NCR 'ਚ ਉੱਲੂ ਉਡਾ ਕੇ ਚੋਰੀਆਂ ਕਰਨ ਵਾਲਾ ਗਿਰੋਹ ਫੜਿਆ, ਹੈਰਾਨੀਜਨਕ ਖੁਲਾਸੇ ਹੋਏ 

ਨੋਇਡਾ ਪੁਲਿਸ ਨੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਚੋਰੀ ਦਾ ਸਾਮਾਨ ਤੇ ਨਜਾਇਜ ਹਥਿਆਰ ਵੀ ਬਰਾਮਦ ਕੀਤੇ। ਸੈਕਟਰ-54 ਰੈੱਡ ਲਾਈਟ ਤੋਂ ਗ੍ਰਿਫ਼ਤਾਰੀ ਹੋਈ। ਇਹਨਾਂ ਦੇ 2 ਸਾਥੀ ਹਾਲੇ ਫਰਾਰ ਹਨ। 

Share:

ਹਾਈਲਾਈਟਸ

  • ਮੁਲਜ਼ਮਾਂ ਨੂੰ ਸੈਕਟਰ-54 ਰੈੱਡ ਲਾਈਟ ਤੋਂ ਗ੍ਰਿਫ਼ਤਾਰ ਕੀਤਾ ਗਿਆ
  • ਇਸ ਗਿਰੋਹ ਦਾ ਨਾਂ ਉੱਲੂ ਰੱਖਿਆ ਗਿਆ

ਚੋਰਾਂ ਨੇ ਵੀ ਚੋਰੀ ਦੇ ਨਵੇਂ ਤਰੀਕੇ ਲੱਭ ਲਏ ਹਨ। ਹੁਣ ਤਾਂ ਰਾਤ ਨੂੰ ਉੱਲੂ ਉਡਾ ਕੇ ਚੋਰੀਆਂ ਹੋ ਰਹੀਆਂ ਹਨ। ਅਜਿਹਾ ਹੀ ਮਾਮਲਾ ਨੋਇਡਾ ਤੋਂ ਸਾਮਣੇ ਆਇਆ ਹੈ। ਇੱਥੇ ਕੋਤਵਾਲੀ ਸੈਕਟਰ-24 ਦੀ ਪੁਲਿਸ ਨੇ ਐਨਸੀਆਰ ਤੋਂ ਟਰੈਕਟਰ-ਟਰਾਲੀ ਚੋਰੀ ਕਰਨ ਵਾਲੇ ਅੰਤਰਰਾਜੀ ਉੱਲੂ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਦੇ ਕਬਜ਼ੇ 'ਚੋਂ ਚੋਰੀ ਦੇ ਅੱਠ ਟਰੈਕਟਰ, ਤਿੰਨ ਪਿਸਤੌਲ ਤੇ ਚਾਰ ਕਾਰਤੂਸ ਬਰਾਮਦ ਕੀਤੇ ਗਏ। 2 ਮੁਲਜ਼ਮ ਹਾਲੇ ਫਰਾਰ ਹਨ, ਜਿਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਏਡੀਸੀਪੀ ਮਨੀਸ਼ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸੈਕਟਰ-54 ਰੈੱਡ ਲਾਈਟ ਤੋਂ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਦਿਲਸ਼ਾਦ ਉਰਫ ਦਿਲਸ਼ਾਨ ਉਰਫ ਬਿਹਾਰੀ, ਅਨੀਸ ਉਰਫ ਅਨੀਸੁਦੀਨ, ਸ਼ਹਿਜ਼ਾਦ, ਵਰੁਣ ਅਤੇ ਭੂਪੇਂਦਰ ਵਾਸੀ ਮੇਰਠ ਜ਼ਿਲ੍ਹੇ ਵਜੋਂ ਹੋਈ। ਇਹਨਾਂ ਦੇ ਸਾਥੀ ਸੰਸਾਰ ਅਤੇ ਸਲਮਾਨ ਫਰਾਰ ਹਨ। 

ਗਿਰੋਹ ਦਾ ਨਾਂਅ ਕਿਵੇਂ ਪਿਆ ਉੱਲੂ 

ਇਸ ਗਿਰੋਹ ਦਾ ਨਾਂ ਉੱਲੂ ਰੱਖਿਆ ਗਿਆ ਕਿਉਂਕਿ ਜਿਸ ਰਾਤ ਇਹ ਚੋਰੀਆਂ ਕਰਦੇ ਸਨ, ਉਹ ਇੱਕ ਦੂਜੇ ਨੂੰ ਫੋਨ ਕਰਕੇ ਸੁਨੇਹਾ ਲਾਉਂਦੇ ਸੀ ਕਿ ਅੱਜ ਰਾਤ ਨੂੰ ਉੱਲੂ ਉੱਡੇਗਾ। ਉਸੇ ਰਾਤ ਵਾਰਦਾਤ ਕਰ ਦਿੰਦੇ ਸੀ। ਪੁੱਛਗਿੱਛ ਦੌਰਾਨ ਗ੍ਰਿਫਤਾਰ ਮੁਲਜ਼ਮਾਂ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸੰਸਾਰ ਉਰਫ ਪ੍ਰਧਾਨ ਤੇ ਸਲਮਾਨ ਵਾਸੀ ਟਿੱਕਰੀ ਮੇਰਠ ਨਾਲ ਮਿਲ ਕੇ ਨਾਜਾਇਜ਼ ਹਥਿਆਰਾਂ ਨਾਲ ਲੈਸ ਹੋ ਕੇ ਸੜਕ ਕਿਨਾਰੇ ਖੜ੍ਹੇ ਖਾਲੀ ਪਲਾਟ ਤੋਂ ਟਰੈਕਟਰ-ਟਰਾਲੀਆਂ ਚੋਰੀ ਕਰਕੇ ਆਪਣੇ ਸਾਥੀ ਵਰੁਣ ਤੇ ਭੁਪਿੰਦਰ ਦੇ ਹਵਾਲੇ ਕਰਕੇ ਵੇਚ ਦਿੰਦੇ ਸੀ। ਉਹ ਅਕਸਰ ਹੀ ਰਾਤ ਨੂੰ ਚੋਰੀਆਂ ਕਰਦੇ ਸੀ ਜਿਸ ਕਰਕੇ ਆਪਣੀ ਹਿਫਾਜ਼ਤ ਲਈ ਨਜਾਇਜ਼ ਹਥਿਆਰ ਤੇ ਕਾਰਤੂਸ ਕੋਲ ਰੱਖਦੇ ਸੀ।  ਚੋਰੀ ਕੀਤੇ ਟਰੈਕਟਰ-ਟਰਾਲੀਆਂ ਵੇਚ ਕੇ ਚੰਗੇ ਪੈਸੇ ਕਮਾਉਂਦੇ ਸੀ। 

ਇਹ ਵੀ ਪੜ੍ਹੋ

Tags :