ਜੇਕਰ ਤੁਸੀਂ ਅਜੇ ਵੀ ਨਹੀਂ ਬਦਲੇ 2000 ਰੁਪਏ ਦੇ ਨੋਟ ਤਾਂ ਇਹ ਖ਼ਬਰ ਜ਼ਰੂਰ ਪੜ੍ਹੋ 

ਆਰਬੀਆਈ ਦੇ 19 ਦਫ਼ਤਰਾਂ ਵਿੱਚ 2000 ਰੁਪਏ ਦੇ ਨੋਟ ਨੂੰ ਬਦਲ ਜਾਂ ਜਮ੍ਹਾ ਕਰਵਾ ਸਕਦੇ ਹਨ। ਅਹਿਮਦਾਬਾਦ, ਬੈਂਗਲੁਰੂ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਗੁਹਾਟੀ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ ਅਤੇ ਤਿਰੂਵਨੰਤਪੁਰਮ ਵਿੱਚ ਸਥਿਤ ਆਰਬੀਆਈ ਦਫ਼ਤਰਾਂ ਵਿੱਚ ਨੋਟ ਬਦਲੇ ਜਾ ਸਕਦੇ ਹਨ।

Share:

2000 ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ ਖ਼ਬਰ ਆ ਰਹੀ ਹੈ। ਜੇਕਰ ਤੁਸੀਂ ਅਜੇ ਤੱਕ 2000 ਰੁਪਏ ਦੇ ਨੋਟ ਨਹੀਂ ਬਦਲੇ ਹਨ, ਤਾਂ ਤੁਸੀਂ RBI ਦੇ 19 ਦਫਤਰਾਂ ਵਿੱਚ 2000 ਰੁਪਏ ਦੇ ਬੈਂਕ ਨੋਟ ਜਮ੍ਹਾ ਕਰ ਜਾਂ ਬਦਲ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਬੈਂਕ ਖਾਤੇ ਵਿੱਚ ਕ੍ਰੈਡਿਟ ਲਈ ਕਿਸੇ ਵੀ ਡਾਕਘਰ ਰਾਹੀਂ RBI ਦੇ ਕਿਸੇ ਵੀ ਜਾਰੀ ਕਰਨ ਵਾਲੇ ਦਫ਼ਤਰ ਨੂੰ 2000 ਰੁਪਏ ਦੇ ਬੈਂਕ ਨੋਟ ਭੇਜ ਸਕਦੇ ਹੋ। ਦੱਸ ਦੇਈਏ ਕਿ ਆਰਬੀਆਈ ਨੇ 30 ਸਤੰਬਰ 2023 ਤੱਕ ਨੋਟ ਬਦਲਣ ਜਾਂ ਜਮ੍ਹਾ ਕਰਨ ਦਾ ਸਮਾਂ ਦਿੱਤਾ ਸੀ। ਇਸ ਤੋਂ ਬਾਅਦ ਇਸ ਦੀ ਸਮਾਂ ਸੀਮਾ 7 ਅਕਤੂਬਰ ਤੱਕ ਵਧਾ ਦਿੱਤੀ ਗਈ। ਬੈਂਕ ਸ਼ਾਖਾਵਾਂ 'ਤੇ ਜਮ੍ਹਾ ਅਤੇ ਐਕਸਚੇਂਜ ਸੇਵਾਵਾਂ ਦੋਵੇਂ 7 ਅਕਤੂਬਰ ਨੂੰ ਬੰਦ ਕਰ ਦਿੱਤੀਆਂ ਗਈਆਂ ਸਨ। ਇਸ ਦਾ ਮਤਲਬ ਹੈ ਕਿ ਹੁਣ ਲੋਕ ਆਰਬੀਆਈ ਦੇ 19 ਦਫ਼ਤਰਾਂ ਵਿੱਚ 2000 ਰੁਪਏ ਦੇ ਨੋਟ ਨੂੰ ਬਦਲ ਜਾਂ ਜਮ੍ਹਾ ਕਰਵਾ ਸਕਦੇ ਹਨ।  ਤੁਸੀਂ ਅਹਿਮਦਾਬਾਦ, ਬੈਂਗਲੁਰੂ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਗੁਹਾਟੀ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ ਅਤੇ ਤਿਰੂਵਨੰਤਪੁਰਮ ਵਿੱਚ ਸਥਿਤ ਆਰਬੀਆਈ ਦਫ਼ਤਰਾਂ ਵਿੱਚ ਨੋਟ ਬਦਲ ਸਕਦੇ ਹੋ। ਨਵੰਬਰ 2016 ਵਿੱਚ 1000 ਅਤੇ 500 ਰੁਪਏ ਦੇ ਬੈਂਕ ਨੋਟ ਬੰਦ ਕਰ ਦਿੱਤੇ ਗਏ ਸਨ।

9760 ਕਰੋੜ ਰੁਪਏ ਦੇ 2000 ਰੁਪਏ ਦੇ ਨੋਟ ਅਜੇ ਵੀ ਲੋਕਾਂ ਕੋਲ

ਆਰਬੀਆਈ ਤੇ ਮੁਤਾਬਿਕ 9760 ਕਰੋੜ ਰੁਪਏ ਦੇ 2000 ਰੁਪਏ ਦੇ ਨੋਟ ਅਜੇ ਵੀ ਲੋਕਾਂ ਕੋਲ ਹਨ। ਜਦੋਂ ਕਿ ਬੈਂਕਿੰਗ ਪ੍ਰਣਾਲੀ 'ਚ 97.26 ਫੀਸਦੀ ਨੋਟ ਵਾਪਸ ਆਏ ਹਨ। ਆਰਬੀਆਈ ਦੇ ਮੁਤਾਬਿਕ 19 ਮਈ ਨੂੰ 2000 ਰੁਪਏ ਦੇ 3.56 ਲੱਖ ਕਰੋੜ ਰੁਪਏ ਦੇ ਨੋਟ ਚਲਨ ਵਿੱਚ ਸਨ। ਹੁਣ ਜਨਤਕ ਤੌਰ 'ਤੇ ਸਿਰਫ 9760 ਕਰੋੜ ਰੁਪਏ ਦੇ ਨੋਟ ਆਉਣੇ ਬਾਕੀ ਹਨ। 2000 ਰੁਪਏ ਦੇ ਬੈਂਕ ਨੋਟ ਕਾਨੂੰਨੀ ਟੈਂਡਰ ਬਣੇ ਰਹਿਣਗੇ। ਦਸ ਦੇਈਏ ਕਿ ਭਾਰਤੀ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟ ਚਲਨ ਤੋਂ ਬਾਹਰ ਕਰਨ ਦਾ ਐਲਾਨ ਕਰਕੇ ਲੋਕਾਂ ਨੂੰ 30 ਸਤੰਬਰ ਤੱਕ ਦਾ ਸਮਾਂ ਦਿੱਤਾ ਸੀ। 

ਇਹ ਵੀ ਪੜ੍ਹੋ