ਹਰਿਆਣਾ ਨੇ ਨੂਹ ਵਿੱਚ ਇੰਟਰਨੈੱਟ ਬਹਾਲ ਕੀਤਾ

ਹਰਿਆਣਾ ਦੇ ਨੂਹ ਖੇਤਰ ਵਿੱਚ ਫਿਰਕੂ ਹਿੰਸਾ ਭੜਕਣ ਤੋਂ ਬਾਅਦ ਹੁਣ ਇੰਟਰਨੈੱਟ ਬਹਾਲ ਕਰ ਦਿੱਤਾ ਗਿਆ ਹੈ। ਇੰਟਰਨੈਟ ਅਤੇ ਐਸਐਮਐਸ ਸੇਵਾਵਾਂ ‘ਤੇ ਪਾਬੰਦੀ ਨੂੰ ਵਧਾ ਦਿੱਤਾ ਗਿਆ ਸੀ। ਇਹ ਕਦਮ ਉਦੋਂ ਉਠਾਇਆ ਗਿਆ ਸੀ ਜਦੋਂ ਅਧਿਕਾਰੀਆਂ ਨੇ ਕਿਹਾ ਕਿ 31 ਜੁਲਾਈ ਦੀਆਂ ਝੜਪਾਂ ਤੋਂ ਬਾਅਦ ਸਥਿਤੀ ਅਜੇ ਵੀ “ਤਣਾਅਪੂਰਨ ਅਤੇ ਨਾਜ਼ੁਕ” ਹੈ। ਪਹਿਲਾਂ ਇਹ ਪਾਬੰਦੀ […]

Share:

ਹਰਿਆਣਾ ਦੇ ਨੂਹ ਖੇਤਰ ਵਿੱਚ ਫਿਰਕੂ ਹਿੰਸਾ ਭੜਕਣ ਤੋਂ ਬਾਅਦ ਹੁਣ ਇੰਟਰਨੈੱਟ ਬਹਾਲ ਕਰ ਦਿੱਤਾ ਗਿਆ ਹੈ। ਇੰਟਰਨੈਟ ਅਤੇ ਐਸਐਮਐਸ ਸੇਵਾਵਾਂ ‘ਤੇ ਪਾਬੰਦੀ ਨੂੰ ਵਧਾ ਦਿੱਤਾ ਗਿਆ ਸੀ। ਇਹ ਕਦਮ ਉਦੋਂ ਉਠਾਇਆ ਗਿਆ ਸੀ ਜਦੋਂ ਅਧਿਕਾਰੀਆਂ ਨੇ ਕਿਹਾ ਕਿ 31 ਜੁਲਾਈ ਦੀਆਂ ਝੜਪਾਂ ਤੋਂ ਬਾਅਦ ਸਥਿਤੀ ਅਜੇ ਵੀ “ਤਣਾਅਪੂਰਨ ਅਤੇ ਨਾਜ਼ੁਕ” ਹੈ। ਪਹਿਲਾਂ ਇਹ ਪਾਬੰਦੀ 8 ਅਗਸਤ ਤੱਕ ਰੱਖੀ ਗਈ ਸੀ ਅਤੇ ਫਿਰ 11 ਅਗਸਤ ਤੱਕ ਵਧਾ ਦਿੱਤੀ ਗਈ ਸੀ।

ਹਰਿਆਣਾ ਦੇ ਗ੍ਰਹਿ ਸਕੱਤਰ ਵੱਲੋਂ ਹੁਕਮ ਪੜ੍ਹਿਆ ਗਿਆ, “ਡਿਪਟੀ ਕਮਿਸ਼ਨਰ ਨੂਹ ਵੱਲੋਂ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਅਮਨ-ਕਾਨੂੰਨ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ ਹੈ ਅਤੇ ਜ਼ਿਲ੍ਹੇ ਵਿੱਚ ਹਾਲਾਤ ਅਜੇ ਵੀ ਨਾਜ਼ੁਕ ਅਤੇ ਤਣਾਅਪੂਰਨ ਹਨ।”

ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੁਆਰਾ ਆਯੋਜਿਤ ਨੂਹ ਵਿੱਚ ਇੱਕ ਧਾਰਮਿਕ ਜਲੂਸ ਨੂੰ ਰੋਕਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਝੜਪਾਂ ਸ਼ੁਰੂ ਹੋ ਗਈਆਂ ਸਨ। ਇਹਨਾਂ ਅਫਵਾਹਾਂ ਨੇ ਵੀ ਬਲਦੀ ’ਤੇ ਤੇਲ ਪਾਇਆ ਕਿ ਗਊ ਰੱਖਿਅਕ ਮੋਨੂੰ ਮਾਨੇਸਰ ਜਲੂਸ ਵਿਚ ਸ਼ਾਮਲ ਹੋਣਗੇ, ਜਿਸਨੇ ਕਥਿਤ ਤੌਰ ‘ਤੇ ਹਿੰਸਾ ਨੂੰ ਭੜਕਾਇਆ।

ਇਸ ਦੌਰਾਨ, ਹਰਿਆਣਾ ਵਿੱਚ ਪਲਵਲ ਦੇ ਪਿੰਡ ਪੋਂਦਰੀ ਵਿਖੇ ਹਿੰਦੂ ਸੰਗਠਨਾਂ ਨੇ 28 ਅਗਸਤ ਨੂੰ ‘ਮਹਾਪੰਚਾਇਤ’ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ 31 ਜੁਲਾਈ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਯਾਤਰਾ ‘ਤੇ ਕਥਿਤ ਹਮਲੇ ਦੀ ਐਨਆਈਏ ਜਾਂਚ ਅਤੇ ਨੂਹ ਨੂੰ ਗਊ ਹੱਤਿਆ ਮੁਕਤ ਜ਼ਿਲ੍ਹਾ ਘੋਸ਼ਿਤ ਕਰਨ ਦੀ ਮੰਗ ਵੀ ਕੀਤੀ ਹੈ।

ਹਰਿਆਣਾ ਦੇ ਨੂਹ ਅਤੇ ਗੁਆਂਢੀ ਜ਼ਿਲ੍ਹਿਆਂ ਵਿੱਚ ਹੋਈਆਂ ਝੜਪਾਂ ਵਿੱਚ ਦੋ ਹੋਮ ਗਾਰਡ ਅਤੇ ਇੱਕ ਮੌਲਵੀ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਸੀ। ਹਿੰਸਾ ਦਿੱਲੀ ਦੇ ਲਾਗਲੇ ਸ਼ਹਿਰ ਗੁਰੂਗ੍ਰਾਮ ਤੱਕ ਵੀ ਫੈਲ ਗਈ ਸੀ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਅਨੁਸਾਰ, ਹਾਲ ਹੀ ਵਿੱਚ ਫਿਰਕੂ ਗੜਬੜ ਦੇ ਸਬੰਧ ਵਿੱਚ 393 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 118 ਨੂੰ ਨਿਵਾਰਕ ਹਿਰਾਸਤ ਵਿੱਚ ਰੱਖਿਆ ਗਿਆ ਹੈ। ਉਸਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਨੂਹ, ਗੁਰੂਗ੍ਰਾਮ, ਫਰੀਦਾਬਾਦ, ਪਲਵਲ, ਰੇਵਾੜੀ, ਪਾਣੀਪਤ, ਭਿਵਾਨੀ ਅਤੇ ਹਿਸਾਰ ਜ਼ਿਲ੍ਹਿਆਂ ਵਿੱਚ ਲਗਭਗ 160 ਐਫਆਈਆਰ ਦਰਜ ਕੀਤੀਆਂ ਗਈਆਂ ਹਨ।