ਹਿਮਾਚਲ ਵਿੱਚ ਹੜ੍ਹ ਵਾਲੇ ਇਲਾਕਿਆਂ ਦੇ ਹਾਲਾਤ

ਆਈਏਐਫ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਹਿਮਾਚਲ ਵਿੱਚ ਪਿਛਲੇ 72 ਘੰਟਿਆਂ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਤੋਂ 1000 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ। ਪਿਛਲੇ 72 ਘੰਟਿਆਂ ਵਿੱਚ ਹਿਮਾਚਲ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ 1000 ਤੋਂ ਵੱਧ ਨਾਗਰਿਕ ਫਸੇ ਹੋਏ ਸਨ ਜਿਹਨਾਂ ਨੂੰ ਬਚਾ ਲਿਆ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਅਨੁਸਾਰ, […]

Share:

ਆਈਏਐਫ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਹਿਮਾਚਲ ਵਿੱਚ ਪਿਛਲੇ 72 ਘੰਟਿਆਂ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਤੋਂ 1000 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ।

ਪਿਛਲੇ 72 ਘੰਟਿਆਂ ਵਿੱਚ ਹਿਮਾਚਲ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ 1000 ਤੋਂ ਵੱਧ ਨਾਗਰਿਕ ਫਸੇ ਹੋਏ ਸਨ ਜਿਹਨਾਂ ਨੂੰ ਬਚਾ ਲਿਆ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਅਨੁਸਾਰ, ਰਾਜ ਇਸ ਸਾਲ ਦੇ ਮਾਨਸੂਨ ਬਾਰਸ਼ ਨਾਲ ਸਭ ਤੋਂ ਵਧ  ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ ਹੈ ਅਤੇ ਪਿਛਲੇ ਤਿੰਨ ਦਿਨਾਂ ਵਿੱਚ ਭਾਰੀ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਘੱਟੋ-ਘੱਟ 72 ਲੋਕਾਂ ਦੀ ਮੌਤ ਹੋ ਗਈ ਹੈ। ਰਾਜ ਆਫ਼ਤ ਪ੍ਰਬੰਧਨ ਦੇ ਅੰਕੜਿਆਂ ਅਨੁਸਾਰ, 1,762 ਘਰਾਂ ਨੂੰ ਬੁਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਿਆ ਹੈ, ਅਤੇ 8,952 ਘਰਾਂ ਨੂੰ ਲਗਾਤਾਰ ਮੀਂਹ ਕਾਰਨ ਅੰਸ਼ਕ ਤੌਰ ‘ਤੇ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ, ਇਸ ਮਾਨਸੂਨ ਸੀਜ਼ਨ ਵਿੱਚ 113 ਜ਼ਮੀਨਾ ਦੇ ਖਿਸਕਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।

ਪਹਾੜੀਆਂ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਸਤਲੁਜ ਅਤੇ ਬਿਆਸ ਦਰਿਆਵਾਂ ਉੱਤੇ ਬਣੇ ਡੈਮਾਂ ਵਿੱਚ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਕੁਝ ਨੀਵੇਂ ਇਲਾਕਿਆਂ ਵਿੱਚ ਹੜ੍ਹ ਆ ਗਏ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ, ਫੌਜ ਅਤੇ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਕਰਮਚਾਰੀ ਇਹਨਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਕਾਰਜਾਂ ਲਈ ਤਾਇਨਾਤ ਕੀਤੇ ਗਏ ਹਨ।

ਹਿਮਾਚਲ ਵਿੱਚ ਹੋਈ ਤਬਾਹੀ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਗੈਰ-ਵਿਗਿਆਨਕ ਉਸਾਰੀਆਂ, ਜੰਗਲਾਂ ਦੇ ਕੱਟੇ ਜਾਣ ਕਾਰਨ ਅਕਸਰ ਜ਼ਮੀਨ ਖਿਸਕਦੀ ਹੈ। ਭੂ-ਵਿਗਿਆਨ ਦੇ ਮਾਹਿਰ ਪ੍ਰੋਫੈਸਰ ਵਰਿੰਦਰ ਸਿੰਘ ਧਰ ਨੇ ਕਿਹਾ ਕਿ ਸੜਕਾਂ ਦੇ ਨਿਰਮਾਣ ਅਤੇ ਚੌੜਾ ਕਰਨ ਲਈ ਪਹਾੜੀ ਢਲਾਣਾਂ ਦੀ ਵਿਆਪਕ ਕਟਾਈ, ਸੁਰੰਗਾਂ ਲਈ ਬਲਾਸਟਿੰਗ ਅਤੇ ਹਾਈਡਰੋ ਪ੍ਰੋਜੈਕਟ ਜਮੀਨਾਂ ਦੇ ਖਿਸਕਣ ਵਿੱਚ ਹੋਏ ਵਾਧੇ ਦੇ ਮੁੱਖ ਕਾਰਨ ਹਨ।ਧਰ ਨੇ ਅੱਗੇ ਕਿਹਾ ਕਿ ਹਿਮਾਚਲ ਵਿੱਚ ਸੜਕ ਦੇ ਨਿਰਮਾਣ ਲਈ ਸਿਰਫ 5-10 ਫੁੱਟ ਦੀਵਾਰਾਂ ਨਾਲ ਪਹਾੜਾਂ ਦੀ ਖੜ੍ਹੀ ਕਟਾਈ ਕੀਤੀ ਗਈ ਹੈ।