ਵਿਆਹ 'ਚ ਰਸਗੁੱਲੇ ਪਿੱਛੇ ਇੱਕ-ਦੂਜੇ ਦੇ ਪਾੜੇ ਸਿਰ

ਦੋ ਧਿਰਾਂ 'ਚ ਬਹਿਸ ਖੂਨੀ ਜੰਗ ਦਾ ਰੂਪ ਧਾਰਨ ਕਰ ਗਈ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕੀਤੀ।

Share:

ਇੱਕ ਵਿਆਹ 'ਚ ਰਸਗੁੱਲੇ ਪਿੱਛੇ ਦੋ ਧਿਰਾਂ ਲੜ ਪਈਆਂ। ਰੌਲਾ ਇੰਨਾ ਵਧ ਗਿਆ ਕਿ ਇੱਕ ਦੂਜੇ ਦੇ ਖੂਨ ਦੇ ਵੈਰੀ ਬਣ ਗਏ। ਘਟਨਾ ਆਗਰਾ ਦੀ ਹੈ। ਜਿੱਥੇ ਵਿਆਹ ਸਮਾਗਮ ਦੌਰਾਨ ਰਸਗੁੱਲਾ ਖਾਣ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ। ਇੱਕ ਦੂਜੇ ਦੇ ਸਿਰ ਪਾੜ ਦਿੱਤੇ ਗਏ। ਹੱਥ ਪੈਰ ਤੋੜੇ ਗਏ।  ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ।  ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਆਗਰਾ ਦੇ ਸ਼ਮਸ਼ਾਬਾਦ ਥਾਣੇ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰ  ਬੀਤੀ ਰਾਤ ਕਸਬੇ ਦੇ ਨਯਾਵਾਸ ਰੋਡ ‘ਤੇ ਸੰਤੋਸ਼ੀ ਮਾਤਾ ਮੰਦਿਰ ਨੇੜੇ ਵਿਆਹ ਸਮਾਗਮ ਚੱਲ ਰਿਹਾ ਸੀ। 

ਕਿਉਂ ਹੋਈ ਲੜਾਈ 

ਭਗਵਾਨ ਦੇਵੀ ਨਾਮਕ ਔਰਤ ਅਤੇ ਉਸਦਾ ਪੁੱਤਰ ਯੋਗੇਸ਼ ਰਸਗੁੱਲਾ ਖਾਣ ਨੂੰ ਲੈ ਕੇ ਵਿਆਹ ਸਮਾਗਮ 'ਚ ਆਏ ਮਨੋਜ ਅਤੇ ਉਸਦੇ ਦੋਸਤਾਂ ਨਾਲ ਬਹਿਸ ਕਰਨ ਲੱਗੇ।  ਕੁਝ ਹੀ ਦੇਰ ਵਿਚ ਦੋਵਾਂ ਪਾਸਿਆਂ ਤੋਂ ਲਾਠੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਇਸ ਖੂਨੀ ਟਕਰਾਅ ‘ਚ 6 ਲੋਕ ਜ਼ਖਮੀ ਹੋ ਗਏ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ। ਇਸ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।   ਫਤਿਹਾਬਾਦ ਦੇ ਏਸੀਪੀ ਆਨੰਦ ਕੁਮਾਰ ਪਾਂਡੇ ਨੇ ਦੱਸਿਆ ਕਿ  ਝਗੜੇ ਵਿੱਚ ਇੱਕ ਔਰਤ ਭਗਵਾਨ ਦੇਵੀ ਅਤੇ ਯੋਗੇਸ਼ ਗੰਭੀਰ ਜ਼ਖ਼ਮੀ ਹੋਏ ਹਨ।  ਮਨੋਜ, ਕੈਲਾਸ਼, ਧਰਮਿੰਦਰ ਅਤੇ ਪਵਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਦੋਵਾਂ ਧਿਰਾਂ ਦੇ ਜ਼ਖਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ