ਵੰਡ ਦੀਆਂ ਵਿਅਕਤੀਗਤ ਯਾਦਾਂ ਨੂੰ ਸਨਮਾਨ ਦੇਣ ਬਾਰੇ

ਔਰਤਾਂ ਵਿਰੁੱਧ ਯੋਜਨਾਬੱਧ ਹਿੰਸਾ 1947 ਦੀ ਵੰਡ ਵੇਲੇ ਔਰਤਾਂ ਵਿਰੁੱਧ ਯੋਜਨਾਬੱਧ ਹਿੰਸਾ ਦਾ ਸਭ ਤੋਂ ਦਿਲ ਦਹਿਲਾਉਣ ਵਾਲਾ ਪਹਿਲੂ ਸੀ। ਇਹ ਵੰਡ ਵੇਲੇ ਦੀਆਂ ਕਹਾਣੀਆਂ ਦਾ ਸੰਗ੍ਰਹਿ ਹੈ ਜੋ ਇਸ ਵਿੱਚੋਂ ਗੁਜਰੀਆਂ ਔਰਤਾਂ ਅਤੇ ਬੱਚਿਆਂ ਦੁਆਰਾ ਸੁਣਾਈਆਂ ਗਈਆਂ ਹਨ। 1946 ਦੀਆਂ ਗਰਮੀਆਂ ਵਿੱਚ, ਅਗਸਤ ਦੇ ਅਖੀਰ ਵਿੱਚ ਮੇਰੀ ਛੋਟੀ ਭੈਣ ਦਾ ਜਨਮ ਪੁਰਾਣੀ ਦਿੱਲੀ ਦੇ […]

Share:

ਔਰਤਾਂ ਵਿਰੁੱਧ ਯੋਜਨਾਬੱਧ ਹਿੰਸਾ 1947 ਦੀ ਵੰਡ ਵੇਲੇ ਔਰਤਾਂ ਵਿਰੁੱਧ ਯੋਜਨਾਬੱਧ ਹਿੰਸਾ ਦਾ ਸਭ ਤੋਂ ਦਿਲ ਦਹਿਲਾਉਣ ਵਾਲਾ ਪਹਿਲੂ ਸੀ। ਇਹ ਵੰਡ ਵੇਲੇ ਦੀਆਂ ਕਹਾਣੀਆਂ ਦਾ ਸੰਗ੍ਰਹਿ ਹੈ ਜੋ ਇਸ ਵਿੱਚੋਂ ਗੁਜਰੀਆਂ ਔਰਤਾਂ ਅਤੇ ਬੱਚਿਆਂ ਦੁਆਰਾ ਸੁਣਾਈਆਂ ਗਈਆਂ ਹਨ। 1946 ਦੀਆਂ ਗਰਮੀਆਂ ਵਿੱਚ, ਅਗਸਤ ਦੇ ਅਖੀਰ ਵਿੱਚ ਮੇਰੀ ਛੋਟੀ ਭੈਣ ਦਾ ਜਨਮ ਪੁਰਾਣੀ ਦਿੱਲੀ ਦੇ ਇੱਕ ਹਸਪਤਾਲ ਵਿੱਚ ਹੋਇਆ ਸੀ। ਜਿਵੇਂ ਕਿ ਮੇਰੇ ਪਿਤਾ ਅਤੇ ਮੈਂ (ਜੋ ਉਦੋਂ ਪੰਜ ਸਾਲ ਦਾ ਸੀ) ਇੱਕ ਸ਼ਾਮ ਨੂੰ ਬੱਚੇ ਅਤੇ ਮੇਰੀ ਮਾਂ ਨੂੰ ਦੇਖਣ ਲਈ ਹਸਪਤਾਲ ਜਾ ਰਹੇ ਸੀ, ਸਾਡੇ ਉੱਤੇ ਕੁਝ ਆਦਮੀਆਂ ਨੇ ਹਮਲਾ ਕੀਤਾ ਜਿਨ੍ਹਾਂ ਨੇ ਸਾਨੂੰ ਤੁਰੰਤ ਘਰ ਵਾਪਸ ਜਾਣ ਲਈ ਕਿਹਾ। ਇਹ ਮੇਰੇ ਚੇਤਿਆਂ ਵਿੱਚ ਇੱਕ ਅਦੁੱਤੀ ਘਟਨਾ ਦੇ ਰੂਪ ਵਿੱਚ ਦਰਜ ਹੈ ਕਿਉਂਕਿ ਮੈਂ ਦਿੱਲੀ ਵਿੱਚ ਹਿੰਸਾ ਦੀ ਯਾਦ ਨੂੰ ਲੈਕੇ ਵੱਡਾ ਹੋਇਆ ਹਾਂ, ਪਰ ਫਿਰ ਵੀ ਮੈਨੂੰ 1946 ਦੀ ਇੱਕ ਘਟਨਾ ਹੀ ਕਿਉਂ ਯਾਦ ਆਈ, ਜਦੋਂ ਕਿ ਮੈਂ ਸਿਰਫ ਪੰਜ ਸਾਲ ਦਾ ਹੀ ਸੀ?

ਅਗਸਤ 1947 ਵਿਚ ਵੰਡ ਹੋਈ ਅਤੇ ਦਿੱਲੀ ਵਿਚ ਬਹੁਤ ਜ਼ਿਆਦਾ ਹਿੰਸਾ ਹੋਈ, ਜੋ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਮੈਨੂੰ 1948-49 ਵਿੱਚ ਪੁਰਾਣਾ ਕਿਲਾ ਅਤੇ ਹੁਮਾਯੂੰ ਦੇ ਮਕਬਰੇ ਵਿੱਚ ਸ਼ਰਨਾਰਥੀ ਕੈਂਪਾਂ ਵਿੱਚੋਂ ਲੰਘਣਾ ਵੀ ਯਾਦ ਹੈ। ਮੈਨੂੰ ਪਤਾ ਲੱਗਾ ਕਿ ਅਸਲ ਵੰਡ ਤੋਂ ਪਹਿਲਾਂ ਵੀ ਬਹੁਤ ਜ਼ਿਆਦਾ ਹਿੰਸਾ ਹੋਈ ਸੀ। 1946 ਵੇਲੇ ਵੀ ਦਿੱਲੀ ਵਿੱਚ ਹਿੰਸਾ ਹੋਈ ਸੀ ਕਿਉਂਕਿ ਉਸ ਸਮੇਂ ਤੱਕ ਵੰਡ ਦਾ ਵਿਚਾਰ ਪਹਿਲਾਂ ਹੀ ਪੈਦਾ ਹੋ ਚੁੱਕਾ ਸੀ, ਜਿਵੇਂ ਕਿ ਬਟਵਾਰੇ ਤੋਂ ਪਹਿਲਾਂ ਸਿਆਸੀ ਲਾਮਬੰਦੀ ਕਾਰਨ ਕਲਕੱਤਾ ਅਤੇ ਨੋਆਖਲੀ ਅਤੇ ਦਿੱਲੀ ਵਿੱਚ ਵੀ ਕਤਲੇਆਮ ਹੋਇਆ ਸੀ।

ਸ਼ਾਇਦ ਇਹ ਬਚਪਣ ਦੀ ਅਸਮਰੱਥ ਭਾਵਨਾ ਸੀ ਜਿਸ ਨੇ ਮੈਨੂੰ ਵੰਡ ਦੀਆਂ ਯਾਦਾਂ ਬਾਰੇ ਲਿਖਣ ਲਈ ਪ੍ਰੇਰਿਆ (ਹਾਲਾਂਕਿ ਮੈਂ ਕਦੇ ਵੀ ਕਿਸੇ ਨਿੱਜੀ ਖਤਰੇ ਵਿੱਚ ਨਹੀਂ ਸੀ ਰਿਹਾ)। ਸਾਨੂੰ ਬਿਰਤਾਂਤਕਾਰਾਂ ਦੀਆਂ ਵਿਅਕਤੀਗਤ ਯਾਦਾਂ ਅਤੇ ਵੰਡ ਦੀਆਂ ਯਾਦਾਂ, ਕਹਾਣੀਆਂ ਦਾ ਸਨਮਾਨ ਕਰਨ ਦੇ ਤਰੀਕੇ ਲੱਭਣ ਦੀ ਜ਼ਰੂਰਤ ਹੈ ਅਤੇ ਇਹ ਪਤਾ ਲਗਾਉਣ ਦੀ ਜ਼ਰੂਰਤ ਹੈ ਕਿ ਵੰਡ ਦਾ ਉਹਨਾਂ ਵਿਅਕਤੀਆਂ ਲਈ ਕੀ ਅਰਥ ਸੀ ਜਿਹਨਾਂ ਨੇ ਇਸਨੂੰ ਹੰਡਾਇਆ। 

ਇਕੱਠੀਆਂ ਕੀਤੀਆਂ ਮੁਲਾਕਾਤਾਂ ਵਿੱਚ, ਲਿੰਗਕ ਵਰਤਾਰਾ ਮਰਦਾਂ ਅਤੇ ਔਰਤਾਂ ਦੋਵਾਂ ਦੇ ਬਿਰਤਾਂਤ ਪੱਖੋਂ ਲਿਖਿਆ ਗਿਆ ਹੈ ਅਤੇ ਜਿਸਨੂੰ ਡੂੰਘੇ ਵਿਸ਼ਲੇਸ਼ਣ ਦੀ ਲੋੜ ਹੋਵੇਗੀ। ਇਥੇ ਮੈਂ ਕੁਝ ਬਿਰਤਾਂਤਾਂ ਨੂੰ ਚੁਣਾਂਗਾ ਜੋ ਉਸ ਤਰੀਕੇ ਦੀ ਉਦਾਹਰਣ ਦੇਣਗੇ ਜਿਸ ਨਾਲ ਅਸੀਂ ਵੰਡ ਬਾਰੇ ਆਪਣੇ ਸੋਚਣ ਦੇ ਤਰੀਕੇ ਨੂੰ ਹਾਲੀਆ ਇਤਿਹਾਸ ਵਿੱਚ ਇੱਕ ਡੂੰਘੇ ਲਿੰਗਕ ਵਿਰਤਾਂਤ ਵਜੋਂ ਵਿਸਤਾਰ ਦੇ ਸਕੀਏ ਜੋ ਕਿ ਸਾਡੇ ਲਈ ਇੱਕ ਗੁੰਝਲਦਾਰ ਵਿਰਾਸਤ ਛੱਡ ਗਿਆ ਹੈ।