ਮਨੁੱਖੀ ਤਸਕਰੀ ਰੈਕੇਟ ਦਾ ਪਰਦਾਫਾਸ਼; 30 ਤੋਂ 50 ਲੱਖ ਰੁਪਏ ਲੈ ਕੇ 80 ਲੋਕਾਂ ਨੂੰ ਕੈਨੇਡਾ, ਨੀਦਰਲੈਂਡ, ਤੁਰਕੀ ਅਤੇ ਪੋਲੈਂਡ ਭੇਜਿਆ

ਹਵਾਈ ਅੱਡੇ ਤੋਂ ਯਾਤਰੀਆਂ ਦੀ ਸੁਚਾਰੂ ਕਲੀਅਰੈਂਸ ਯਕੀਨੀ ਬਣਾਉਣ ਲਈ ਪੰਚਾਲ ਨੇ ਦੁਧਵਾੜਕਰ ਨਾਲ ਮਿਲ ਕੇ ਜਾਅਲੀ ਦਸਤਾਵੇਜ਼ ਪੇਸ਼ ਕੀਤੇ। ਇਸ ਦੇ ਲਈ ਦੁਧਵਾਡਕਰ ਨੂੰ ਪ੍ਰਤੀ ਯਾਤਰੀ 50,000 ਰੁਪਏ ਮਿਲਦੇ ਸਨ। ਇਹ ਦੋਸ਼ ਹੈ ਕਿ ਦੋਵੇਂ ਦੋਸ਼ੀ ਮਿਲ ਕੇ ਇਮੀਗ੍ਰੇਸ਼ਨ ਪ੍ਰਣਾਲੀ ਦੀਆਂ ਖਾਮੀਆਂ ਦਾ ਫਾਇਦਾ ਉਠਾ ਕੇ ਭਾਰਤੀ ਅਧਿਕਾਰੀਆਂ ਨੂੰ ਧੋਖਾ ਦਿੰਦੇ ਸਨ।

Share:

Human trafficking racket busted : ਮੁੰਬਈ ਪੁਲਿਸ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੋਸ਼ੀ ਰੋਸ਼ਨ ਭਾਸਕਰ ਦੁਧਵਾੜਕਰ (50) ਨੂੰ ਗ੍ਰਿਫਤਾਰ ਕਰਕੇ ਇੱਕ ਵੱਡੇ ਪੱਧਰ 'ਤੇ ਮਨੁੱਖੀ ਤਸਕਰੀ ਅਤੇ ਜਾਅਲੀ ਪਾਸਪੋਰਟ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਦੇ ਅਨੁਸਾਰ, ਦੁਧਵਾਡਕਰ ਅਤੇ ਉਸਦੇ ਸਾਥੀ ਰਾਜੇਸ਼ ਪੰਚਾਲ ਨੇ 80 ਭਾਰਤੀ ਨਾਗਰਿਕਾਂ ਨੂੰ ਜਾਅਲੀ ਯਾਤਰਾ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਕੈਨੇਡਾ, ਨੀਦਰਲੈਂਡ, ਤੁਰਕੀ ਅਤੇ ਪੋਲੈਂਡ ਵਰਗੇ ਦੇਸ਼ਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਭੇਜਣ ਵਿੱਚ ਮਦਦ ਕੀਤੀ।

FPRO ਰਾਹੀਂ ਪ੍ਰਾਪਤ ਹੋਈ ਜਾਣਕਾਰੀ 

ਮੁੰਬਈ ਪੁਲਿਸ ਨੂੰ 28 ਫਰਵਰੀ ਨੂੰ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਅਧਿਕਾਰੀ (FPRO) ਰਾਹੀਂ ਦੁਧਵਾੜਕਰ ਦੀਆਂ ਸ਼ੱਕੀ ਗਤੀਵਿਧੀਆਂ ਬਾਰੇ ਜਾਣਕਾਰੀ ਮਿਲੀ। ਮੁੰਬਈ ਪੁਲਿਸ ਦੀ ਇੱਕ ਟੀਮ ਨੇ ਦੁਧਵਾੜਕਰ ਨੂੰ ਹਵਾਈ ਅੱਡੇ 'ਤੇ ਹਿਰਾਸਤ ਵਿੱਚ ਲੈ ਲਿਆ। ਉਹ ਅੰਧੇਰੀ ਈਸਟ ਵਿੱਚ ਰਹਿੰਦਾ ਹੈ।

ਜਾਅਲੀ ਪਾਸਪੋਰਟ ਅਤੇ ਵੀਜ਼ਾ ਬਣਾਉਂਦੇ ਸਨ 

ਜਾਂਚ ਤੋਂ ਪਤਾ ਲੱਗਾ ਹੈ ਕਿ ਰਾਜੇਸ਼ ਪੰਚਾਲ ਜਾਅਲੀ ਪਾਸਪੋਰਟ ਅਤੇ ਵੀਜ਼ਾ ਬਣਾਉਂਦਾ ਸੀ ਅਤੇ ਪ੍ਰਤੀ ਯਾਤਰੀ 30 ਤੋਂ 50 ਲੱਖ ਰੁਪਏ ਤੱਕ ਦੀ ਵੱਡੀ ਰਕਮ ਵਸੂਲਦਾ ਸੀ। ਹਵਾਈ ਅੱਡੇ ਤੋਂ ਯਾਤਰੀਆਂ ਦੀ ਸੁਚਾਰੂ ਕਲੀਅਰੈਂਸ ਯਕੀਨੀ ਬਣਾਉਣ ਲਈ ਪੰਚਾਲ ਨੇ ਦੁਧਵਾੜਕਰ ਨਾਲ ਮਿਲ ਕੇ ਜਾਅਲੀ ਦਸਤਾਵੇਜ਼ ਪੇਸ਼ ਕੀਤੇ। ਇਸ ਦੇ ਲਈ ਦੁਧਵਾਡਕਰ ਨੂੰ ਪ੍ਰਤੀ ਯਾਤਰੀ 50,000 ਰੁਪਏ ਮਿਲਦੇ ਸਨ। ਇਹ ਦੋਸ਼ ਹੈ ਕਿ ਦੋਵੇਂ ਦੋਸ਼ੀ ਮਿਲ ਕੇ ਇਮੀਗ੍ਰੇਸ਼ਨ ਪ੍ਰਣਾਲੀ ਦੀਆਂ ਖਾਮੀਆਂ ਦਾ ਫਾਇਦਾ ਉਠਾ ਕੇ ਭਾਰਤੀ ਅਧਿਕਾਰੀਆਂ ਨੂੰ ਧੋਖਾ ਦਿੰਦੇ ਸਨ।

ਮਨੁੱਖੀ ਤਸਕਰੀ ਇੱਕ ਗੰਭੀਰ ਸਮੱਸਿਆ

ਮਨੁੱਖੀ ਤਸਕਰੀ ਇੱਕ ਗੰਭੀਰ ਸਮੱਸਿਆ ਹੈ ਕਿਉਂਕਿ ਇਹ ਲੋਕਾਂ ਦੀ ਆਜ਼ਾਦੀ ਅਤੇ ਸੁਰੱਖਿਆ ਨੂੰ ਖੋਹ ਲੈਂਦੀ ਹੈ। ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਮਨੁੱਖੀ ਤਸਕਰੀ ਨੂੰ ਸਮਝਣਾ ਮਹੱਤਵਪੂਰਨ ਹੈ। ਆਪਣੇ ਅਧਿਕਾਰਾਂ ਨੂੰ ਜਾਣ ਕੇ ਅਤੇ ਸਹਾਇਤਾ ਦੀ ਮੰਗ ਕਰਕੇ, ਤੁਸੀਂ ਇਸ ਅਪਰਾਧ ਨੂੰ ਖ਼ਤਮ ਕਰਨ ਵਿੱਚ ਮੱਦਦ ਕਰ ਸਕਦੇ ਹੋ ਅਤੇ ਸੁਰੱਖਿਆ ਹਾਸਿਲ ਕਰ ਸਕਦੇ ਹੋ।

ਮੁਨਾਫ਼ੇ ਲਈ ਲੋਕਾਂ ਦਾ ਸ਼ੋਸ਼ਣ 

ਮਨੁੱਖੀ ਤਸਕਰ ਲੋਕਾਂ ਨੂੰ ਕਾਬੂ ਕਰਨ ਲਈ ਤਾਕਤ, ਧੋਖਾਧੜੀ, ਬਲੈਕਮੇਲ, ਧੋਖੇਬਾਜੀ ਜਾਂ ਜ਼ਬਰਦਸਤੀ ਦੀ ਵਰਤੋਂ ਕਰਦੇ ਹਨ। ਉਹ ਮੁਨਾਫ਼ੇ ਲਈ ਲੋਕਾਂ ਦਾ ਸ਼ੋਸ਼ਣ ਕਰਨ ਲਈ ਉਹਨਾਂ ਦੀ ਭਰਤੀ ਕਰਦੇ ਹਨ, ਇੱਕ ਥਾਂ ਤੋਂ ਦੂਜੀ ਥਾਂ 'ਤੇ ਭੇਜਦੇ ਹਨ। ਇਸ ਵਿੱਚ ਜ਼ਬਰਦਸਤੀ ਮਜ਼ਦੂਰੀ ਜਾਂ ਦੇਹ ਵਪਾਰ ਕਰਵਾਉਣਾ ਵੀ ਸ਼ਾਮਿਲ ਹੋ ਸਕਦਾ ਹੈ ਅਤੇ ਇਹ ਇੱਕੋ ਦੇਸ਼ ਵਿੱਚ ਰਹਿੰਦਿਆਂ ਹੋਇਆ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ