ ਬੇਟੀ ਸੁੱਤੀਆਂ ਪਈਆਂ ਸਨ, ਅਗਲੀ ਸਵੇਰ ਦੋਨਾਂ ਦੀ ਮੌਤ ਸੱਪ ਦੇ ਡੰਗਣ ਨਾਲ ਹੋ ਗਈ।

Share:

ਉੜੀਸਾ ਦੇ ਗੰਜਮ ਜ਼ਿਲ੍ਹੇ ਵਿੱਚ ਪੁਲਿਸ ਨੇ ਇੱਕ 25 ਸਾਲਾ ਵਿਅਕਤੀ ਨੂੰ ਆਪਣੀ ਪਤਨੀ ਅਤੇ ਧੀ ਦੀ ਹੱਤਿਆ ਦੇ ਆਰੋਪ ਵਿੱਚ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਗਣੇਸ਼ ਪਾਤਰ ਵਜੋਂ ਹੋਈ ਹੈ। ਡੇਢ ਮਹੀਨਾ ਪਹਿਲਾਂ ਗਣੇਸ਼ ਨੇ ਆਪਣੀ ਬੇਟੀ ਅਤੇ ਪਤਨੀ ਨੂੰ ਸੱਪ ਦੇ ਡੰਗ ਮਰਵਾਏ ਸਨ। ਸ਼ੁਰੂ ਵਿੱਚ ਉਹ ਪੁਲਿਸ ਨੂੰ ਗੁੰਮਰਾਹ ਕਰਦਾ ਰਿਹਾ। ਆਖਰਕਾਰ ਉਸ ਨੇ ਜੁਰਮ ਕਬੂਲ ਕਰ ਲਿਆ।

2020 'ਚ ਹੋਇਆ ਸੀ ਵਿਆਹ 

ਦੋਸ਼ੀ ਦਾ 2020 'ਚ ਵਿਆਹ ਹੋਇਆ ਸੀ। ਉਸਦਾ ਪਤਨੀ ਨਾਲ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਇਹ ਘਟਨਾ ਗੰਜਮ ਜ਼ਿਲ੍ਹੇ ਤੋਂ ਕਰੀਬ 60 ਕਿਲੋਮੀਟਰ ਦੂਰ ਕਬੀਸੂਰੀਆ ਨਗਰ ਥਾਣਾ ਖੇਤਰ ਦੇ ਅਧੀਨ ਆਧੇਗਾਓਂ ਵਿੱਚ ਵਾਪਰੀ। ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਸ਼ੀ ਦਾ ਆਪਣੀ ਪਤਨੀ ਬਸੰਤੀ ਪਾਤਰਾ (23) ਨਾਲ ਝਗੜਾ ਚੱਲ ਰਿਹਾ ਸੀ। ਉਨ੍ਹਾਂ ਦਾ ਵਿਆਹ 2020 ਵਿੱਚ ਹੋਇਆ ਸੀ ਅਤੇ ਉਨ੍ਹਾਂ ਦੀ ਦੇਬਾਸਮਿਤਾ ਨਾਮ ਦੀ ਦੋ ਸਾਲ ਦੀ ਬੇਟੀ ਸੀ।

ਖੁਦ ਸੱਪ ਖਰੀਦਿਆ

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਰੋਪੀ ਨੇ ਕਥਿਤ ਤੌਰ 'ਤੇ ਸੱਪ ਦੇ ਇੱਕ ਪ੍ਰੇਮੀ ਤੋਂ ਸੱਪ ਖਰੀਦਿਆ ਸੀ ਅਤੇ ਉਸ ਨਾਲ ਝੂਠ ਬੋਲਿਆ ਸੀ ਕਿ ਉਸਨੇ ਕਿਸੇ ਧਾਰਮਿਕ ਰਸਮ ਲਈ ਸੱਪ ਦੀ ਵਰਤੋਂ ਕਰਨੀ ਹੈ। 6 ਅਕਤੂਬਰ ਨੂੰ ਉਹ ਪਲਾਸਟਿਕ ਦੀ ਸ਼ੀਸ਼ੀ ਵਿਚ ਕੋਬਰਾ ਲੈ ਕੇ ਆਇਆ ਅਤੇ ਸੱਪ ਨੂੰ ਉਸ ਕਮਰੇ ਵਿਚ ਛੱਡ ਦਿੱਤਾ ਜਿੱਥੇ ਉਸ ਦੀ ਪਤਨੀ ਅਤੇ ਬੇਟੀ ਸੁੱਤੀਆਂ ਸਨ। ਅਗਲੀ ਸਵੇਰ ਦੋਨਾਂ ਦੀ ਮੌਤ ਸੱਪ ਦੇ ਡੰਗਣ ਨਾਲ ਹੋ ਗਈ ਜਦੋਂ ਕਿ ਆਰੋਪੀ ਦੂਜੇ ਕਮਰੇ ਵਿੱਚ ਸੁੱਤਾ ਪਿਆ ਸੀ।

ਜੁਰਮ ਕੀਤਾ ਕਬੂਲ 

ਗੰਜਮ ਦੇ ਐੱਸਪੀ ਜਗਮੋਹਨ ਮੀਨਾ ਨੇ ਦੱਸਿਆ ਕਿ ਪੁਲਿਸ ਨੇ ਪਹਿਲਾਂ ਤਾਂ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਸੀ, ਪਰ ਆਰੋਪੀ ਦੇ ਸਹੁਰੇ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਸੀ। ਜਿਸ ਤੋਂ ਬਾਅਦ ਪੁੱਛਗਿੱਛ ਸ਼ੁਰੂ ਕੀਤੀ ਗਈ। ਪੁਲਿਸ ਅਧਿਕਾਰੀ ਨੇ ਅੱਗੇ ਕਿਹਾ, ਆਰੋਪੀ ਨੂੰ ਘਟਨਾ ਦੇ ਇੱਕ ਮਹੀਨੇ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਉਸਦੇ ਖਿਲਾਫ ਸਬੂਤ ਇਕੱਠੇ ਕਰਨ ਵਿੱਚ ਕੁਝ ਦੇਰੀ ਹੋਈ ਸੀ। ਪੁੱਛਗਿੱਛ ਦੌਰਾਨ ਉਸ ਨੇ ਸ਼ੁਰੂ ਵਿਚ ਆਰੋਪਾਂ ਤੋਂ ਇਨਕਾਰ ਕੀਤਾ। ਆਰੋਪੀ ਨੇ ਦੱਸਿਆ ਕਿ ਸੱਪ ਆਪਣੇ ਆਪ ਕਮਰੇ 'ਚ ਦਾਖਲ ਹੋ ਗਿਆ ਸੀ ਪਰ ਬਾਅਦ 'ਚ ਉਸ ਨੇ ਗੁਨਾਹ ਕਬੂਲ ਕਰ ਲਿਆ।

ਇਹ ਵੀ ਪੜ੍ਹੋ