ਸਮੁੰਦਰੀ ਮੱਛੀ ਪਾਲਣ ਵਿੱਚ ਗੁਜਰਾਤ ਦਾ ਭਾਰਤ ਵਿੱਚ 5ਵਾਂ ਸਥਾਨ

ਗੁਜਰਾਤ, 1600 ਕਿਲੋਮੀਟਰ ਦੀ ਆਪਣੀ ਵਿਸ਼ਾਲ ਤੱਟਰੇਖਾ ਕਰਕੇ ਮੱਛੀ ਉਤਪਾਦਨ ਵਿੱਚ ਭਾਰਤ ਦਾ ਇੱਕ ਮੋਹਰੀ ਰਾਜ ਬਣਕੇ ਉੱਭਰਿਆ ਹੈ। ਰਾਸ਼ਟਰੀ ਮੱਛੀ ਕਿਸਾਨ ਦਿਵਸ ਦੇ ਮੌਕੇ ‘ਤੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਗੁਜਰਾਤ ਨਾ ਸਿਰਫ ਸਮੁੰਦਰੀ ਮੱਛੀ ਉਤਪਾਦਨ ਵਿੱਚ ਹੀ ਚਾਰਟ ਦੇ ਸਿਖਰ ‘ਤੇ ਹੈ ਬਲਕਿ ਦੇਸ਼ ਭਰ ਵਿੱਚ ਕੁੱਲ ਮੱਛੀ ਉਤਪਾਦਨ ਵਿੱਚ ਵੀ ਪੰਜਵਾਂ […]

Share:

ਗੁਜਰਾਤ, 1600 ਕਿਲੋਮੀਟਰ ਦੀ ਆਪਣੀ ਵਿਸ਼ਾਲ ਤੱਟਰੇਖਾ ਕਰਕੇ ਮੱਛੀ ਉਤਪਾਦਨ ਵਿੱਚ ਭਾਰਤ ਦਾ ਇੱਕ ਮੋਹਰੀ ਰਾਜ ਬਣਕੇ ਉੱਭਰਿਆ ਹੈ। ਰਾਸ਼ਟਰੀ ਮੱਛੀ ਕਿਸਾਨ ਦਿਵਸ ਦੇ ਮੌਕੇ ‘ਤੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਗੁਜਰਾਤ ਨਾ ਸਿਰਫ ਸਮੁੰਦਰੀ ਮੱਛੀ ਉਤਪਾਦਨ ਵਿੱਚ ਹੀ ਚਾਰਟ ਦੇ ਸਿਖਰ ‘ਤੇ ਹੈ ਬਲਕਿ ਦੇਸ਼ ਭਰ ਵਿੱਚ ਕੁੱਲ ਮੱਛੀ ਉਤਪਾਦਨ ਵਿੱਚ ਵੀ ਪੰਜਵਾਂ ਸਥਾਨ ਰਖਦਾ ਹੈ। ਪਿਛਲੇ ਚਾਰ ਸਾਲਾਂ ਵਿੱਚ ਗੁਜਰਾਤ ਨੇ ਸਾਲਾਨਾ ਲਗਭਗ 8.5 ਲੱਖ ਮੀਟ੍ਰਿਕ ਟਨ ਦੇ ਔਸਤ ਮੱਛੀ ਉਤਪਾਦਨ ਨੂੰ ਕਾਇਮ ਰੱਖਿਆ ਹੈ।

ਮੌਜੂਦਾ ਸਾਲ ਦੌਰਾਨ ਗੁਜਰਾਤ ਵਿੱਚ ਸਮੁੰਦਰੀ ਮੱਛੀ ਉਤਪਾਦਨ 6,97,151 ਮੀਟ੍ਰਿਕ ਟਨ ਤੱਕ ਪਹੁੰਚ ਜਾਵੇਗਾ, ਜਦੋਂ ਕਿ ਅੰਦਰੂਨੀ ਮੱਛੀ ਉਤਪਾਦਨ ਲਗਭਗ 2,07,078 ਮੀਟ੍ਰਿਕ ਟਨ ਹੋਣ ਦੀ ਉਮੀਦ ਹੈ। ਇਸ ਤਰ੍ਹਾਂ, ਸਾਲ 2022-23 ਲਈ ਗੁਜਰਾਤ ਦਾ ਕੁੱਲ ਮੱਛੀ ਉਤਪਾਦਨ ਲਗਭਗ 9,04,229 ਮੀਟ੍ਰਿਕ ਟਨ ਹੋਣ ਦਾ ਅਨੁਮਾਨ ਹੈ। ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਸੂਬੇ ਦੇ ਅਨੁਕੂਲ ਤੱਟਵਰਤੀ ਵਾਤਾਵਰਣ ਨੂੰ ਦਿੱਤਾ ਜਾ ਸਕਦਾ ਹੈ, ਜਿਸ ਦਾ ਸਿੱਧਾ ਲਾਭ ਮੱਛੀ ਪਾਲਕਾਂ ਅਤੇ ਮੱਛੀ ਪਾਲਣ ਉਦਯੋਗ ਨੂੰ ਹੁੰਦਾ ਹੈ। ਗੁਜਰਾਤ ਸਰਕਾਰ ਦੁਆਰਾ ਲਾਗੂ ਕੀਤੀਆਂ ਸਾਰਥਕ ਅਤੇ ਉਤਸ਼ਾਹਜਨਕ ਨੀਤੀਆਂ ਦੇ ਨਤੀਜੇ ਵਜੋਂ ਮੱਛੀ ਪਾਲਕਾਂ ਦੀ ਆਮਦਨ ਵਿੱਚ ਚੋਖਾ ਵਾਧਾ ਹੋਇਆ ਹੈ। ਪਿਛਲੇ ਚਾਰ ਸਾਲਾਂ ਵਿੱਚ ਉਨ੍ਹਾਂ ਦੀ ਆਮਦਨ ਵਿੱਚ ਡੇਢ ਗੁਣਾ ਵਾਧਾ ਹੋਇਆ ਹੈ। 2018 ਵਿੱਚ, ਪ੍ਰਤੀ ਮੱਛੀ ਕਿਸਾਨ ਪਰਿਵਾਰ ਦੀ ਔਸਤ ਆਮਦਨ ₹6.56 ਲੱਖ ਪ੍ਰਤੀ ਸਾਲ ਸੀ, ਜੋ ਹੁਣ ਵਧ ਕੇ ₹10.89 ਲੱਖ ਹੋ ਗਈ ਹੈ। 

ਮੱਛੀ ਪਾਲਣ ਨੂੰ ਹੋਰ ਉਤਸ਼ਾਹਿਤ ਕਰਨ ਸਮੇਤ ਮੱਛੀ ਪਾਲਣ ਦੇ ਖੇਤਰ ਨੂੰ ਵਧਾਉਣ ਲਈ ਭਾਰਤ ਸਰਕਾਰ ਨੇ ਸਾਲ 2022-23 ਲਈ ‘ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ’ ਤਹਿਤ ਗੁਜਰਾਤ ਵਿੱਚ ਵੱਖ-ਵੱਖ ਕੰਪੋਨੈਂਟ ਪ੍ਰੋਜੈਕਟਾਂ ਲਈ 286.53 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ 2020 ਵਿੱਚ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ ਉਦੇਸ਼ 2024-25 ਤੱਕ ਭਾਰਤ ਵਿੱਚ ਮੱਛੀ ਉਤਪਾਦਨ ਨੂੰ 70 ਲੱਖ ਟਨ ਤੱਕ ਵਧਾਉਣ ਅਤੇ ਉਸੇ ਸਾਲ ਹੀ ਤੱਕ ਮੱਛੀ ਪਾਲਣ ਉਦਯੋਗ ਤੋਂ ਨਿਰਯਾਤ ਕਮਾਈ ਨੂੰ ₹1,00,000 ਕਰੋੜ ਤੱਕ ਲਿਜਾਣ ਦਾ ਟੀਚਾ ਹੈ। ਮੌਜੂਦਾ ਸਮੇਂ ਭਾਰਤ ਦਾ ਮੱਛੀ ਉਤਪਾਦਨ 16,248.27 ਹਜ਼ਾਰ ਮੀਟ੍ਰਿਕ ਟਨ ਹੈ, ਜਿਸਦਾ ਨਿਰਯਾਤ 13,69,264 ਮੀਟ੍ਰਿਕ ਟਨ ਤੱਕ ਪਹੁੰਚ ਗਿਆ ਹੈ। ਇਨ੍ਹਾਂ ਅੰਕੜਿਆਂ ਵਿੱਚ ਗੁਜਰਾਤ ਦਾ ਮਹੱਤਵਪੂਰਨ ਯੋਗਦਾਨ ਹੈ, ਜੋ ਕੁੱਲ ਮੱਛੀ ਮਾਤਰਾ ਨਿਰਯਾਤ ਦਾ 16.9% ਬਣੰਦਾ ਹੈ, ਜਿਹੜਾ ਕਿ 2,32,619 ਮੀਟ੍ਰਿਕ ਟਨ ਦੇ ਬਰਾਬਰ ਹੈ।