GST Bogus Billing - 4716 ਕਰੋੜ ਰੁਪਏ ਦੇ ਬਿੱਲ ਬਰਾਮਦ, 4 ਗ੍ਰਿਫ਼ਤਾਰ

ਸਰਕਾਰੀ ਖ਼ਜਾਨੇ ਨੂੰ 800 ਤੋਂ ਵੱਧ ਕਰੋੜ ਦਾ ਚੂਨਾ ਲਾਇਆ ਗਿਆ। 178 ਫਰਜ਼ੀ ਕੰਪਨੀਆਂ ਦੀ ਸੂਚੀ ਸਾਮਣੇ ਆਈ ਹੈ। ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। 

Share:

ਕੋਲਕਾਤਾ ਦੇ ਬੰਗਾਲ ਦੇ ਵਪਾਰਕ ਟੈਕਸ ਡਾਇਰੈਕਟੋਰੇਟ (ਸਟੇਟ ਜੀਐਸਟੀ) ਨੇ 4716 ਕਰੋੜ ਰੁਪਏ ਦੇ ਜਾਅਲੀ ਜੀਐਸਟੀ ਬਿੱਲ ਬਣਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ। ਇਸ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਮਰਸ਼ੀਅਲ ਟੈਕਸ ਡਾਇਰੈਕਟੋਰੇਟ ਦੇ ਕਮਿਸ਼ਨਰ ਖਾਲਿਦ ਅਨਵਰ ਨੇ ਦੱਸਿਆ ਕਿ ਦੋਵੇਂ ਰੈਕੇਟ 801 ਕਰੋੜ ਰੁਪਏ ਦੀ ਵੱਡੀ ਟੈਕਸ ਚੋਰੀ ਚ ਸ਼ਾਮਲ ਹਨ। ਇਨ੍ਹਾਂ ਦੋਵਾਂ ਰੈਕੇਟਾਂ ਦਾ ਕੁੱਲ ਕਾਰੋਬਾਰ 4716 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਚਾਰ ਆਪਰੇਟਰਾਂ ਨੇ ਬੰਗਾਲ ਵਿੱਚ 178 ਫਰਜ਼ੀ ਕੰਪਨੀਆਂ ਦਾ ਨੈੱਟਵਰਕ ਬਣਾਇਆ ਅਤੇ 801 ਕਰੋੜ ਰੁਪਏ ਦੇ ਟੈਕਸ ਤੋਂ ਬਚਣ ਲਈ ਫਰਜ਼ੀ ਬਿੱਲ ਜਾਰੀ ਕੀਤੇ। ਇਸ ਮਾਮਲੇ ਦੀ ਜਾਂਚ ਜਾਰੀ ਹੈ।
 
ਇਤਿਹਾਸ 'ਚ ਪਹਿਲੀ ਵਾਰ 

 

ਕਿਹਾ ਜਾ ਰਿਹਾ ਹੈ ਕਿ ਭਾਰਤ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਹੈ ਕਿ ਇਸਦੇ ਜਾਂਚ ਬਿਊਰੋ ਦੇ ਅਧੀਨ ਸਿੱਧੇ ਤੌਰ 'ਤੇ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਗ੍ਰਿਫਤਾਰੀ ਲਈ ਪੁਲਸ ਦੀ ਮਦਦ ਲਈ ਗਈ ਸੀ। ਇਹ ਇੱਕ ਵੱਡਾ ਨੈੱਟਵਰਕ ਦੱਸਿਆ ਜਾ ਰਿਹਾ ਹੈ, ਜਿਸਦੇ ਤਾਰ ਵਿਦੇਸ਼ਾਂ ਚ ਵੀ ਕਾਰੋਬਾਰ ਨਾਲ ਜੁੜੇ ਹੋ ਸਕਦੇ ਹਨ। ਇਸਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। 

 
 
 

ਇਹ ਵੀ ਪੜ੍ਹੋ