ਗੋਗਾਮੇੜੀ ਕਤਲ ਕਾਂਡ: ਸ਼ੂਟਰਾਂ ਨੇ ਚਲਾਈਆਂ 28 ਗੋਲੀਆਂ,ਇਸ ਗੱਲ ਦਾ ਲਿਆ ਬਦਲਾ

ਦਿੱਲੀ ਪੁਲਿਸ ਨੇ ਦੋਵਾਂ ਸ਼ੂਟਰਾਂ ਸਮੇਤ ਤਿੰਨਾਂ ਦੋਸ਼ੀਆਂ ਨੂੰ ਜੈਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਮੋਬਾਈਲ ਫੋਨ ਬਰਾਮਦ ਹੋਏ ਹਨ। ਹਾਲਾਂਕਿ ਅਪਰਾਧ ਵਿੱਚ ਵਰਤੇ ਗਏ ਹਥਿਆਰ ਬਰਾਮਦ ਨਹੀਂ ਹੋਏ।

Share:

ਹਾਈਲਾਈਟਸ

  • ਇਕ ਪਿਸਤੌਲ ਤੋਂ 13 ਅਤੇ ਦੂਜੇ ਤੋਂ 15 ਗੋਲੀਆਂ ਚਲਾਈਆਂ ਗਈਆਂ

ਗੋਗਾਮੇੜੀ ਕਤਲ ਕਾਂਡ ਦੀਆਂ ਪਰਤਾ ਹੁਣ ਖੁਲਦੀਆ ਜਾ ਰਹੀਆਂ ਹਨ। ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਦੀ ਵਜ੍ਹਾ ਹੁਣ ਸਾਹਮਣੇ ਆਈ ਹੈ। 2017 'ਚ ਰਾਜਸਥਾਨ ਦੇ ਗੈਂਗਸਟਰ ਆਨੰਦਪਾਲ ਦੀ ਐਨਕਾਊਂਟਰ 'ਚ ਮੌਤ ਤੋਂ ਬਾਅਦ ਰਾਜਪੂਤਾਂ ਨੇ ਪ੍ਰਦਰਸ਼ਨ ਕੀਤਾ ਸੀ। ਸ਼੍ਰੀ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਵਿਰੋਧ ਪ੍ਰਦਰਸ਼ਨ ਤੋਂ ਹਟ ਗਏ ਸਨ। ਉਸ ਦਾ ਵਿਰੋਧ ਤੋਂ ਹਟਣਾ ਹੀ ਗੋਗਾਮੇੜੀ ਦੇ ਕਤਲ ਦਾ ਕਾਰਨ ਬਣ ਗਿਆ। ਦਿੱਲੀ ਪੁਲਿਸ ਨੇ ਦੋਵਾਂ ਸ਼ੂਟਰਾਂ ਸਮੇਤ ਤਿੰਨਾਂ ਦੋਸ਼ੀਆਂ ਨੂੰ ਜੈਪੁਰ, ਰਾਜਸਥਾਨ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

 

ਰੋਹਿਤ ਗੋਦਾਰਾ ਨੇ ਕਰਵਾਇਆ ਗੋਗਾਮੇੜੀ ਦਾ ਕਤਲ

ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ ਰਵਿੰਦਰ ਸਿੰਘ ਯਾਦਵ ਨੇ ਦੱਸਿਆ ਕਿ ਵਿਦੇਸ਼ ਵਿੱਚ ਬੈਠੇ ਰੋਹਿਤ ਗੋਦਾਰਾ ਨੇ ਸੁਖਦੇਵ ਸਿੰਘ ਗੋਗਾਮੇੜੀ ਦਾ ਕਤਲ ਕਰਵਾਇਆ ਹੈ। ਐਨਕਾਊਂਟਰ 'ਚ ਆਨੰਦਪਾਲ ਦੀ ਮੌਤ ਤੋਂ ਬਾਅਦ ਰਾਜਸਥਾਨ 'ਚ ਰਾਜਪੂਤਾਂ ਨੇ ਪ੍ਰਦਰਸ਼ਨ ਕੀਤਾ ਸੀ। ਗੋਗਾਮੇੜੀ ਇਸ ਪ੍ਰਦਰਸ਼ਨ ਵਿੱਚੋਂ ਹੱਟ ਗਏ ਸਨ। ਅਜਿਹੇ 'ਚ ਰੋਹਿਤ ਗੋਦਾਰਾ ਨੂੰ ਲੱਗਾ ਕਿ ਗੋਗਾਮੇੜੀ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਇਸ ਤੋਂ ਇਲਾਵਾ ਗੋਗਾਮੇੜੀ ਵੀ ਜਬਰੀ ਵਸੂਲੀ ਵਿੱਚ ਸ਼ਾਮਲ ਸੀ। ਦੂਜਾ, ਰੋਹਤ ਰਾਠੌੜ ਨੇ ਸਾਲ 2017 '16 ਸਾਲ ਦੀ ਲੜਕੀ ਨੂੰ ਭਜਾ ਕੇ ਲੈ ਗਿਆ ਸੀ। ਸੁਖਦੇਵ ਗੋਗਾਮੇੜੀ ਵੱਲੋਂ ਰੋਹਿਤ ਰਾਠੌੜ ਖ਼ਿਲਾਫ਼ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਰੋਹਿਤ ਰਾਠੌੜ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਰੋਹਿਤ ਰਾਠੌਰ ਬਦਲਾ ਲੈਣਾ ਚਾਹੁੰਦਾ ਸੀ।

 

ਸ਼ੂਟਰਾਂ ਕੋਲ ਸਨ 3 ਪਿਸਤੌਲਾਂ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵਿਦੇਸ਼ ਵਿੱਚ ਬੈਠੇ ਰੋਹਿਤ ਗੋਦਾਰਾ ਨੇ ਰਾਜਸਥਾਨ ਦੇ ਚੁਰੂ ਸਥਿਤ ਗੈਂਗਸਟਰ ਵਰਿੰਦਰ ਚਰਨ ਨੂੰ ਗੋਗਾਮੇੜੀ ਦਾ ਕਤਲ ਕਰਨ ਲਈ ਕਿਹਾ ਸੀ। ਵਰਿੰਦਰ ਚਾਰਨ ਨੇ ਇਸ ਦੀ ਜ਼ਿੰਮੇਵਾਰੀ ਰੋਹਿਤ ਰਾਠੌਰ ਅਤੇ ਨਿਤਿਨ ਤਿਆਗੀ ਨੂੰ ਸੌਂਪੀ। ਦੋਵਾਂ ਨੇ ਸੁਖਦੇਵ ਗੋਗਾਮੇੜੀ ਦੇ ਘਰ ਵੜ ਕੇ ਕਤਲ ਕਰ ਦਿੱਤਾ ਸੀ। ਉਹ ਤਿੰਨ ਪਿਸਤੌਲ ਲੈ ਗਏ। ਸ਼ੂਟਰਾਂ ਨੇ ਦੋਵਾਂ ਪਾਸੋਂ ਪਿਸਤੌਲ ਦੀ ਵਰਤੋਂ ਕੀਤੀ। ਇਕ ਪਿਸਤੌਲ ਤੋਂ 13 ਅਤੇ ਦੂਜੇ ਤੋਂ 15 ਗੋਲੀਆਂ ਚਲਾਈਆਂ ਗਈਆਂ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦੋਨਾਂ ਸ਼ੂਟਰਾਂ ਰੋਹਿਤ ਅਤੇ ਨਿਤਿਨ ਫੌਜੀ ਅਤੇ ਪਨਾਹ ਦੇਣ ਵਾਲੇ ਊਧਮ ਨੂੰ ਚੰਡੀਗੜ੍ਹ ਦੇ ਸੈਕਟਰ-22 ਸਥਿਤ ਇੱਕ ਹੋਟਲ ਤੋਂ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਮੋਬਾਈਲ ਫ਼ੋਨ ਬਰਾਮਦ ਹੋਏ ਹਨ। ਹਾਲਾਂਕਿ ਅਪਰਾਧ ਵਿੱਚ ਵਰਤੇ ਗਏ ਹਥਿਆਰ ਬਰਾਮਦ ਨਹੀਂ ਹੋਏ।

 

ਮੁਹਾਲੀ ਨਾਲ ਜੁੜੇ ਤਾਰ

ਰਾਜਸਥਾਨ ਦੇ ਜੈਪੁਰ 'ਚ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਦੇ ਸਬੰਧ ਹੁਣ ਮੋਹਾਲੀ ਨਾਲ ਜੁੜ ਰਹੇ ਹਨ। 28 ਨਵੰਬਰ ਨੂੰ ਸੋਹਾਣਾ ਥਾਣੇ ਅਧੀਨ ਪੈਂਦੀ ਹਰਭਜਨ ਸੋਸਾਇਟੀ ਤੋਂ 400 ਮੀਟਰ ਦੂਰ ਟੈਕਸੀ ਡਰਾਈਵਰ ਜਤਿੰਦਰ ਸਿੰਘ ਤੋਂ ਦੋ ਨੌਜਵਾਨਾਂ ਨੇ ਬੰਦੂਕ ਦੀ ਨੋਕ 'ਤੇ ਸਵਿਫਟ ਕਾਰ ਲੁੱਟ ਲਈ ਸੀ। ਡਰਾਈਵਰ ਜਤਿੰਦਰ ਅਨੁਸਾਰ ਗੋਗਾਮੇੜੀ ਦੇ ਕਾਤਲ ਨਿਤਿਨ ਅਤੇ ਰੋਹਿਤ ਨੇ ਉਸ ਦੀ ਟੈਕਸੀ ਅਤੇ 10 ਹਜ਼ਾਰ ਰੁਪਏ ਲੁੱਟੇ ਸਨ। ਉਹ ਉਨ੍ਹਾਂ ਦੇ ਚਿਹਰਿਆਂ ਨੂੰ ਚੰਗੀ ਤਰ੍ਹਾਂ ਪਛਾਣਦਾ ਹੈ। ਹਾਲਾਂਕਿ ਸੋਹਾਣਾ ਪੁਲਿਸ ਇਸ ਮਾਮਲੇ 'ਚ ਅਜੇ ਤੱਕ ਟੈਕਸੀ ਦਾ ਪਤਾ ਨਹੀਂ ਲਗਾ ਸਕੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦਿੱਲੀ ਅਤੇ ਰਾਜਸਥਾਨ ਪੁਲਿਸ ਨੂੰ ਚੰਡੀਗੜ੍ਹ ਵਿੱਚ ਲੁਕੇ ਇਨ੍ਹਾਂ ਮੁਲਜ਼ਮਾਂ ਦੇ ਟਿਕਾਣੇ ਬਾਰੇ ਪਤਾ ਲੱਗ ਗਿਆ ਸੀ। ਇਸ ਤੋਂ ਬਾਅਦ ਗੈਸਟ ਹਾਊਸ 'ਤੇ ਛਾਪਾ ਮਾਰ ਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।


ਆਨਲਾਈਨ ਐਪ ਰਾਹੀਂ ਟੈਕਸੀ ਕੀਤੀ ਬੁੱਕ
ਮੁਲਜ਼ਮਾਂ ਨੇ
28 ਨਵੰਬਰ ਨੂੰ ਆਨਲਾਈਨ ਐਪ ਰਾਹੀਂ ਟੈਕਸੀ ਬੁੱਕ ਕੀਤੀ ਸੀ। ਡਰਾਈਵਰ ਜਤਿੰਦਰ ਸਿੰਘ ਵਾਸੀ ਸੈਕਟਰ 115 ਨੇ ਦੱਸਿਆ ਕਿ ਉਹ ਮੁਹਾਲੀ ਵਿੱਚ ਟੈਕਸੀ ਚਲਾਉਂਦਾ ਹੈ। 28 ਨਵੰਬਰ ਨੂੰ ਦੋ ਨੌਜਵਾਨਾਂ ਨੇ ਬਾਕਰਪੁਰ ਦੇ ਅੱਗੇ ਐਚਪੀ ਪੈਟਰੋਲ ਪੰਪ ਤੋਂ ਸਵਾਰੀ ਬੁੱਕ ਕੀਤੀ ਸੀ। ਉਸ ਸਮੇਂ ਬੁਕਿੰਗ 'ਤੇ ਰਾਈਡ ਦਾ ਨਾਂ ਦਿਖਾਈ ਦੇ ਰਿਹਾ ਸੀ। ਦੋਵੇਂ ਨੌਜਵਾਨਾਂ ਨੇ ਸੈਕਟਰ 114 ਸਥਿਤ ਹਰਭਜਨ ਸੁਸਾਇਟੀ ਵਿਚ ਜਾਣਾ ਸੀ। ਦੋਵੇਂ ਨੌਜਵਾਨਾਂ ਨੇ ਉਲਟੀ ਕਰਨ ਦੇ ਬਹਾਨੇ ਕਾਰ ਹਰਭਜਨ ਸੁਸਾਇਟੀ ਤੋਂ 400 ਮੀਟਰ ਪਹਿਲਾਂ ਸੁੰਨਸਾਨ ਜਗ੍ਹਾ 'ਤੇ ਰੋਕੀ। ਇਸ ਦੌਰਾਨ ਡਰਾਈਵਰ ਦੀ ਸੀਟ ਦੇ ਕੋਲ ਬੈਠੇ ਨੌਜਵਾਨ ਨੇ ਉਸ ਵੱਲ ਪਿਸਤੌਲ ਤਾਣ ਲਈ ਅਤੇ ਉਸ ਦੇ ਪਿੱਛੇ ਬੈਠੇ ਨੌਜਵਾਨ ਨੇ ਵੀ ਉਸ ਵੱਲ ਇਸ਼ਾਰਾ ਕਰਨਾ ਸ਼ੁਰੂ ਕਰ ਦਿੱਤਾ। ਦੋਵੇਂ ਮੁਲਜ਼ਮ ਉਸ ਦਾ ਪਰਸ ਲੈ ਗਏ। ਜਿਸ ਵਿੱਚ 10 ਹਜ਼ਾਰ ਰੁਪਏ ਸਨ। ਇਸ ਤੋਂ ਬਾਅਦ ਉਹ ਕਾਰ ਲੈ ਕੇ ਭੱਜ ਗਏ।

 

ਡਰਾਈਵਰ ਨੂੰ ਬੁਲਾਇਆ ਥਾਣੇ
ਇਸ ਮਾਮਲੇ ਸਬੰਧੀ ਮੁਹਾਲੀ ਦੇ ਡੀਐਸਪੀ-
2 ਹਰਸਿਮਰਨ ਸਿੰਘ ਬੱਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡਰਾਈਵਰ ਜਤਿੰਦਰ ਨੂੰ ਥਾਣੇ ਬੁਲਾਇਆ ਗਿਆ ਹੈ। ਉਸ ਨਾਲ ਗੱਲ ਕਰਕੇ ਮੁਲਜ਼ਮਾਂ ਦੀ ਪਛਾਣ ਕੀਤੀ ਜਾਵੇਗੀ। ਫਿਲਹਾਲ ਇਸ ਮਾਮਲੇ 'ਚ ਸਪੱਸ਼ਟ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ, ਪਰ 28 ਨਵੰਬਰ ਨੂੰ ਕਾਰ ਲੁੱਟਣ ਦੇ ਮਾਮਲੇ 'ਚ ਥਾਣਾ ਸਦਰ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।

 

ਮੋਬਾਈਲ 'ਤੇ ਗੱਲ ਕਰਕੇ ਮਿਲਦੀ ਰਹੀ ਲੋਕੇਸ਼ਨ

ਸ਼ੂਟਰਾਂ ਨੇ ਕਤਲ ਕਰਨ ਤੋਂ ਬਾਅਦ ਆਪਣੇ ਹਥਿਆਰ ਛੁਪਾ ਲਏ ਸਨ, ਤਾਂ ਜੋ ਫਰਾਰ ਹੋਣ ਸਮੇਂ ਟਰੇਨ ਜਾਂ ਬੱਸ 'ਚ ਚੈਕਿੰਗ ਦੌਰਾਨ ਫੜੇ ਨਾ ਜਾ ਸਕਣ ਪਰ ਦੋਸ਼ੀ ਸ਼ੂਟਰ ਫਰਾਰ ਹੋਣ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰ ਰਹੇ ਸਨ। ਸ਼ੂਟਰ ਗੈਂਗਸਟਰ ਰੋਹਿਤ ਗੋਦਾਰਾ ਦੇ ਸੱਜੇ ਹੱਥ ਵਰਿੰਦਰ ਚੌਹਾਨ ਅਤੇ ਦਾਨਾਰਾਮ ਦੇ ਸੰਪਰਕ ਵਿੱਚ ਸਨ। ਉਨ੍ਹਾਂ ਨੇ ਇਹ ਕਤਲ ਵਰਿੰਦਰ ਚੌਹਾਨ ਅਤੇ ਦਾਨਾਰਾਮ ਦੇ ਕਹਿਣ 'ਤੇ ਕੀਤਾ ਸੀ। ਕਤਲ ਕਰਨ ਤੋਂ ਬਾਅਦ ਦੋਵੇਂ ਸ਼ੂਟਰ ਵਰਿੰਦਰ ਚੌਹਾਨ ਅਤੇ ਦਾਨਾਰਾਮ ਨਾਲ ਲਗਾਤਾਰ ਗੱਲਬਾਤ ਕਰ ਰਹੇ ਸਨ। ਇਸ ਤੋਂ ਬਾਅਦ ਪੁਲਿਸ ਨੇ ਆਪਣੀ ਤਕਨੀਕੀ ਨਿਗਰਾਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਚੰਡੀਗੜ੍ਹ ਪਹੁੰਚਦੇ ਹੀ ਉਨ੍ਹਾਂ ਨੂੰ ਫੜ ਲਿਆ ਗਿਆ।

 

ਇਹ ਵੀ ਪੜ੍ਹੋ