ਰਾਜਧਾਨੀ ਦਿੱਲੀ ਚ ਭਾਰੀ ਬਾਰਸ਼ ਕਾਰਨ ਕਈ ਹਿੱਸੇ ਡੁੱਬ ਗਏ

ਰਾਸ਼ਟਰੀ ਰਾਜਧਾਨੀ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਸਵੇਰ ਤੋਂ ਭਾਰੀ ਮੀਂਹ ਪੈ ਰਿਹਾ ਹੈ। ਪੂਰੀ ਦਿੱਲੀ ਸਮੇਤ ਜੀ 20 ਨੇਤਾਵਾਂ ਦੇ ਸੰਮੇਲਨ ਦੇ ਸਥਾਨ ਪ੍ਰਗਤੀ ਮੈਦਾਨ ਵਿੱਚ ਐਤਵਾਰ ਨੂੰ ਭਾਰੀ ਬਾਰਿਸ਼ ਹੋਈ। ਦਿੱਲੀ ਦਾ ਪ੍ਰਗਤੀ ਮੈਦਾਨ ਖੇਤਰ 18ਵੇਂ ਜੀ-20 ਨੇਤਾਵਾਂ ਦੇ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਸੁਆਦੀ ਸੈਂਡਵਿਚ ਤੁਹਾਡੇ ਅਗਲੇ ਟੇਲਗੇਟ ਲਈ ਸੰਪੂਰਨ […]

Share:

ਰਾਸ਼ਟਰੀ ਰਾਜਧਾਨੀ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਸਵੇਰ ਤੋਂ ਭਾਰੀ ਮੀਂਹ ਪੈ ਰਿਹਾ ਹੈ। ਪੂਰੀ ਦਿੱਲੀ ਸਮੇਤ ਜੀ 20 ਨੇਤਾਵਾਂ ਦੇ ਸੰਮੇਲਨ ਦੇ ਸਥਾਨ ਪ੍ਰਗਤੀ ਮੈਦਾਨ ਵਿੱਚ ਐਤਵਾਰ ਨੂੰ ਭਾਰੀ ਬਾਰਿਸ਼ ਹੋਈ। ਦਿੱਲੀ ਦਾ ਪ੍ਰਗਤੀ ਮੈਦਾਨ ਖੇਤਰ 18ਵੇਂ ਜੀ-20 ਨੇਤਾਵਾਂ ਦੇ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਸੁਆਦੀ ਸੈਂਡਵਿਚ ਤੁਹਾਡੇ ਅਗਲੇ ਟੇਲਗੇਟ ਲਈ ਸੰਪੂਰਨ ਹਨ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਰਾਸ਼ਟਰੀ ਰਾਜਧਾਨੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਗਰਜ ਨਾਲ ਹਲਕੀ ਤੋਂ ਦਰਮਿਆਨੀ ਤੀਬਰਤਾ ਵਾਲੀ ਬਾਰਿਸ਼ ਜਾਰੀ ਰਹੇਗੀ। ਮੀਂਹ ਨਾਲ ਕੰਮਕਾਜੀ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਂਵਾਂ ਤੇ ਪਾਣੀ ਭਰ ਗਿਆ ਹੈ। ਜਿਸ ਕਾਰਨ ਜਾਮ ਦੀ ਸਥਿਤੀ ਬਣੀ ਪਈ ਹੈ। ਆਈਐਮਡੀ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਰਿਹਾ।ਦਿੱਲੀ ਦੇ ਸਫਦਰਜੰਗ, ਹਵਾਈ ਅੱਡਾ, ਰਾਜਘਾਟ, ਵਸੰਤ ਕੁੰਜ, ਮੁਨੀਰਕਾ, ਨਰੇਲਾ ਅਤੇ ਹੋਰ ਕਈ ਖੇਤਰਾਂ ਵਿੱਚ ਸ਼ਨੀਵਾਰ ਰਾਤ ਨੂੰ ਹਲਕੀ ਬਾਰਿਸ਼ ਹੋਈ ਅਤੇ ਐਤਵਾਰ ਸਵੇਰ ਤੱਕ ਜਾਰੀ ਰਹੀ। ਮੀਂਹ ਨਾਲ ਕੁਝ ਇਲਾਕਿਆਂ ਵਿੱਚ ਪਾਣੀ ਖੜ ਗਿਆ। ਇਸ ਦਾ ਸਿੱਧਾ ਅਸਰ ਆਵਾਜਾਹੀ ਤੇ ਰਿਹਾ। ਹਾਲਾਂਕਿ ਫਿਲਹਾਲ ਮੌਸਮ ਸੁਹਾਣਾ ਬਣਿਆ ਹੋਇਆ ਹੈ। ਮੌਸਮ ਵਿੱਚ ਆਏ ਇਸ ਬਦਲਾਅ ਨਾਲ ਲੋਕਾਂ ਨੂੰ ਗਰਮੀ ਤੋਂ ਜਰੂਰ ਆਰਾਮ ਮਿਲਿਆ ਹੈ। ਊਮੀਦ ਲਗਾਈ ਜਾ ਰਹੀ ਹੈ ਕਿ ਆਓਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। 

ਪੂਰੀ ਦਿੱਲੀ ਅਤੇ ਐਨਸੀਆਰ ਲੋਨੀ ਦੇਹਤ, ਹਿੰਡਨ ਏਐਫ ਸਟੇਸ਼ਨ, ਬਹਾਦੁਰਗੜ੍ਹ, ਗਾਜ਼ੀਆਬਾਦ, ਇੰਦਰਾਪੁਰਮ, ਛਪਰਾਉਲਾ, ਨੋਇਡਾ, ਦਾਦਰੀ, ਗੁਰੂਗ੍ਰਾਮ, ਫਰੀਦਾਬਾਦ ਦੇ ਨਾਲ ਲੱਗਦੇ ਖੇਤਰਾਂ ਵਿੱਚ ਕੁਝ ਥਾਵਾਂ ਤੇ ਗਰਜ਼-ਤੂਫ਼ਾਨ ਦੇ ਨਾਲ ਹਲਕੀ ਤੋਂ ਦਰਮਿਆਨੀ ਤੀਬਰਤਾ ਵਾਲੀ ਬਾਰਿਸ਼ ਜਾਰੀ ਰਹੇਗੀ। ਆਈਐਮਡੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਜਾਰੀ ਕਰਦੇ ਹੋਏ ਆਓਣ ਵਾਲੇ ਦਿਨਾਂ ਵਿੱਚ ਮੌਸਮ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ। ਮੌਸਮ ਵਿਭਾਗ ਨੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਮੀਂਹ ਦੀ ਵੀ ਭਵਿੱਖਬਾਣੀ ਕੀਤੀ ਹੈ। ਕਈ ਹਿੱਸਿਆਂ ਵਿੱਚ ਗਰਜ, ਬਿਜਲੀ ਚਮਕਣ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। ਇਸ ਨਾਲ ਗਰਮੀ ਤੋਂ ਆਰਾਮ ਮਿਲੇਗਾ। ਤਾਪਮਾਨ ਦੇ ਵੀ ਗਿਰਨ ਦੀ ਊਮੀਦ ਹੈ। ਮੌਸਮ ਵਿਭਾਗ ਦੇ ਅਨੁਸਾਰ ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਵੀ ਪੈ ਸਕਦਾ ਹੈ। ਇਸ ਮੀਂਹ ਦਾ ਫਸਲਾਂ ਤੇ ਵੀ ਅਸਰ ਪਵੇਗਾ।