Good News: ਵੰਦੇ ਭਾਰਤ ਟਰੇਨ ਵਿੱਚ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਆਈ ਚੰਗੀ ਖ਼ਬਰ

Good News: ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹੁਣ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ ਰੋਕ ਦਿੱਤਾ ਗਿਆ ਹੈ। ਇਹ ਟਰੇਨ ਸਵੇਰੇ 5:30 ਵਜੇ ਪਠਾਨਕੋਟ ਰੇਲਵੇ ਸਟੇਸ਼ਨ 'ਤੇ ਪਹੁੰਚੇਗੀ, ਜਦਕਿ ਵਾਪਸੀ 'ਚ ਇਹ ਟਰੇਨ ਸਵੇਰੇ 11:10 'ਤੇ ਪਠਾਨਕੋਟ ਸਟੇਸ਼ਨ 'ਤੇ ਰੁਕੇਗੀ।

Share:

Good News: ਦਿੱਲੀ ਤੋਂ ਕਟੜਾ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਹੁਣ ਪਠਾਨਕੋਟ ਵਿਖੇ ਵੀ ਰੁਕੇਗੀ। ਦਰਅਸਲ ਉੱਤਰੀ ਰੇਲਵੇ ਨੇ ਪਠਾਨਕੋਟ ਰੇਲਵੇ ਸਟੇਸ਼ਨ 'ਤੇ ਵੀ ਆਪਣਾ ਸਟਾਪ ਬਣਾਇਆ ਹੋਇਆ ਹੈ। ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਫਸਰ ਦੀਪਕ ਕੁਮਾਰ ਨੇ ਦੱਸਿਆ ਕਿ ਰੇਲ ਗੱਡੀ ਨੰਬਰ 22440 ਸ਼੍ਰੀਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹੁਣ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ ਰੋਕ ਦਿੱਤਾ ਗਿਆ ਹੈ। ਫਿਲਹਾਲ ਇਹ ਰੋਕ ਪ੍ਰਯੋਗਿਕ ਤੌਰ 'ਤੇ ਕੀਤੀ ਗਈ ਹੈ। ਇਹ ਟਰੇਨ ਸਵੇਰੇ 5:30 ਵਜੇ ਪਠਾਨਕੋਟ ਰੇਲਵੇ ਸਟੇਸ਼ਨ 'ਤੇ ਪਹੁੰਚੇਗੀ, ਜਦਕਿ ਵਾਪਸੀ 'ਚ ਇਹ ਟਰੇਨ ਸਵੇਰੇ 11:10 'ਤੇ ਪਠਾਨਕੋਟ ਸਟੇਸ਼ਨ 'ਤੇ ਰੁਕੇਗੀ। ਟਰੇਨ ਦਾ ਸਟਾਪੇਜ ਦੋਵਾਂ ਪਾਸਿਆਂ ਤੋਂ ਦੋ ਮਿੰਟ ਦਾ ਹੋਵੇਗਾ।

ਹੁਣ ਟਰੇਨ ਦੇ ਹੋਣਗੇ 6 ਸਟਾਪੇਜ 

ਦਿੱਲੀ ਤੋਂ ਕਟੜਾ ਤੱਕ ਚੱਲ ਰਹੀ ਵੰਦੇ ਭਾਰਤ ਸਵੇਰੇ 11.10 ਵਜੇ ਪਠਾਨਕੋਟ ਪਹੁੰਚੇਗੀ। ਪਠਾਨਕੋਟ ਤੋਂ ਇਹ 12.40 ਯਾਨੀ ਸਿਰਫ 1.30 ਘੰਟੇ ਵਿੱਚ ਕਟੜਾ ਪਹੁੰਚੇਗੀ। ਵੰਦੇ ਭਾਰਤ 22440 ਟਰੇਨ ਦੇ ਹੁਣ 6 ਸਟਾਪੇਜ ਹੋਣਗੇ। ਇਨ੍ਹਾਂ ਵਿੱਚੋਂ ਪਹਿਲਾ ਦਿੱਲੀ, ਦੂਜਾ ਅੰਬਾਲਾ ਕੈਂਟ, ਤੀਜਾ ਲੁਧਿਆਣਾ, ਚੌਥਾ ਪਠਾਨਕੋਟ, ਫਿਰ ਪੰਜਵਾਂ ਜੰਮੂ ਤਵੀ ਅਤੇ ਫਿਰ ਆਖਰੀ ਤੇ ਛੇਵਾਂ ਸਟੇਸ਼ਨ ਮਾਤਾ ਵੈਸ਼ਨੋ ਦੇਵੀ ਕਟੜਾ ਹੈ। ਮਾਤਾ ਵੈਸ਼ਨੋ ਦੇਵੀ ਲਈ ਵੰਦੇ ਭਾਰਤ ਸਵੇਰੇ 6 ਵਜੇ ਦਿੱਲੀ ਤੋਂ ਰਵਾਨਾ ਹੁੰਦਾ ਹੈ ਅਤੇ ਅੰਬਾਲਾ, ਲੁਧਿਆਣਾ ਹੁੰਦੇ ਹੋਏ ਦੁਪਹਿਰ 12.40 ਵਜੇ ਕਟੜਾ ਪਹੁੰਚਦਾ ਹੈ। ਦਿੱਲੀ-ਕਟੜਾ ਵਿਚਕਾਰ ਪਹਿਲਾ ਵੰਦੇ ਭਾਰਤ ਸਾਲ 2019 ਵਿੱਚ ਸ਼ੁਰੂ ਹੋਇਆ ਸੀ। ਖਾਸ ਗੱਲ ਇਹ ਹੈ ਕਿ 'ਵੰਦੇ ਭਾਰਤ' 'ਚ ਦਿੱਲੀ ਤੋਂ ਕਟੜਾ ਤੱਕ ਦੇ ਸਫਰ ਦਾ ਸਮਾਂ ਚਾਰ ਘੰਟੇ ਘਟਾਇਆ ਗਿਆ ਹੈ। ਇਹ ਟਰੇਨ ਮੰਗਲਵਾਰ ਨੂੰ ਛੱਡ ਕੇ ਸਾਰੇ ਦਿਨ ਚੱਲਦੀ ਹੈ।

ਇਹ ਵੀ ਪੜ੍ਹੋ