ਅੰਬਾਲਾ 'ਚ ਪਿਓ-ਪੁੱਤਾਂ ਨੇ ਹੈਂਡਲਿੰਗ-ਟਰਾਂਸਪੋਰਟ ਟੈਂਡਰ 'ਚ ਮਾਲਕ ਨੂੰ ਲਾਇਆ ਕਰੋੜਾਂ ਦਾ ਚੂਨਾ

ਪੁਲਿਸ ਨੇ ਫਰਮ ਦੇ ਮਾਲਕ ਦੀ ਸ਼ਿਕਾਇਤ 'ਤੇ ਦੋਸ਼ੀ ਪਿਓ-ਪੁੱਤਾਂ ਖਿਲਾਫ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Share:

ਹਰਿਆਣਾ ਦੇ ਅੰਬਾਲਾ ਕੈਂਟ 'ਚ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪਿਓ-ਪੁੱਤਾਂ ਨੇ ਕੰਪਨੀ ਮਾਲਕ ਨੂੰ ਧੋਖਾ ਦੇ ਕੇ 2.65 ਕਰੋੜ ਰੁਪਏ ਦਾ ਗਬਨ ਕੀਤਾ ਹੈ। ਮੁਲਜ਼ਮਾਂ ਨੇ ਇਹ ਰਕਮ ਦਿਹਾੜੀ, ਟਰੱਕ ਅਤੇ ਹੋਰ ਖਰਚਿਆਂ ਦੇ ਨਾਂ ਤੇ ਹੜੱਪ ਲਈ ਹੈ। ਅੰਬਾਲਾ ਛਾਉਣੀ ਦੀ ਡਿਫੈਂਸ ਕਲੋਨੀ ਦੇ ਵਸਨੀਕ ਮਨਦੀਪ ਵਿਰਕ ਨੇ ਦੱਸਿਆ ਕਿ ਉਹ ਐਫਸੀਆਈ ਤੋਂ ਹੈਂਡਲਿੰਗ ਅਤੇ ਟਰਾਂਸਪੋਰਟੇਸ਼ਨ ਲਈ ਟੈਂਡਰ ਲੈਂਦਾ ਹੈ। ਉਸ ਨੇ 15 ਦਸੰਬਰ 2020 ਤੋਂ 14 ਦਸੰਬਰ 2022 ਤੱਕ ਕਪੂਰਥਲਾ (ਪੰਜਾਬ) ਵਿੱਚ ਹੈਂਡਲਿੰਗ-ਟਰਾਂਸਪੋਰਟ ਲਈ ਐਫਸੀਆਈ ਦਾ ਟੈਂਡਰ ਲਿਆ ਸੀ। ਉਸ ਨੇ ਪੰਜਾਬ ਦੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਪ੍ਰੇਮ ਚੰਦ ਨੂੰ ਸੁਪਰਵਾਈਜ਼ਰ (ਮੈਨੇਜਰ) ਨਿਯੁਕਤ ਕੀਤਾ ਸੀ। ਸਿਰਫ਼ ਪ੍ਰੇਮ ਚੰਦ ਹੀ ਕੰਮ ਦੇਖਦਾ ਸੀ। ਪ੍ਰੇਮ ਚੰਦ ਉਸਦੇ ਪਿਤਾ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ। ਇਸ ਵਿਸ਼ਵਾਸ ਕਾਰਨ ਉਸ ਨੇ ਪ੍ਰੇਮ ਚੰਦ ਦੇ ਦੋ ਪੁੱਤਰਾਂ ਮੁਕੇਸ਼ ਕੁਮਾਰ ਅਤੇ ਭੁਪਿੰਦਰ ਸਿੰਘ ਨੂੰ ਵੀ ਕੰਮ ਸੰਭਾਲਣ ਲਈ ਰੱਖ ਲਿਆ।

 

ਰੋਜ਼ਾਨਾ ਖਰਚਿਆਂ ਦੇ ਰੂਪ ਵਿੱਚ ਲਏ ਪੈਸੇ

ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਪ੍ਰੇਮ ਚੰਦ ਅਤੇ ਉਸਦੇ ਦੋ ਲੜਕੇ ਮਜ਼ਦੂਰੀ, ਟਰੱਕ ਅਤੇ ਹੋਰ ਖਰਚਿਆਂ ਦੇ ਬਦਲੇ ਪੈਸੇ ਦੀ ਮੰਗ ਕਰਨ ਲੱਗੇ। ਉਹ ਮੁਲਜ਼ਮਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰਦਾ ਰਿਹਾ ਪਰ ਕੁਝ ਸਮੇਂ ਬਾਅਦ ਮੁਲਜ਼ਮ ਉਸ ਠੱਗਣ ਲੱਗੇ। ਰੋਜ਼ਾਨਾ ਖਰਚੇ ਦੇ ਨਾਂ 'ਤੇ ਪੈਸੇ ਦੀ ਮੰਗ ਕੀਤੀ ਜਾਂਦੀ ਸੀ। ਉਸ ਨੇ ਲੱਖਾਂ ਰੁਪਏ ਨਕਦ ਵੀ ਦਿੱਤੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਟੈਂਡਰ ਦਸੰਬਰ 2022 ਵਿੱਚ ਖਤਮ ਹੋ ਗਿਆ ਸੀ। ਜਦੋਂ ਉਸ ਨੇ ਟੈਂਡਰ ਦਾ ਪੂਰਾ ਹਿਸਾਬ ਮੰਗਿਆ ਤਾਂ ਮੁਲਜ਼ਮਾਂ ਨੇ ਟਾਲ-ਮਟੋਲ ਕਰਨਾ ਸ਼ੁਰੂ ਕਰ ਦਿੱਤਾ।

 

ਹਿਸਾਬ ਤੋਂ ਬਾਅਦ ਧੋਖਾਧੜੀ ਦਾ ਲੱਗਾ ਪਤਾ

ਜਦੋਂ ਉਨ੍ਹਾਂ ਨੇ ਹਿਸਾਬ-ਕਿਤਾਬ ਕੀਤਾ ਤਾਂ ਮੁਲਜ਼ਮਾਂ ਵੱਲੋਂ 2.65 ਕਰੋੜ ਰੁਪਏ ਦਾ ਗਬਨ ਪਾਇਆ ਗਿਆ। ਮੁਲਜ਼ਮਾਂ ਨੇ ਆਪਣੀ ਗਲਤੀ ਮੰਨਦਿਆਂ 55 ਲੱਖ ਰੁਪਏ ਜਾਂ ਢਾਈ ਏਕੜ ਜ਼ਮੀਨ ਉਨ੍ਹਾਂ ਦੇ ਨਾਂ ਕਰਵਾਉਣ ਦਾ ਭਰੋਸਾ ਦਿੱਤਾ ਸੀ। ਪੰਚਾਇਤ ਵਿੱਚ ਦੋਵਾਂ ਧਿਰਾਂ ਵਿੱਚ ਸਮਝੌਤਾ ਹੋ ਗਿਆ, ਪਰ ਮੁਲਜ਼ਮਾਂ ਨੇ ਨਾ ਤਾਂ ਰਕਮ ਵਾਪਸ ਕੀਤੀ ਅਤੇ ਨਾ ਹੀ ਢਾਈ ਏਕੜ ਜ਼ਮੀਨ ਦੀ ਰਜਿਸਟਰੀ ਕਰਵਾਈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 406,420,506 ਅਤੇ 120ਬੀ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ

Tags :