ਬਿਹਾਰ ਦੇ ਪ੍ਰਾਈਵੇਟ ਸਕੂਲ ਵਿੱਚ ਕੀਟਨਾਸ਼ਕ ਤੋਂ ਨਿਕਲੀ ਗੈਸ ਹੋਈ ਲੀਕ,ਦਰਜਨਾਂ ਬੱਚੇ ਬੇਹੋਸ਼

18 ਵਿਦਿਆਰਥੀਆਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸਕੂਲ ਪ੍ਰਬੰਧਕਾਂ ਅਨੁਸਾਰ ਇਹ ਘਟਨਾ ਸਕੂਲ ਵਿੱਚ ਜ਼ਿਆਦਾ ਮਾਤਰਾ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਵਾਪਰੀ ਹੈ।

Share:

ਹਾਈਲਾਈਟਸ

  • ਮੁੰਗੇਰ ਦੇ ਵਿਧਾਇਕ ਪ੍ਰਣਵ ਕੁਮਾਰ ਨੇ ਕਿਹਾ ਕਿ ਵਿਦਿਆਰਥੀ ਡਰੇ ਹੋਏ ਹਨ ਪਰ ਸੁਰੱਖਿਅਤ ਹਨ ਘਬਰਾਉਣ ਦੀ ਲੋੜ ਨਹੀਂ ਹੈ

ਬਿਹਾਰ ਦੇ ਮੁੰਗੇਰ ‘ਚ ਇੱਕ ਸਕੂਲ ਵਿੱਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਸਕੂਲ ਵਿੱਚ ਕੀਟਨਾਸ਼ਕ ਵਿੱਚੋਂ ਨਿਕਲੀ ਗੈਸ ਕਾਰਨ ਬੱਚਿਆਂ ਦੀ ਹਾਲਤ ਵਿਗੜਣ ਲੱਗੀ। ਅਧਿਕਾਰੀਆਂ ਨੇ ਦੱਸਿਆ ਕਿ ਬਿਹਾਰ ਦੇ ਮੁੰਗੇਰ ਦੇ ਇੱਕ ਸਕੂਲ ਵਿੱਚ ਸ਼ੁੱਕਰਵਾਰ ਨੂੰ ਕੀਟਨਾਸ਼ਕ ਦੀ ਜ਼ਿਆਦਾ ਮਾਤਰਾ ਦੀ ਵਰਤੋਂ ਕੀਤੇ ਜਾਣ ਤੋਂ ਬਾਅਦ ਕਈ ਵਿਦਿਆਰਥੀਆਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਈ ਅਤੇ ਉਹ ਬੇਹੋਸ਼ ਹੋ ਗਏ।

 

ਮੌਕੇ ਤੇ ਪੁੱਜੀ ਪੁਲਿਸ

ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਸਕੂਲ ਪਹੁੰਚੀ ਅਤੇ ਵਿਦਿਆਰਥੀਆਂ ਨੂੰ ਸਦਰ ਹਸਪਤਾਲ ਵਿੱਚ ਭਰਤੀ ਕਰਵਾਇਆ। ਕੁੱਲ 18 ਵਿਦਿਆਰਥੀਆਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸਕੂਲ ਅਧਿਕਾਰੀਆਂ ਮੁਤਾਬਕ ਇਹ ਘਟਨਾ ਸਕੂਲ ਵਿੱਚ ਜ਼ਿਆਦਾ ਮਾਤਰਾ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਵਾਪਰੀ ਹੈ। ਥਾਣਾ ਮੁਖੀ ਧੀਰੇਂਦਰ ਕੁਮਾਰ ਪਾਂਡੇ ਨੇ ਦੱਸਿਆ ਕਿ ਸਾਰੇ ਵਿਦਿਆਰਥੀ ਸੁਰੱਖਿਅਤ ਅਤੇ ਤੰਦਰੁਸਤ ਹਨ।

ਵਿਦਿਆਰਥੀ ਸੁਰੱਖਿਅਤ ਅਤੇ ਸਿਹਤਮੰਦ

ਮੁੰਗੇਰ ਦੇ ਵਿਧਾਇਕ ਪ੍ਰਣਵ ਕੁਮਾਰ ਨੇ ਕਿਹਾ ਕਿ ਵਿਦਿਆਰਥੀ ਡਰੇ ਹੋਏ ਹਨ ਪਰ ਸੁਰੱਖਿਅਤ ਹਨ ਘਬਰਾਉਣ ਦੀ ਲੋੜ ਨਹੀਂ ਹੈ। ਨੋਟਰੇ ਡੈਮ ਅਕੈਡਮੀ ਦੇ ਕੁਝ ਵਿਦਿਆਰਥੀਆਂ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਈ। ਇਸ ਦਾ ਕਾਰਨ ਦੱਸਦੇ ਹੋਏ ਕੁਝ ਲੋਕਾਂ ਨੇ ਕਿਹਾ ਕਿ ਕੀਟਨਾਸ਼ਕਾਂ ਦੀ ਜ਼ਿਆਦਾ ਡੋਜ਼ ਕਾਰਨ ਪਰੇਸ਼ਾਨੀ ਹੋਈ ਹੈ।

ਜਦਕਿ ਹੋਰਨਾਂ ਦਾ ਕਹਿਣਾ ਸੀ ਕਿ ਕੈਮਿਸਟਰੀ ਲੈਬਾਰਟਰੀ ਵਿੱਚ ਗੈਸ ਲੀਕ ਹੋ ਗਈ ਸੀ। ਵਿਧਾਇਕ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਕਿਉਂਕਿ ਉਹ ਡਰੇ ਹੋਏ ਸਨ। ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸਾਰੇ ਵਿਦਿਆਰਥੀ ਸਿਹਤਮੰਦ ਅਤੇ ਸੁਰੱਖਿਅਤ ਹਨ।

ਇਹ ਵੀ ਪੜ੍ਹੋ