ਹਿਮਾਚਲ ਦੀ ਬਾਰਿਸ਼: ਸੜਕ ਟੁੱਟਣ ਕਾਰਨ ਕੁੱਲੂ ‘ਚ ਫਸੇ ਸੈਂਕੜੇ ਵਾਹਨ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ‘ਚ ਭਾਰੀ ਮੀਂਹ ਕਾਰਨ ਕੁੱਲੂ-ਮੰਡੀ ਸੜਕ ਟੁੱਟਣ ਕਾਰਨ ਸੈਂਕੜੇ ਵਾਹਨ ਫਸ ਗਏ ਹਨ। ਨਿਊਜ਼ ਏਜੰਸੀ ਏਐਨਆਈ ਦੁਆਰਾ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ, ਵਾਹਨਾਂ ਦੀ ਇੱਕ ਵੱਡੀ ਲਾਈਨ ਰੁਕੀ ਹੋਈ ਦੇਖੀ ਜਾ ਸਕਦੀ ਹੈ। ਰਾਹਗੀਰਾਂ ਅਨੁਸਾਰ ਕਰੀਬ 5-10 ਕਿਲੋਮੀਟਰ ਤੱਕ ਟ੍ਰੈਫਿਕ ਜਾਮ ਲੱਗਾ ਹੋਇਆ ਹੈ। ਇੱਕ ਮੁਸਾਫਰ ਨੇ ਏ.ਐਨ.ਆਈ. ਨੂੰ […]

Share:

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ‘ਚ ਭਾਰੀ ਮੀਂਹ ਕਾਰਨ ਕੁੱਲੂ-ਮੰਡੀ ਸੜਕ ਟੁੱਟਣ ਕਾਰਨ ਸੈਂਕੜੇ ਵਾਹਨ ਫਸ ਗਏ ਹਨ। ਨਿਊਜ਼ ਏਜੰਸੀ ਏਐਨਆਈ ਦੁਆਰਾ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ, ਵਾਹਨਾਂ ਦੀ ਇੱਕ ਵੱਡੀ ਲਾਈਨ ਰੁਕੀ ਹੋਈ ਦੇਖੀ ਜਾ ਸਕਦੀ ਹੈ। ਰਾਹਗੀਰਾਂ ਅਨੁਸਾਰ ਕਰੀਬ 5-10 ਕਿਲੋਮੀਟਰ ਤੱਕ ਟ੍ਰੈਫਿਕ ਜਾਮ ਲੱਗਾ ਹੋਇਆ ਹੈ। ਇੱਕ ਮੁਸਾਫਰ ਨੇ ਏ.ਐਨ.ਆਈ. ਨੂੰ ਦੱਸਿਆ ਕਿ ਸਾਡੇ ਕੋਲ ਖਾਣ ਜਾਂ ਪੀਣ ਲਈ ਕੁਝ ਨਹੀਂ ਹੈ। ਇੱਥੇ ਲੋਕ ਭੁੱਖੇ ਮਰ ਰਹੇ ਹਨ। ।

ਕੁੱਲੂ ਦੀ ਪੁਲਿਸ ਸੁਪਰਡੈਂਟ ਸਾਕਸ਼ੀ ਵਰਮਾ ਨੇ ਵੀਰਵਾਰ ਨੂੰ ਦੱਸਿਆ ਕਿ ਕੁੱਲੂ ਅਤੇ ਮੰਡੀ ਨੂੰ ਜੋੜਨ ਵਾਲੀ ਸੜਕ ਦੇ ਨਾਲ-ਨਾਲ ਪੰਡੋਹ ਰਾਹੀਂ ਬਦਲਵੇਂ ਰਸਤੇ ਸਮੇਤ ਦੋਵੇਂ ਰਸਤੇ ਨੁਕਸਾਨੇ ਜਾਣ ਕਾਰਨ ਆਵਾਜਾਈ ਠੱਪ ਹੋ ਗਈ ਹੈ।

ਇਸ ਦੌਰਾਨ, ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਵੀਰਵਾਰ ਨੂੰ ਸ਼ਿਮਲਾ ਸਮੇਤ ਪਹਾੜੀ ਰਾਜ ਵਿੱਚ ਅਗਲੇ ਦੋ ਦਿਨਾਂ ਤੱਕ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਆਈਐਮਡੀ ਨੇ ਆਪਣੇ ਬੁਲੇਟਿਨ ਵਿੱਚ ਲਿਖਿਆ ਕਿ 22 ਤੋਂ 23 ਅਤੇ 24 ਅਗਸਤ ਦੀ ਸ਼ਾਮ/ਰਾਤ ਤੱਕ ਮੀਂਹ ਦੀ ਗਤੀਵਿਧੀ ਵਿੱਚ ਵਾਧਾ ਹੋਵੇਗਾ ਅਤੇ ਇਸ ਸਮੇਂ ਦੌਰਾਨ ਨੀਵੇਂ ਅਤੇ ਮੱਧ ਪਹਾੜੀ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਜ਼ਿਆਦਾ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪਹਾੜਾ ਵਿੱਚ ਪੈ ਰਹੇ ਮੀਂਹ ਦੇ ਨਾਲ ਪੱਧਰੀ ਇਲਾਕਿਆਂ ਵਿੱਚ ਵੀ ਖਤਰਾ ਬਣਿਆ ਹੋਇਆ ਹੈ। ਲੋਕਾਂ ਨੂੰ ਪਹਾੜੀ ਇਲਾਕਿਆਂ ਵਿੱਚ ਜਾਣ ਤੋਂ ਬੱਚਣ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਕਿ ਵੱਧ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਤੋਂ ਅਲਾਵਾ ਮੀਂਚ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਜਗਾਂ ਤੇ ਪਹੁੰਚਾਉਣ ਦੇ ਪ੍ਰਬੰਧ ਲਗਾਤਾਰ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਹਨ। ਤਾਂ ਕਿ ਕਿਸੇ ਦੇ ਜਾਨਮਾਲ ਦਾ ਨੁਕਸਾਨ ਨਾ ਹੋਵੇ। 

ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਮੀੰਹ ਨਾਲ ਹੜ ਵਰਗੇ ਹਾਲਾਤ ਬਣੇ ਹੋਏ ਹਨ। ਕਈ ਵਾਹਨ ਤੇ ਰਾਹਗੀਰ ਰਸਤੇ ਵਿੱਚ ਫਸੇ ਹੋਏ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਜਗਾਂ ਤੇ ਪਹੁੰਚਾਉਣ ਦੇ ਲਗਾਤਾਰ ਪ੍ਰਬੰਧ ਕੀਤੇ ਜਾ ਰਹੇ ਹਨ। ਆਈਐਮਡੀ ਵੱਲੋੰ ਅਗਲੇ ਦੋ ਦਿਨ ਦਾ ਅਲਰਟ ਜਾਰੀ ਕੀਤਾ ਗਿਆ ਹੈ।