Haryana: ਰੋਹਤਕ ਵਿੱਚ ਜਾਲਮ ਪਿਤਾ ਨੇ ਆਪਣੇ ਚਾਰ ਬੱਚਿਆਂ ਨੂੰ ਦਿੱਤਾ ਜ਼ਹਿਰ,ਤਿੰਨ ਦੀ ਮੌਤ

ਪੁਲਿਸ ਨੇ ਮੁਲਜ਼ਮ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਦੀ ਭਾਲ ਕੀਤੀ ਜਾ ਰਹੀ ਹੈ। ਮੁਲਜ਼ਮ ਕਾਰਪੇਂਟਰ ਦਾ ਕੰਮ ਕਰਦਾ ਹੈ, ਉਸ ਦਾ ਮੋਬਾਈਲ ਫੋਨ ਬੰਦ ਹੈ।

Share:

ਹਰਿਆਣਾ ਦੇ ਰੋਹਤਕ ਵਿੱਚ ਦਿੱਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਜਾਲਮ ਪਿਤਾ ਨੇ ਆਪਣੇ ਚਾਰ ਬੱਚਿਆਂ ਨੂੰ ਜ਼ਹਿਰ ਦੇ ਦਿੱਤਾ ਜਿਸ ਕਾਰਨ ਤਿੰਨ ਬੱਚਿਆਂ ਦਾ ਮੌਤ ਹੋ ਗਈ। ਪਿੰਡ ਕਬੂਲਪੁਰ ਦਾ ਰਹਿਣ ਵਾਲਾ 35 ਸਾਲਾ ਸੁਨੀਲ ਕੁਮਾਰ ਤਰਖਾਣ ਦਾ ਕੰਮ ਕਰਦਾ ਹੈ। ਉਹ ਆਪਣੀ ਪਤਨੀ ਸੁਮਨ ਅਤੇ ਚਾਰ ਬੱਚਿਆਂ ਨਿਸ਼ਿਕਾ (10), ਹਿਨਾ (ਸਾਢੇ ਅੱਠ ਸਾਲ), ਦੀਕਸ਼ਾ (07) ਅਤੇ ਦੇਵ (01) ਨਾਲ ਰਹਿ ਰਿਹਾ ਸੀ। ਦੁਪਹਿਰ ਨੂੰ ਮੁਲਜ਼ਮ ਸੁਨੀਲ ਘਰ ਆਇਆ। ਦੋਸ਼ ਹੈ ਕਿ ਉਸ ਨੇ ਚਾਰੋਂ ਬੱਚਿਆਂ ਨੂੰ ਜ਼ਹਿਰੀਲਾ ਪਦਾਰਥ ਦੇ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਪਰਿਵਾਰ ਦੇ ਹੋਰ ਮੈਂਬਰਾਂ ਨੂੰ ਪਤਾ ਲੱਗਦਿਆਂ ਹੀ ਉਹ ਬੱਚਿਆਂ ਨੂੰ ਪੀਜੀਆਈ ਇਲਾਜ ਦੌਰਾਨ ਨਿਸ਼ਿਕਾ, ਦੀਕਸ਼ਾ ਅਤੇ ਦੇਵ ਦੀ ਮੌਤ ਹੋ ਗਈ। ਜਦਕਿ ਹਿਨਾ ਦਾ ਇਲਾਜ ਚੱਲ ਰਿਹਾ ਹੈ।

ਜੱਜ ਸਾਹਮਣੇ ਬਿਆਨ ਹੋਏ ਦਰਜ

ਤਿੰਨ ਬੱਚਿਆਂ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪੀਜੀਆਈ ਪਹੁੰਚੀ, ਜਿੱਥੇ ਜੱਜ ਦੇ ਸਾਹਮਣੇ ਅੱਠ ਸਾਲਾ ਬੇਟੀ ਹਿਨਾ, ਉਸ ਦੀ ਮਾਂ ਸੁਮਨ ਅਤੇ ਚਾਚੇ ਸੁਰਿੰਦਰ ਦੇ ਬਿਆਨ ਦਰਜ ਕੀਤੇ ਗਏ। ਦੇਰ ਰਾਤ ਸੁਮਨ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਪਤੀ ਸੁਨੀਲ ਦੇ ਖਿਲਾਫ ਕਤਲ ਅਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪਤਨੀ ਨੇ ਦੱਸਿਆ ਕਿ ਮੁਲਜ਼ਮ ਨੇ ਫੋਨ ਕਰਕੇ ਕਿਹਾ ਸੀ ਕਿ ਉਸ ਨੇ ਬੱਚਿਆਂ ਨੂੰ ਜ਼ਹਿਰ ਦੇ ਦਿੱਤਾ ਹੈ। ਹੁਣ ਉਹ ਆਪ ਮਰਨ ਵਾਲਾ ਹੈ। ਉਸ ਦਾ ਪਤੀ ਕਰਜ਼ੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਆਪਣੇ ਬਿਆਨਾਂ ਵਿੱਚ ਅੱਠ ਸਾਲਾ ਧੀ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨੂੰ ਦੰਦ ਸਾਫ਼ ਕਰਨ ਵਾਲਾ ਪਾਊਡਰ ਕਹਿ ਕੇ ਕੋਈ ਜ਼ਹਿਰੀਲੀ ਚੀਜ਼ ਦੇ ਦਿੱਤੀ।

ਇਹ ਵੀ ਪੜ੍ਹੋ

Tags :