HARYANA: ਕਰਨਾਲ ਦੀ STF ਯੂਨਿਟ ਨੇ ਕਾਬੂ ਕੀਤ ਲਾਰੈਂਸ ਗੈਂਗ ਦਾ ਗੁਰਗਾ, ਕਰਨ ਜਾ ਰਿਹਾ ਸੀ ਹਥਿਆਰ ਸਪਲਾਈ

ਮੁਲਜ਼ਮ ਆਪਣੇ ਹੀ ਗਰੋਹ ਦੇ ਹੋਰ ਮੈਂਬਰਾਂ ਨੂੰ ਹਥਿਆਰ ਸਪਲਾਈ ਕਰਨ ਜਾ ਰਿਹਾ ਸੀ। ਜਿਸ ਨੂੰ ਕਰਨਾਲ ਦੇ ਝਿਲਮਿਲ ਢਾਬੇ ਨੇੜਿਓਂ STF ਨੇ ਕਾਬੂ ਕਰ ਲਿਆ। ਟੀਮ ਵੱਲੋਂ ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਮੁਲਜ਼ਮ ਨੂੰ 2 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ।

Share:

ਹਰਿਆਣਾ ਦੇ ਕਰਨਾਲ ਦੀ STF ਯੂਨਿਟ ਨੇ ਗੈਂਗਸਟਰ ਲਾਰੈਂਸ ਗੈਂਗ ਦੇ ਸਰਗਨਾ ਨੂੰ ਗੈਰ-ਕਾਨੂੰਨੀ ਹਥਿਆਰਾਂ ਅਤੇ ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਗੈਂਗਸਟਰ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਅਤੇ ਸਾਗਰ ਚੌਧਰੀ ਦੇ ਸੰਪਰਕ ਵਿੱਚ ਸੀ। ਉਹ ਅਨਮੋਲ ਅਤੇ ਸਾਗਰ ਨਾਲ ਵੀ ਗੱਲਾਂ ਕਰਦਾ ਰਿਹਾ। ਜਾਂਚ 'ਚ ਸਾਹਮਣੇ ਆਇਆ ਕਿ ਉਹ ਅਨਮੋਲ ਦੇ ਕਹਿਣ 'ਤੇ ਹਥਿਆਰ ਸਪਲਾਈ ਕਰਦਾ ਸੀ।

ਮੁਲਜ਼ਮ ਤੋਂ 315 ਬੋਰ ਤੇ 32 ਬੋਰ ਦੇ ਦੋ ਪਿਸਤੌਲ ਹੋਏ ਬਰਾਮਦ

ਟੀਮ ਨੇ ਐਤਵਾਰ ਸ਼ਾਮ ਕਰੀਬ 4 ਵਜੇ ਲਾਰੈਂਸ ਗੈਂਗ ਦੇ ਸਰਗਨਾ ਪਰਮੀਤ ਨੂੰ ਕਾਬੂ ਕਰ ਲਿਆ। ਪਰਮੀਤ ਪਾਣੀਪਤ ਜ਼ਿਲ੍ਹੇ ਦੇ ਪਿੰਡ ਮਾਲਪੁਰ ਦਾ ਰਹਿਣ ਵਾਲਾ ਹੈ। ਉਸ ਨੇ ਆਪਣੀ ਪਛਾਣ ਲਾਰੈਂਸ ਗੈਂਗ ਦੇ ਮੈਂਬਰ ਵਜੋਂ ਕਰਵਾਈ ਹੈ। ਏਐਸਆਈ ਸੰਦੀਪ ਨੇ ਦੱਸਿਆ ਕਿ ਜਦੋਂ ਪਰਮੀਤ ਦੇ ਬੈਗ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿੱਚੋਂ 315 ਬੋਰ ਦਾ ਇੱਕ ਦੇਸੀ ਪਿਸਤੌਲ ਅਤੇ 32 ਬੋਰ ਦਾ ਇੱਕ ਦੇਸੀ ਪਿਸਤੌਲ ਬਰਾਮਦ ਹੋਇਆ। ਜਦੋਂ 315 ਬੋਰ ਦੇ ਦੇਸੀ ਬਣੇ ਪਿਸਤੌਲ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਸ ਦੇ ਬੈਰਲ ਵਿੱਚ ਇੱਕ ਕਾਰਤੂਸ ਮੌਜੂਦ ਸੀ, ਜਦੋਂ ਕਿ 32 ਬੋਰ ਦੇ ਦੇਸੀ ਬਣੇ ਪਿਸਤੌਲ ਦੀ ਮੈਗਜ਼ੀਨ ਵਿਚ ਤਿੰਨ ਕਾਰਤੂਸ ਸਨ। ਇਹ ਦੋਵੇਂ ਹਥਿਆਰ ਅਨਲੋਡ ਕਰ ਕੇ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਏ।

ਮੁਲਜ਼ਮ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ 

ਸਦਰ ਥਾਣੇ ਦੇ ਤਫ਼ਤੀਸ਼ੀ ਅਫ਼ਸਰ ਨੈਫ਼ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਮੁਲਜ਼ਮ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ। ਰਿਮਾਂਡ ਦੌਰਾਨ ਉਸ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਉਹ ਕਿਸ ਨੂੰ ਹਥਿਆਰ ਸਪਲਾਈ ਕਰਨ ਜਾ ਰਿਹਾ ਸੀ ਜਾਂ ਫਿਰ ਕਿਸੇ ਹੋਰ ਵਾਰਦਾਤ ਵਿਚ ਸ਼ਾਮਲ ਸੀ ਜਾਂ ਨਹੀਂ।
 

ਇਹ ਵੀ ਪੜ੍ਹੋ

Tags :