ਗੁਜਰਾਤ: ਪੁਲਿਸ ਖੁਦ ਬਣੀ ਚੋਰ, ਆਪਣੇ ਹੀ ਥਾਣੇ 'ਚੋਂ ਚੋਰੀ ਕੀਤੀ 1.97 ਲੱਖ ਰੁਪਏ ਦੀ ਸ਼ਰਾਬ

ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਏਐਸਆਈ ਅਰਵਿੰਦ ਖਾਂਟ ਨੇ 25 ਅਕਤੂਬਰ ਦੀ ਰਾਤ ਨੂੰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਦੋਂ ਉਹ ਥਾਣੇਦਾਰ ਵਜੋਂ ਡਿਊਟੀ ’ਤੇ ਸੀ। ਇਸ ਵਿਚ ਕਿਹਾ ਗਿਆ ਹੈ ਕਿ ਫੁਟੇਜ ਵਿਚ ਏਐੱਸਆਈ ਖਾਂਟ ਅਤੇ ਹੈੱਡ ਕਾਂਸਟੇਬਲ ਲਲਿਤ ਪਰਮਾਰ ਰਾਤ 10 ਵਜੇ ਦੇ ਕਰੀਬ ਲਾਕ-ਅੱਪ ਵਿਚ ਦਾਖਲ ਹੁੰਦੇ ਅਤੇ ਸ਼ਰਾਬ ਦੀਆਂ ਬੋਤਲਾਂ ਲੈ ਕੇ ਬਾਹਰ ਆਉਂਦੇ ਦਿਖਾਈ ਦਿੰਦੇ ਹਨ।

Share:

ਜਿਨ੍ਹਾਂ ਦੇ ਮੋਢਿਆਂ ਤੇ ਚੋਰਾਂ ਨੂੰ ਫੜਨ ਦੀ ਜਿੰਮੇਵਾਰੀ ਹੁੰਦੀ ਹੈ ਜਦੋਂ ਉਹੀ ਚੋਰ ਬਣ ਜਾਣ ਤਾਂ ਫਿਰ ਹੋਰ ਕਿਸੇ ਤੋਂ ਕੀ ਆਸ ਕੀਤੀ ਜਾ ਸਕਦੀ ਹੈ। ਕੁਝ ਇਸ ਤਰ੍ਹਾਂ ਦਾ ਹੀ ਮਾਮਲਾ ਗੁਜਰਾਤ ਦੇ ਮਹੀਸਾਗਰ ਜ਼ਿਲ੍ਹੇ ਦੇ ਇੱਕ ਥਾਣੇ ਵਿੱਚ ਸਾਹਮਣੇ ਆਇਆ ਹੈ। ਇੱਥੇ ਪੁਲਿਸ ਵਾਲਿਆਂ ਨੇ ਖੁਦ ਹੀ 1.97 ਲੱਖ ਰੁਪਏ ਦੀ ਸ਼ਰਾਬ ਦੀਆਂ ਬੋਤਲਾਂ ਅਤੇ ਟੇਬਲ ਫੈਨ ਚੋਰੀ ਕਰ ਲਏ। ਇਸ ਮਾਮਲੇ 'ਚ ਏਐੱਸਆਈ ਸਮੇਤ 5 ਪੁਲਿਸ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

 

ਮਹਿਲਾ ਲਾਕਅੱਪ ਵਿੱਚ ਪਿਆ ਸੀ ਸਾਮਾਨ

ਪੁਲਿਸ ਦੇ ਡਿਪਟੀ ਸੁਪਰਡੈਂਟ ਪੀਐਸ ਵਾਲਵੀ ਨੇ ਦੱਸਿਆ ਕਿ ਸ਼ਰਾਬ ਦੀਆਂ ਬੋਤਲਾਂ ਅਤੇ ਪੱਖੇ ਖਾਨਪੁਰ ਤਾਲੁਕਾ ਦੇ ਬਕੋਰ ਪੁਲਿਸ ਸਟੇਸ਼ਨ ਦੇ ਮਹਿਲਾ ਲਾਕਅੱਪ ਵਿੱਚ ਰੱਖੇ ਗਏ ਸਨ। ਥਾਣਾ ਬਕੋਰ ਪੁਲਿਸ ਨੇ ਇੱਕ ਵਿਅਕਤੀ ਕੋਲੋਂ ਭਾਰਤ ਵਿੱਚ ਬਣੀ ਵਿਦੇਸ਼ੀ ਸ਼ਰਾਬ ਦੀਆਂ 482 ਬੋਤਲਾਂ ਅਤੇ 75 ਟੇਬਲ ਫੈਨ ਬਰਾਮਦ ਕੀਤੇ ਸਨ। ਦੋਸ਼ੀ ਵਿਅਕਤੀ ਪੱਖੇ ਦੇ ਡੱਬਿਆਂ ਦੇ ਪਿੱਛੇ ਲੁਕਾ ਕੇ ਸ਼ਰਾਬ ਦੀ ਤਸਕਰੀ ਗੁਜਰਾਤ ਵਿੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਅਜਿਹੀਆਂ ਵਸਤੂਆਂ ਰੱਖਣ ਲਈ ਬਣਾਇਆ ਗਿਆ ਕਮਰਾ ਭਰਿਆ ਹੋਣ ਕਰਕੇ ਉਨ੍ਹਾਂ ਨੂੰ ਔਰਤਾਂ ਦੇ ਲਾਕਅੱਪ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਲਾਕਅੱਪ ਦੀ ਸਫ਼ਾਈ ਦੌਰਾਨ ਆਈਐੱਮਐੱਫਐੱਲ ਦੀਆਂ ਬੋਤਲਾਂ ਅਤੇ ਪੱਖਿਆਂ ਦੇ ਖਾਲੀ ਬਕਸੇ ਮਿਲੇ ਹਨ।

 

ਸੀਸੀਟੀਵੀ ਫੁਟੇਜ ਆਈ ਸਾਹਮਣੇ

ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਸੀਸੀਟੀਵੀ ਫੁਟੇਜ ਤੋਂ ਪਤਾ ਚੱਲਿਆ ਹੈ ਕਿ ਏਐੱਸਆਈ ਅਰਵਿੰਦ ਖਾਂਟ ਨੇ 25 ਅਕਤੂਬਰ ਦੀ ਰਾਤ ਨੂੰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਦੋਂ ਉਹ ਇੱਕ ਥਾਣੇਦਾਰ ਵਜੋਂ ਡਿਊਟੀ 'ਤੇ ਸੀ। ਫੁਟੇਜ ਵਿਚ ਖਾਂਟ ਅਤੇ ਹੈੱਡ ਕਾਂਸਟੇਬਲ ਲਲਿਤ ਪਰਮਾਰ ਰਾਤ 10 ਵਜੇ ਦੇ ਕਰੀਬ ਲਾਕਅੱਪ ਵਿਚ ਦਾਖਲ ਹੁੰਦੇ ਅਤੇ ਸ਼ਰਾਬ ਦੀਆਂ ਬੋਤਲਾਂ ਲੈ ਕੇ ਬਾਹਰ ਆਉਂਦੇ ਦਿਖਾਈ ਦਿੰਦੇ ਹਨ। ਕਥਿਤ ਤੌਰ 'ਤੇ ਅਰਵਿੰਦ ਖਾਂਟ ਨੇ ਕੁਝ ਸਮੇਂ ਲਈ ਸੀਸੀਟੀਵੀ ਕੈਮਰੇ ਵੀ ਬੰਦ ਕਰ ਦਿੱਤੇ ਸਨ।

ਇਹ ਵੀ ਪੜ੍ਹੋ