ਰੇਲ ਯਾਤਰੀਆਂ ਲਈ ਖੁਸ਼ਖਬਰੀ, ਪੰਜਾਬ 'ਚ ਕੱਲ੍ਹ ਚੋਂ ਚੱਲੇਗੀ ਵੰਦੇ ਭਾਰਤ ਐਕਸਪ੍ਰੈਸ, 46 ਰੇਲ ਗੱਡੀਆਂ ਦਾ ਬਦਲਣਾ ਪਿਆ ਸਮਾਂ 

30 ਜਨਵਰੀ ਨੂੰ ਇਸ ਸੈਮੀ ਹਾਈ ਸਪੀਡ ਰੇਲ ਗੱਡੀ ਦਾ ਟਰਾਇਲ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਹੋਇਆ ਸੀ। ਜਿਸ ਮਗਰੋਂ ਹੁਣ ਇਸਨੂੰ ਰੈਗੂਲਰ ਕਰ ਦਿੱਤਾ ਗਿਆ ਹੈ। ਹਫ਼ਤੇ 'ਚ 6 ਦਿਨ ਇਹ ਗੱਡੀ ਚੱਲੇਗੀ। 

Share:

ਹਾਈਲਾਈਟਸ

  • ਵੰਦੇ ਭਾਰਤ ਐਕਸਪ੍ਰੈਸ 4.20 ਮਿੰਟ ਵਿੱਚ ਦਿੱਲੀ ਪਹੁੰਚ ਜਾਵੇਗੀ।
  • 46 ਟਰੇਨਾਂ ਦੇ ਸਮੇਂ ਵਿੱਚ ਵੀ ਬਦਲਾਅ ਕੀਤਾ ਗਿਆ।

ਅੰਮ੍ਰਿਤਸਰ-ਪੁਰਾਣੀ ਦਿੱਲੀ ਲਈ ਸੈਮੀ ਹਾਈ ਸਪੀਡ ਵੰਦੇ ਭਾਰਤ ਐਕਸਪ੍ਰੈਸ 22488 ਛੇ ਜਨਵਰੀ ਯਾਨੀ ਕਿ ਸ਼ਨੀਵਾਰ ਤੋਂ ਸਵੇਰੇ 9.30 ਵਜੇ ਚੱਲੇਗੀ। ਇਹ ਰੇਲ ਗੱਡੀ 9.28 'ਤੇ ਸਟੇਸ਼ਨ 'ਤੇ ਪਹੁੰਚੇਗੀ ਅਤੇ ਦੋ ਮਿੰਟ ਦੇ ਸਟਾਪੇਜ ਤੋਂ ਬਾਅਦ ਅਗਲੇ ਸਟੇਸ਼ਨ ਲਈ ਰਵਾਨਾ ਹੋਵੇਗੀ ਅਤੇ 1.50 'ਤੇ ਦਿੱਲੀ ਪਹੁੰਚੇਗੀ।  ਪਹਿਲੇ ਦੋ ਦਿਨਾਂ ਲਈ ਰੇਲਗੱਡੀ ਦੀਆਂ ਸਾਰੀਆਂ ਸੀਟਾਂ ਭਰ ਗਈਆਂ ਹਨ ਅਤੇ 50 ਤੋਂ ਵੱਧ ਵੇਟਿੰਗ ਚੱਲ ਰਹੀ ਹੈ। ਦੱਸ ਦਈਏ ਕਿ ਜਲੰਧਰ ਕੈਂਟ ਤੋਂ ਦਿੱਲੀ ਤੱਕ ਦਾ ਕਿਰਾਇਆ 1095 ਰੁਪਏ ਹੈ। ਵੰਦੇ ਭਾਰਤ ਸ਼ੁੱਕਰਵਾਰ ਨੂੰ ਛੱਡ ਕੇ ਹਰ ਹਫ਼ਤੇ 6 ਦਿਨ ਚੱਲੇਗੀ। ਇਸੇ ਤਰ੍ਹਾਂ ਵਾਪਸੀ ਰੂਟ ਵੰਦੇ ਭਾਰਤ 22487 ਦੁਪਹਿਰ 3.15 ਵਜੇ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਸ਼ਾਮ 7.24 ਵਜੇ ਜਲੰਧਰ ਕੈਂਟ ਸਟੇਸ਼ਨ ਪਹੁੰਚੇਗੀ।  30 ਜਨਵਰੀ ਨੂੰ ਅੰਮ੍ਰਿਤਸਰ ਤੋਂ ਦਿੱਲੀ ਲਈ ਇਸ ਰੇਲ ਗੱਡੀ ਦਾ ਟਰਾਇਲ ਹੋਇਆ ਸੀ।  6 ਜਨਵਰੀ ਤੋਂ ਇਸਨੂੰ ਰੈਗੂਲਰ ਕਰਨ ਦਾ ਐਲਾਨ ਕੀਤਾ ਗਿਆ। ਸ਼ਤਾਬਦੀ ਨਵੀਂ ਦਿੱਲੀ ਲਈ ਪੰਜ ਘੰਟੇ ਦਾ ਸਮਾਂ ਲੈਂਦੀ ਹੈ, ਜਦੋਂ ਕਿ ਵੰਦੇ ਭਾਰਤ ਐਕਸਪ੍ਰੈਸ 4.20 ਮਿੰਟ ਵਿੱਚ ਦਿੱਲੀ ਪਹੁੰਚ ਜਾਵੇਗੀ।

ਕੰਨਫਰਮ ਟਿਕਟ ਰਾਹੀਂ ਹੀ ਕਰ ਸਕਦੇ ਸਫ਼ਰ 

ਆਨਲਾਈਨ ਬੁੱਕ ਕੀਤੀਆਂ ਟਿਕਟਾਂ ਨੂੰ ਈ-ਟਿਕਟ ਕਿਹਾ ਜਾਂਦਾ ਹੈ। ਜੇਕਰ ਚਾਰਟ ਤਿਆਰ ਹੋਣ ਤੋਂ ਬਾਅਦ ਵੇਟਿੰਗ ਟਿਕਟ ਕੰਨਫਰਮ ਨਹੀਂ ਹੁੰਦੀ ਹੈ, ਤਾਂ ਇਹ ਮੰਨੀ ਨਹੀਂ ਜਾਵੇਗੀ। ਇਸ ਟਿਕਟ ਉਪਰ ਯਾਤਰਾ ਨਹੀਂ ਹੋਵੇਗੀ। ਵੰਦੇ ਭਾਰਤ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰਿਆਇਤ ਨਹੀਂ ਮਿਲੇਗੀ। ਪੰਜ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਤੋਂ ਵੀ ਪੂਰਾ ਕਿਰਾਇਆ ਵਸੂਲਿਆ ਜਾਵੇਗਾ। 

46 ਰੇਲਗੱਡੀਆਂ ਦਾ ਸਮਾਂ ਬਦਲਿਆ

ਵੰਦੇ ਭਾਰਤ ਐਕਸਪ੍ਰੈਸ ਦੇ ਸੰਚਾਲਨ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਨੇ 46 ਟਰੇਨਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ। ਇਸ ਵਿੱਚ ਸ਼ਤਾਬਦੀ ਐਕਸਪ੍ਰੈਸ, ਗੋਲਡਨ ਟੈਂਪਲ, ਨਵੀਂ ਦਿੱਲੀ ਇੰਟਰ ਸਿਟੀ ਐਕਸਪ੍ਰੈਸ, ਹਜ਼ੂਰ ਸਾਹਿਬ ਨਾਂਦੇੜ ਐਕਸਪ੍ਰੈਸ ਸਮੇਤ 15 ਟਰੇਨਾਂ ਸ਼ਾਮਲ ਹਨ, ਜੋਕਿ ਜਲੰਧਰ, ਅੰਮ੍ਰਿਤਸਰ ਦੇ ਯਾਤਰੀਆਂ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਟਰੇਨਾਂ ਦੇ ਸਮੇਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ 12013 ਜਲੰਧਰ ਸ਼ਹਿਰ ਰਾਤ 9.26 ਵਜੇ ਰੇਲਵੇ ਸਟੇਸ਼ਨ ਪਹੁੰਚੇਗੀ, ਜੋ ਪਹਿਲਾਂ 9.14 ਵਜੇ ਪਹੁੰਚਦੀ ਸੀ। ਜਦਕਿ ਗੋਲਡਨ ਟੈਂਪਲ 12903 ਜਲੰਧਰ ਵਿਖੇ 10.10 'ਤੇ ਆਵੇਗੀ ਅਤੇ 10.15 'ਤੇ ਰਵਾਨਾ ਹੋਵੇਗੀ। ਇਸੇ ਤਰ੍ਹਾਂ ਨਵੀਂ ਦਿੱਲੀ ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈਸ 12460 ਸਵੇਰੇ 6.15 ਵਜੇ, ਅੰਮ੍ਰਿਤਸਰ ਨਵੀਂ ਦਿੱਲੀ ਐਕਸਪ੍ਰੈਸ 12459 ਜਲੰਧਰ ਸਟੇਸ਼ਨ 'ਤੇ ਰਾਤ 8.30 ਦੀ ਬਜਾਏ 8.50 ਵਜੇ, ਚੰਡੀਗੜ੍ਹ ਅੰਮ੍ਰਿਤਸਰ ਐਕਸਪ੍ਰੈਸ 12241 ਰਾਤ 9.15 ਦੀ ਬਜਾਏ 9.25 ਵਜੇ ਚੱਲੇਗੀ। 

ਇਹ ਵੀ ਪੜ੍ਹੋ