ਜੇਲ੍ਹ ‘ਚ ਬੰਦ ਅੰਮ੍ਰਿਤਪਾਲ ਖਿਲਾਫ NIA ਦੀ ਵੱਡੀ ਕਾਰਵਾਈ

ਅਪ੍ਰੈਲ 2022 ‘ਚ ਕਸਟਮ ਵਿਭਾਗ ਵੱਲੋਂ ਬਰਾਮਦ ਕੀਤੀ ਗਈ ਕਰੀਬ 700 ਕਰੋੜ ਕੀਮਤ ਦੀ ਹੈਰੋਇਨ ਬਰਾਮਦਗੀ ਮਾਮਲੇ ‘ਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ‘ਚ ਨਸ਼ਾ ਤਸਕਰ ਅੰਮ੍ਰਿਤਪਾਲ ਸਿੰਘ ਦੇ ਘਰੋਂ ਬਰਾਮਦ 1.34 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਗਈ। ਇਹ ਨਕਦੀ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ […]

Share:

ਅਪ੍ਰੈਲ 2022 ‘ਚ ਕਸਟਮ ਵਿਭਾਗ ਵੱਲੋਂ ਬਰਾਮਦ ਕੀਤੀ ਗਈ ਕਰੀਬ 700 ਕਰੋੜ ਕੀਮਤ ਦੀ ਹੈਰੋਇਨ ਬਰਾਮਦਗੀ ਮਾਮਲੇ ‘ਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ‘ਚ ਨਸ਼ਾ ਤਸਕਰ ਅੰਮ੍ਰਿਤਪਾਲ ਸਿੰਘ ਦੇ ਘਰੋਂ ਬਰਾਮਦ 1.34 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਗਈ। ਇਹ ਨਕਦੀ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨਡੀਪੀਐਸ) ਐਕਟ ਤਹਿਤ ਜ਼ਬਤ ਕੀਤੀ ਗਈ।

ਫਾਇਲ਼ ਫੋਟੋ

ਅਫਗਾਨਿਸਤਾਨ ਤੋਂ ਆਈ ਸੀ ਖੇਪ 

ਇਸ ਖੇਪ ਨੂੰ ਅਫਗਾਨਿਸਤਾਨ ਤੋਂ  ਪਿਛਲੇ ਸਾਲ 22 ਅਪ੍ਰੈਲ ਨੂੰ ਅਟਾਰੀ ਸਰਹੱਦ ‘ਤੇ ਸਥਿਤ ਇੰਟੈਗਰੇਟਿਡ ਚੈੱਕ ਪੋਸਟ (ਆਈਸੀਪੀ) ਰਾਹੀਂ ਭਾਰਤ ਲਿਆਂਦਾ ਗਿਆ ਸੀ। ਮੁਲੱਠੀ ਵਿੱਚ ਲੁਕਾ ਕੇ ਹੈਰੋਇਨ ਲਿਆਂਦੀ ਗਈ ਸੀ। ਇਸਦੀ ਜਾਂਚ ਦੌਰਾਨ  ਅੰਮ੍ਰਿਤਪਾਲ ਦੇ ਘਰੋਂ 1.34 ਕਰੋੜ ਰੁਪਏ ਦੀ ਨਗਦੀ, ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਹੋਈ ਸੀ। 

ਦੁਬਈ ਤੋਂ ਚੱਲਦਾ ਸੀ ਪੂਰਾ ਨੈੱਟਵਰਕ

ਇਸ ਤਸਕਰੀ ਦਾ ਪੂਰਾ ਨੈੱਟਵਰਕ ਦੁਬਈ ਤੋਂ ਚੱਲਦਾ ਸੀ। ਹੈਰੋਇਨ ਦੀ ਇਹ ਖੇਪ ਦੁਬਈ ‘ਚ ਬੈਠੇ ਸ਼ਾਹਿਦ ਅਹਿਮਦ ਦੇ ਨਿਰਦੇਸ਼ ਮੁਤਾਬਕ ਭੇਜੀ ਗਈ ਸੀ। ਇਸ ਪੂਰੇ ਮਾਮਲੇ ‘ਚ ਅਫਗਾਨਿਸਤਾਨ ਦੇ ਮਜਾਰ-ਏ-ਸ਼ਰੀਫ ਦਾ ਨਾਂਅ ਵੀ ਸ਼ਾਮਲ ਹੈ। ਇਸ ਖੇਪ ਨੂੰ ਦਿੱਲੀ ਬੈਠੇ ਰਜੀ ਹੈਦਰ ਜੈਦੀ ਤੱਕ ਪਹੁੰਚਾਇਆ ਜਾਣਾ ਸੀ। ਜਿਸ ਮਗਰੋਂ ਪੂਰੇ ਭਾਰਤ ‘ਚ ਇਸਦੀ ਸਪਲਾਈ ਹੋਣੀ ਸੀ। ਇਸ ਮਾਮਲੇ ‘ਚ 16 ਦਸੰਬਰ 2022 ਨੂੰ ਸ਼ਾਹਿਦ ਅਹਿਮਦ, ਨਜੀਰ ਅਹਿਮਦ ਕਾਨੀ, ਰਜੀ ਹੈਦਰ ਜੈਦੀ ਤੇ ਵਿਪਨ ਮਿੱਤਲ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਗਿਆ ਸੀ।