ਜ਼ੇਕਰ ਤੁਸੀਂ ਵੀ ਟ੍ਰੇਨ ਵਿੱਚ ਰਿਜ਼ਰਵ ਟਿਕਟ ਤੇ ਕਰਦੇ ਹੋ ਸਫ਼ਰ ਤਾਂ ਜ਼ਰੂਰ ਪੜੋ ਇਹ ਖ਼ਬਰ

ਰੇਲਵੇ ਨੇ ਹੁਣ ਰਿਜ਼ਰਵੇਸ਼ਨ ਕੋਚਾਂ 'ਚ ਸਫਰ ਕਰਨ ਵਾਲੇ ਯਾਤਰੀਆਂ ਲਈ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਜੇਕਰ ਰਿਜ਼ਰਵੇਸ਼ਨ 'ਚ ਕਿਸੇ ਦੀ ਸੀਟ ਪੱਕੀ ਹੋ ਜਾਂਦੀ ਹੈ, ਤਾਂ ਉਸ ਨੂੰ 10 ਮਿੰਟ ਦੇ ਅੰਦਰ-ਅੰਦਰ ਆਪਣੇ ਨਿਰਧਾਰਤ ਬੋਰਡਿੰਗ ਸਟੇਸ਼ਨ 'ਤੇ ਟਰੇਨ 'ਚ ਆਪਣੀ ਸੀਟ 'ਤੇ ਪਹੁੰਚਣਾ ਹੋਵੇਗਾ।

Share:

Railway Ticket Reservations: ਭਾਰਤ 'ਚ ਟ੍ਰੇਨਾਂ ਵਿੱਚ ਵੱਡੀ ਗਿਣਤੀ ਵਿੱਚ ਯਾਤਰੀ ਸਫ਼ਰ ਕਰਦੇ ਹਨ। ਇਸ ਕਾਰਕੇ ਭਾਰਤੀ ਰੇਲਵੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਰੇਲਵੇ ਹੈ। ਹਰ  ਰੋਜ਼ ਹਜ਼ਾਰਾਂ ਯਾਤਰੀ ਟ੍ਰੇਨਾਂ ਵਿੱਚ ਰਿਜ਼ਰਵ ਟਿਕਟ ਤੇ ਸਫ਼ਰ ਕਰਦੇ ਹਨ। ਭਾਰਤੀ ਰੇਲਵੇ ਵੀ ਹਰ ਵੇਲੇ ਨਿਯਮਾਂ ਵਿੱਚ ਬਦਲਾਅ ਕਰਦੇ ਰਹਿੰਦੇ ਹਨ। ਭਾਰਤ ਵਿੱਚ 8.5 ਹਜ਼ਾਰ ਤੋਂ ਵੱਧ ਰੇਲਵੇ ਸਟੇਸ਼ਨ ਹਨ। ਇਸ ਦੇ ਨਾਲ ਹੀ ਭਾਰਤ 'ਚ ਹਰ ਰੋਜ਼ ਲਗਭਗ 2.5 ਕਰੋੜ ਯਾਤਰੀ ਯਾਤਰਾ ਕਰਦੇ ਹਨ। ਜਿਸ ਕਾਰਨ ਜਨਰਲ ਕੋਚਾਂ ਵਿੱਚ ਕਾਫੀ ਭੀੜ ਹੁੰਦੀ ਹੈ। ਪਰ ਜੇ ਤੁਸੀਂ ਰਿਜ਼ਰਵੇਸ਼ਨ ਕੀਤੀ ਹੈ ਅਤੇ ਗਲਤੀ ਕਰਦੇ ਹੋ ਤਾਂ ਤੁਹਾਡੀ ਸੀਟ ਖੋਹੀ ਵੀ ਜਾ ਸਕਦੀ ਹੈ। ਰੇਲਵੇ ਨੇ ਹੁਣ ਰਿਜ਼ਰਵੇਸ਼ਨ ਕੋਚਾਂ 'ਚ ਸਫਰ ਕਰਨ ਵਾਲੇ ਯਾਤਰੀਆਂ ਲਈ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਜੇਕਰ ਰਿਜ਼ਰਵੇਸ਼ਨ 'ਚ ਕਿਸੇ ਦੀ ਸੀਟ ਪੱਕੀ ਹੋ ਜਾਂਦੀ ਹੈ, ਤਾਂ ਉਸ ਨੂੰ 10 ਮਿੰਟ ਦੇ ਅੰਦਰ-ਅੰਦਰ ਆਪਣੇ ਨਿਰਧਾਰਤ ਬੋਰਡਿੰਗ ਸਟੇਸ਼ਨ 'ਤੇ ਟਰੇਨ 'ਚ ਆਪਣੀ ਸੀਟ 'ਤੇ ਪਹੁੰਚਣਾ ਹੋਵੇਗਾ। ਜੇਕਰ ਯਾਤਰੀ ਅਜਿਹਾ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਉਸਦੀ ਸੀਟ ਕਿਸੇ ਹੋਰ ਨੂੰ ਅਲਾਟ ਕੀਤੀ ਜਾ ਸਕਦੀ ਹੈ। 

ਨਵੀਂ ਮਸ਼ੀਨਾਂ ਹੋਣ ਕਾਰਨ 10 ਮਿੰਟਾਂ ਵਿੱਚ ਹੋ ਜਾਂਦੀ ਟਿਕਟਾਂ ਦੀ ਜਾਂਚ 

ਦਰਅਸਲ ਹੁਣ ਟੀਟੀਈ ਇੱਕ ਨਵੀਂ ਹੱਥ ਨਾਲ ਫੜੀ ਮਸ਼ੀਨ ਨਾਲ ਟਿਕਟਾਂ ਦੀ ਜਾਂਚ ਕਰਦਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਸੀਟ ਨਹੀਂ ਮਿਲਦੀ ਹੈ, ਤਾਂ ਟੀਟੀਈ ਉਸ ਸੀਟ ਨੂੰ ਖਾਲੀ ਘੋਸ਼ਿਤ ਕਰਦਾ ਹੈ ਅਤੇ ਫਿਰ ਉਹ ਸੀਟ ਆਰਏਸੀ ਜਾਂ ਵੇਟਿੰਗ ਲਿਸਟ ਦੇ ਯਾਤਰੀ ਕੋਲ ਜਾਂਦੀ ਹੈ। ਭਾਰਤੀ ਰੇਲਵੇ ਨੇ ਹੁਣ ਨਾ ਸਿਰਫ਼ ਸਟੇਸ਼ਨਾਂ ਵਿੱਚ ਬਦਲਾਅ ਕੀਤਾ ਹੈ ਅਤੇ ਰੇਲਗੱਡੀਆਂ ਵਿੱਚ ਸੁਧਾਰ ਕੀਤਾ ਹੈ ਸਗੋਂ ਟਿਕਟ ਚੈਕਿੰਗ ਟੀਟੀਈਜ਼ ਨੂੰ ਵੀ ਨਵੀਂ ਤਕਨੀਕ ਨਾਲ ਲੈਸ ਕੀਤਾ ਹੈ। ਹੁਣ ਟੀਟੀਈ ਨਵੀਂ ਹੈਂਡ ਹੋਲਡ ਮਸ਼ੀਨ ਨਾਲ ਟਿਕਟਾਂ ਦੀ ਜਾਂਚ ਕਰਦਾ ਹੈ। ਜਦੋਂਕਿ ਪਹਿਲਾਂ ਉਹ ਕਾਗਜ਼ੀ ਦਸਤਾਵੇਜ਼ਾਂ ਨਾਲ ਟਿਕਟਾਂ ਦੀ ਜਾਂਚ ਕਰਦਾ ਸੀ। ਪਰ ਹੁਣ ਨਵੀਂ ਮਸ਼ੀਨ ਹੋਣ ਕਾਰਨ ਟੀਟੀਈ 10 ਮਿੰਟਾਂ ਵਿੱਚ ਯਾਤਰੀ ਟਿਕਟ ਦੀ ਜਾਂਚ ਕਰਵਾ ਰਿਹਾ ਹੈ। ਫਿਰ ਉਹ ਸੀਟ ਖਾਲੀ ਦੱਸ ਕੇ ਕਿਸੇ ਹੋਰ ਨੂੰ ਦੇ ਦਿੰਦਾ ਹੈ।

ਇਹ ਵੀ ਪੜ੍ਹੋ