Chandigarh Mayor Election Controversy: SC 'ਚ ਅੱਜ ਫਿਰ ਹੋਵੇਗੀ ਸੁਣਵਾਈ, ਪੇਸ਼ ਕਰਨੀ ਹੋਵੇਗੀ ਚੋਣਾਂ ਵਾਲੇ ਦਿਨ ਦੀ ਪੂਰੀ ਫੁਟੇਜ

Chandigarh Mayor Election Controversy: ਅਦਾਲਤ ਰਿਕਾਰਡ ਦੇਖ ਕੇ ਜਾਣਨਾ ਚਾਹੁੰਦੀ ਹੈ ਕਿ ਉਸ ਦਿਨ ਆਖਰ ਹੋਇਆ ਕੀ ਸੀ। ਦਸ ਦੇਈਏ ਕਿ ਕੱਲ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਦੇ ਦੋਰਾਨ ਕਿਸੇ ਹੋਰ ਦਿਨ ਸੁਣਵਾਈ ਦੀ ਮੰਗ ਨੂੰ ਰੱਦ ਕਰ ਦਿੱਤਾ ਸੀ।

Share:

Chandigarh Mayor Election Controversy: ਚੰਡੀਗੜ੍ਹ ਮੇਅਰ ਚੋਣ ਵਿਵਾਦ ਨੂੰ ਲੈ ਕੇ ਅੱਜ ਫਿਰ ਤੋਂ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਵੇਗੀ। ਅਦਾਲਤ ਨੇ ਚੋਣਾਂ ਨਾਲ ਸਬੰਧਤ ਬੈਲਟ ਪੇਪਰ ਅਤੇ ਗਿਣਤੀ ਵਾਲੇ ਦਿਨ ਦੀ ਪੂਰੀ ਫੁਟੇਜ ਅੱਜ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਰਿਕਾਰਡ ਦੇਖ ਕੇ ਜਾਣਨਾ ਚਾਹੁੰਦੀ ਹੈ ਕਿ ਉਸ ਦਿਨ ਆਖਰ ਹੋਇਆ ਕੀ ਸੀ। ਦਸ ਦੇਈਏ ਕਿ ਕੱਲ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਦੇ ਦੋਰਾਨ ਕਿਸੇ ਹੋਰ ਦਿਨ ਸੁਣਵਾਈ ਦੀ ਮੰਗ ਨੂੰ ਰੱਦ ਕਰ ਦਿੱਤਾ ਸੀ। ਨਾਲ ਹੀ ਅਦਾਲਤ ਨੇ ਚੋਣਾਂ ਕਰਵਾਉਣ ਵਾਲੇ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਨੂੰ ਪੁੱਛਿਆ ਕਿ ਉਹ ਬੈਲਟ ਪੇਪਰਾਂ 'ਤੇ ਕਰਾਸ ਚਿੰਨ੍ਹ ਕਿਉਂ ਲਗਾ ਰਹੇ ਸਨ? ਮਸੀਹ ਨੇ ਅਦਾਲਤ ਵਿਚ ਮੰਨਿਆ ਕਿ ਉਸ ਨੇ ਖਰਾਬ ਹੋਏ ਬੈਲਟ ਪੇਪਰਾਂ 'ਤੇ ਕਰਾਸ ਦੇ ਨਿਸ਼ਾਨ ਲਗਾਏ ਸਨ। ਮਸੀਹ ਨੂੰ ਅੱਜ ਵੀ ਅਦਾਲਤ 'ਚ ਪੇਸ਼ ਹੋਵੇਗਾ। 

ਪੇਸ਼ੀ ਦੀ ਰਿਕਾਰਡਿੰਗ-ਵੀਡੀਓ ਰਿਕਾਰਡਿੰਗ ਦੌਰਾਨ ਸੁਰੱਖਿਆ ਯਕੀਨੀ ਬਣਾਉਣ ਦੇ ਹੁਕਮ

ਸੁਪਰੀਮ ਕੋਰਟ ਨਵੇਂ ਸਿਰੇ ਤੋਂ ਵੋਟਿੰਗ ਦਾ ਹੁਕਮ ਦੇਣ ਦੀ ਬਜਾਏ ਪਹਿਲਾਂ ਤੋਂ ਪਈਆਂ ਵੋਟਾਂ ਦੇ ਆਧਾਰ 'ਤੇ ਨਤੀਜੇ ਘੋਸ਼ਿਤ ਕਰਨ 'ਤੇ ਵਿਚਾਰ ਕਰ ਸਕਦੀ ਹੈ। ਅਦਾਲਤ ਨੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਆਪਣੇ ਕੋਲ ਰੱਖੀ ਚੋਣ ਸਬੰਧੀ ਸਮੱਗਰੀ ਅਤੇ ਰਿਕਾਰਡ ਤੋਂ ਬੈਲਟ ਪੇਪਰ ਅਤੇ ਗਿਣਤੀ ਵਾਲੇ ਦਿਨ ਦੀ ਪੂਰੀ ਵੀਡੀਓ ਰਿਕਾਰਡਿੰਗ ਸੁਪਰੀਮ ਕੋਰਟ ਨੂੰ ਭੇਜਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਉਸ ਦੀ ਪੇਸ਼ੀ ਦੀ ਰਿਕਾਰਡਿੰਗ ਅਤੇ ਵੀਡੀਓ ਰਿਕਾਰਡਿੰਗ ਦੌਰਾਨ ਸੁਰੱਖਿਆ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ।

ਕਿਸੇ ਹੋਰ ਦਿਨ ਸੁਣਵਾਈ ਦੀ ਮੰਗ ਕੀਤੀ ਰੱਦ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਕਿਹਾ ਕਿ ਅਦਾਲਤ ਨੂੰ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦਾ ਹੁਕਮ ਦੇਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਕੁਝ ਬੈਲਟ ਪੇਪਰ ਫਟ ਗਏ ਸਨ। ਅਦਾਲਤ ਨੂੰ ਬੈਲਟ ਪੇਪਰ ਮੰਗ ਕੇ ਦੇਖਣੇ ਚਾਹੀਦੇ ਹਨ। ਨਾਲ ਹੀ ਅਦਾਲਤ ਨੂੰ ਪੂਰੀ ਵੀਡੀਓ ਰਿਕਾਰਡਿੰਗ ਦੇਖਣੀ ਚਾਹੀਦੀ ਹੈ ਤਾਂ ਜੋ ਅਸਲ ਸਥਿਤੀ ਦਾ ਪਤਾ ਲੱਗ ਸਕੇ। ਇਸ ਤੋਂ ਬਾਅਦ ਅਦਾਲਤ ਨੇ ਬੈਲਟ ਪੇਪਰ ਅਤੇ ਵੀਡੀਓ ਰਿਕਾਰਡਿੰਗ ਪੇਸ਼ ਕਰਨ ਦੇ ਹੁਕਮ ਦਿੱਤੇ। ਅਦਾਲਤ ਨੇ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਕਰਨ ਦੇ ਹੁਕਮ ਦਿੱਤੇ, ਜਿਸ 'ਤੇ ਤੁਸ਼ਾਰ ਮਹਿਤਾ ਅਤੇ ਕੁਝ ਹੋਰ ਵਕੀਲਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਇਸ ਦੀ ਸੁਣਵਾਈ ਕਿਸੇ ਹੋਰ ਦਿਨ ਕੀਤੀ ਜਾਵੇ, ਪਰ ਅਦਾਲਤ ਨੇ ਇਹ ਮੰਗ ਰੱਦ ਕਰ ਦਿੱਤੀ।

ਇਹ ਵੀ ਪੜ੍ਹੋ