Nursing Student ਦੀ Love Story ਦਾ ਖੌਫਨਾਕ ਅੰਤ, ਜਾਣੋ ਪੂਰਾ ਮਾਮਲਾ 

20 ਸਾਲਾਂ ਦੀ ਇਸ ਲੜਕੀ ਨੇ ਪ੍ਰੇਮੀ ਨਾਲ ਗੁਪਤ ਵਿਆਹ ਕਰਾਇਆ। ਬੱਚੇ ਨੂੰ ਕਿਸੇ ਆਸ਼ਰਮ ਛੱਡਿਆ। ਅਖੀਰ ਵਿੱਚ ਪ੍ਰੇਮ ਦੀ ਸਜ਼ਾ ਮੌਤ ਮਿਲੀ। 

Share:

ਚੇਨੱਈ ਦੇ ਇੱਕ ਹੋਟਲ ਚੋਂ 20 ਸਾਲਾ ਨਰਸਿੰਗ ਵਿਦਿਆਰਥਣ ਦੀ ਲਾਸ਼ ਮਿਲਣ ਦੀ ਘਟਨਾ ਨੇ ਰੌਂਗਟੇ ਖੜ੍ਹੇ ਕਰਨ ਵਾਲੇ ਭੇਦ ਖੋਲ੍ਹ ਦਿੱਤੇ। ਕ੍ਰੋਮਪੇਟ ਦੇ ਇੱਕ ਕਾਲਜ ਵਿੱਚ ਨਰਸਿੰਗ ਦੇ ਦੂਜੇ ਸਾਲ ਦੀ ਵਿਦਿਆਰਥਣ ਫੂਸੀਆ ਨਿਊ ਕਲੋਨੀ ਦੇ ਇੱਕ ਹੋਸਟਲ ਵਿੱਚ ਰਹਿ ਰਹੀ ਸੀ। ਉਹ ਪਿਛਲੇ ਤਿੰਨ ਦਿਨਾਂ ਤੋਂ ਕਾਲਜ ਨਹੀਂ ਆਈ ਸੀ। ਹੋਟਲ ਸਟਾਫ ਨੇ ਪੁਲਿਸ ਨੂੰ ਦੱਸਿਆ ਕਿ ਕੇਰਲ ਦੇ ਕੋਲਮ ਦੇ ਰਹਿਣ ਵਾਲੇ 20 ਸਾਲਾ ਫੂਸੀਆ ਅਤੇ ਉਸਦੇ ਬੁਆਏਫ੍ਰੈਂਡ ਨੇ ਸਵੇਰੇ 10.30 ਵਜੇ ਚੈੱਕ ਇਨ ਕੀਤਾ ਸੀ। ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ ਅਤੇ ਪ੍ਰੇਮੀ ਨੂੰ ਨੇੜਲੀ ਇੱਕ ਖਾਣ-ਪੀਣ ਵਾਲੀ ਦੁਕਾਨ ਤੋਂ ਗ੍ਰਿਫ਼ਤਾਰ ਕਰ ਲਿਆ। ਸ਼ੁਰੂਆਤੀ ਜਾਂਚ ਦੌਰਾਨ ਸਾਮਣੇ ਆਇਆ ਕਿ ਹੋਟਲ ਵਿੱਚ ਚੈਕਿੰਗ ਕਰਨ ਤੋਂ ਬਾਅਦ ਜੋੜੇ ਵਿੱਚ ਬਹਿਸ ਹੋ ਗਈ। ਜਦੋਂ ਫੂਸੀਆ ਨੇ ਪ੍ਰੇਮੀ ਤੋਂ ਉਸਦੇ ਫੋਨ ‘ਤੇ ਉਸਦੀਆਂ ਕਿਸੇ ਇੱਕ ਹੋਰ ਔਰਤ ਨਾਲ ਫੋਟੋਆਂ ਬਾਰੇ ਸਵਾਲ ਕੀਤਾ ਤਾਂ ਪ੍ਰੇਮੀ ਨੇ ਕਤਲ ਕਰ ਦਿੱਤਾ। 

ਵਟਸਐਪ ਸਟੇਟਸ ਤੇ ਲਾਈ ਲਾਸ਼ ਦੀ ਫੋਟੋ 

ਫੂਸੀਆ ਚੇਨਈ ਦੇ ਇੱਕ ਹੋਟਲ ਵਿੱਚ ਮ੍ਰਿਤਕ ਪਾਈ ਗਈ ਸੀ। ਉਸਦੀ ਲਾਸ਼ ਦੀ ਫੋਟੋ ਕਾਤਲ ਪ੍ਰੇਮੀ ਨੇ ਵਟਸਐਪ ਸਟੇਟਸ ਦੇ ਰੂਪ ਵਿੱਚ ਲਗਾਈ। ਪੁਲਿਸ ਸਾਮਣੇ ਕਾਤਲ ਨੇ ਖੁਲਾਸਾ ਕੀਤਾ ਕਿ ਫੂਸੀਆ ਨੂੰ  ਟੀ-ਸ਼ਰਟ ਨਾਲ ਗਲਾ ਘੁੱਟ ਕੇ ਮਾਰਿਆ ਗਿਆ। ਜਿਸਤੋਂ ਬਾਅਦ ਉਸਨੇ ਉਸਦੀ ਲਾਸ਼ ਦੀ ਫੋਟੋ ਨੂੰ ਆਪਣੇ ਵਟਸਐਪ ਸਟੇਟਸ ਵਜੋਂ ਅਪਲੋਡ ਕੀਤਾ। ਕਾਲਜ ਵਿਚ ਫੂਸੀਆ ਦੇ ਕੁਝ ਦੋਸਤਾਂ, ਜਿਨ੍ਹਾਂ ਕੋਲ ਉਸਦਾ ਨੰਬਰ ਵੀ ਸੀ, ਨੇ ਫੋਟੋ ਦੇਖੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ।

5 ਸਾਲਾਂ ਤੋਂ ਰਿਲੇਸ਼ਨਸ਼ਿਪ 

ਪੁਲਿਸ ਮੁਤਾਬਕ ਇਹ ਜੋੜਾ 5 ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਸੀ ਅਤੇ ਉਨ੍ਹਾਂ ਨੇ ਗੁਪਤ ਵਿਆਹ ਕਰਾਇਆ ਸੀ। ਉਨ੍ਹਾਂ ਕੋਲ ਇੱਕ ਬੱਚਾ ਵੀ ਸੀ ਜਿਸਨੂੰ ਉਨ੍ਹਾਂ ਨੇ ਚਿਕਮਗਲੂਰ ਵਿੱਚ ਗੋਦ ਲੈਣ ਲਈ ਛੱਡ ਦਿੱਤਾ ਸੀ। ਦੋ ਸਾਲ ਪਹਿਲਾਂ ਜਦੋਂ ਫੂਸੀਆ ਨੂੰ ਪ੍ਰੇਮੀ ਦੇ ਕਈ ਹੋਰ ਔਰਤਾਂ ਨਾਲ ਅਫੇਅਰ ਬਾਰੇ ਪਤਾ ਲੱਗਾ ਤਾਂ ਇਹ ਜੋੜਾ ਅਲੱਗ ਹੋ ਗਿਆ ਸੀ। ਫੂਸੀਆ ਨੇ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਾਇਆ ਸੀ। ਇਸ ਮਾਮਲੇ ਚ ਪ੍ਰੇਮੀ ਨੂੰ ਜੇਲ੍ਹ ਚੋਂ ਜਮਾਨਤ ਤੇ ਆਇਆ ਸੀ। ਆ ਕੇ ਉਸਨੇ ਫੂਸੀਆ ਤੋਂ ਮੁਆਫੀ ਮੰਗ ਲਈ ਸੀ ਅਤੇ ਦੁਬਾਰਾ ਦੋਵੇਂ ਇੱਕ ਦੂਜੇ ਨੂੰ ਮਿਲਣ ਲੱਗੇ ਸੀ। 

ਇਹ ਵੀ ਪੜ੍ਹੋ