Himachal: ਬਰਫਬਾਰੀ ਨੇ ਵਧਾਈਆਂ ਸੈਲਾਨੀਆਂ ਦੀਆਂ ਮੁਸ਼ਕਿਲਾਂ,ਅਟਲ ਟਨਲ ਤੋਂ ਪੁਲਿਸ ਨੇ 300 ਵਾਹਨਾਂ ਨੂੰ ਸੁਰੱਖਿਅਤ ਕੱਢਿਆ ਬਾਹਰ

ਦੱਸਣਯੋਗ ਹੈ ਕਿ ਮੌਸਮ ਖੁੱਲ੍ਹਣ ਤੋਂ ਬਾਅਦ ਘਾਟੀ ਦਾ ਤਾਪਮਾਨ ਆਮ ਵਾਂਗ ਹੋ ਗਿਆ ਸੀ। ਹੁਣ ਮੰਗਲਵਾਰ ਸ਼ਾਮ ਨੂੰ Atal Tunnel Rohtang ਦੇ ਦੋਵਾਂ ਪੋਰਟਲਾਂ 'ਤੇ ਇਕ ਵਾਰ ਫਿਰ ਬਰਫਬਾਰੀ ਸ਼ੁਰੂ ਹੋ ਗਈ ਹੈ। ਸੋਲੰਗ ਨਾਲੇ ਦੇ ਆਲੇ-ਦੁਆਲੇ ਦਾ ਇਲਾਕਾ ਵੀ ਬਰਫ਼ ਦੀ ਚਿੱਟੀ ਚਾਦਰ ਨਾਲ ਢਕਿਆ ਹੋਇਆ ਹੈ।

Share:

ਹਾਈਲਾਈਟਸ

  • ਬਰਫਬਾਰੀ ਕਾਰਨ ਪੁਲਿਸ ਸੈਲਾਨੀਆਂ ਦੇ ਵਾਹਨਾਂ ਨੂੰ ਸੁਰੱਖਿਅਤ ਬਾਹਰ ਕੱਢ ਰਹੀ ਹੈ

Himachal ਵਿੱਚ ਜਿੱਥੇ ਸੈਲਾਨੀਆਂ ਵੱਲੋਂ ਬਰਫਬਾਰੀ ਦਾ ਬੇਸਬਰੀ ਦਾ ਇੰਤਜਾਰ ਕੀਤਾ ਜਾ ਰਿਹਾ ਸੀ ਉੱਥੇ ਬਰਫਬਾਰੀ ਨੇ ਦਸਤਕ ਤਾਂ ਜ਼ਰੂਰ ਦਿੱਤੀ ਪਰ ਉਸਦੇ ਨਾਲ ਹੀ ਸੈਲਾਨੀਆਂ ਨੂੰ ਮੁਸ਼ਕਿਲਾਂ ਵਿੱਚ ਫਸਾ ਦਿੱਤਾ ਹੈ। ਪੁਲਿਸ ਨੇ ਬਰਫ਼ਬਾਰੀ ਕਾਰਨ ਰੋਹਤਾਂਗ ਵਿੱਚ ਅਟਲ ਸੁਰੰਗ ਦੇ ਦੱਖਣੀ ਪੋਰਟਲ (ਐਸਪੀ) ਦੇ ਨੇੜੇ ਫਸੇ 300 ਸੈਲਾਨੀਆਂ ਨੂੰ ਬਚਾਇਆ ਹੈ।

ਅਟਲ ਸੁਰੰਗ ਦੇ ਦੋਵੇਂ ਸਿਰਿਆਂ 'ਤੇ ਬਰਫਬਾਰੀ ਸ਼ੁਰੂ

ਲਾਹੌਲ ਸਪਿਤੀ ਦੇ ਸੁਪਰਡੈਂਟ ਮਯੰਕ ਚੌਧਰੀ ਨੇ ਦੱਸਿਆ ਕਿ ਅਟਲ ਸੁਰੰਗ ਦੇ ਦੋਵੇਂ ਸਿਰਿਆਂ 'ਤੇ ਬਰਫਬਾਰੀ ਸ਼ੁਰੂ ਹੋ ਗਈ ਹੈ। ਬਰਫਬਾਰੀ ਕਾਰਨ ਪੁਲਿਸ ਸੈਲਾਨੀਆਂ ਦੇ ਵਾਹਨਾਂ ਨੂੰ ਸੁਰੱਖਿਅਤ ਬਾਹਰ ਕੱਢ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਖ਼ਰਾਬ ਮੌਸਮ ਬਾਰੇ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਮੌਸਮ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਅੱਗੇ ਵੱਧਣ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ