ਗੋਗਾਮੈੜੀ ਕਤਲਕਾਂਡ - ਪੁਲਿਸ ਹੱਥ ਲੱਗੀ ਕਾਮਯਾਬੀ 

ਸ਼੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਪ੍ਰਧਾਨ ਕਤਲ ਮਾਮਲੇ 'ਚ ਪਹਿਲੀ ਗ੍ਰਿਫ਼ਤਾਰੀ ਹੋਈ। ਪੁਲਿਸ ਨੇ ਸਾਜ਼ਿਸ਼ 'ਚ ਸ਼ਾਮਲ ਦੋਸ਼ੀ ਨੂੰ ਕਾਬੂ ਕੀਤਾ। 

Share:

ਹਾਈਲਾਈਟਸ

  • ਗੋਗਾਮੈੜੀ ਕਤਲਕਾਂਡ
  • ਗਨਮੈਨ

ਸ੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੈੜੀ ਕਤਲਕਾਂਡ 'ਚ ਸ਼ਨੀਵਾਰ ਨੂੰ ਪਹਿਲੀ ਗ੍ਰਿਫ਼ਤਾਰੀ ਹੋਈ। ਕਤਲ ਦੀ ਸਾਜ਼ਿਸ਼ 'ਚ ਸ਼ਾਮਲ ਹਰਿਆਣਾ 'ਚ ਮਹਿੰਦਰਗੜ੍ਹ ਜ਼ਿਲ੍ਹੇ ਦੇ ਸੁਰੇਤੀ ਪਿਲਾਨੀਆ ਵਾਸੀ ਰਾਮਵੀਰ (23) ਨੂੰ ਜੈਪੁਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਜ਼ਿਕਰਯੋਗ ਹੈ ਕਿ ਜੈਪੁਰ ਪੁਲਿਸ ਦੀ ਟੀਮ ਨੇ ਰਾਮਵੀਰ ਨੂੰ ਉਸਦੇ ਪਿੰਡ ਤੋਂ ਕਾਬੂ ਕੀਤਾ। ਰਾਮਵੀਰ ਸ਼ੂਟਰ ਨਿਤਿਨ ਫ਼ੌਜੀ ਦਾ ਖਾਸ ਦੋਸਤ ਹੈ। ਗੋਗਾਮੈੜੀ ਦਾ ਕਤਲ ਨਿਤਿਨ ਅਤੇ ਰੋਹਿਤ ਰਾਠੌੜ ਨੇ ਕੀਤਾ ਸੀ। ਨਿਤਿਨ ਦੇ ਜੈਪੁਰ 'ਚ ਰਹਿਣ ਸਮੇਤ ਪੂਰੇ ਪ੍ਰਬੰਧ ਰਾਮਵੀਰ ਨੇ ਆਪਣੇ ਸਬੰਧਾਂ ਨਾਲ ਕਰਵਾਏ ਸਨ। ਰਾਮਵੀਰ ਅਤੇ ਨਿਤਿਨ ਦਾ ਪਿੰਡ ਨਾਲ ਨਾਲ ਹੈ। ਦੋਵੇਂ ਮਹਿੰਦਰਗੜ੍ਹ ਸਥਿਤ ਆਈਪੀਐੱਮਸ ਸਕੂਲ 'ਚ 12ਵੀਂ ਜਮਾਤ ਤੱਕ ਪੜ੍ਹੇ ਸਨ। ਰਾਮਵੀਰ ਨੇ ਜੈਪੁਰ ਦੇ ਮਾਨਸਰੋਵਰ 'ਚ ਸਥਿਤ ਸੇਂਟ ਵਿਲਫਰਡ ਕਾਲਜ ਤੋਂ 2017 ਤੋਂ 2020 ਤੱਕ ਬੀਐੱਸਸੀ ਦੀ ਸਿੱਖਿਆ ਪ੍ਰਾਪਤ ਕੀਤੀ ਸੀ। ਇਸ ਤੋਂ ਬਾਅਦ ਐੱਮਐੱਸਸੀ ਦੀ ਪੜ੍ਹਾਈ ਕੀਤੀ। ਪੁਲਿਸ ਅਨੁਸਾਰ ਨਿਤਿਨ ਗੋਗਾਮੈੜੀ ਦਾ ਕਤਲ ਕਰਨ ਤੋਂ ਪਹਿਲਾਂ ਇੱਕ ਹੋਟਲ ਅਤੇ ਫਿਰ ਇੱਕ ਫਲੈਟ ਵਿੱਚ ਰੁਕਿਆ ਸੀ। ਇੱਥੇ ਰਹਿ ਕੇ ਉਸਨੇ ਗੋਗਾਮੈੜੀ 'ਤੇ ਨਿਗਰਾਨੀ ਰੱਖੀ ਸੀ। 

5 ਗਨਮੈਨ ਛੁੱਟੀ 'ਤੇ ਸਨ 

ਗੋਗਾਮੈੜੀ ਨੇ ਆਪਣੇ ਪੱਧਰ 'ਤੇ 6 ਸੁਰੱਖਿਆਕਰਮੀ ਰੱਖੇ ਸਨ, ਪਰ ਘਟਨਾ ਦੇ ਦਿਨ ਉਨ੍ਹਾਂ ਵਿੱਚੋਂ ਪੰਜ ਛੁੱਟੀ 'ਤੇ ਆਪਣੇ ਪਿੰਡ ਗਏ ਹੋਏ ਸਨ। ਵਿਧਾਨ ਸਭਾ ਚੋਣਾਂ ਕਾਰਨ ਸਾਰਿਆਂ ਦੇ ਹਥਿਆਰ ਪੁਲਿਸ ਥਾਣਿਆਂ ਵਿੱਚ ਜਮ੍ਹਾ ਸਨ। ਅਜਿਹੇ ਵਿੱਚ ਗੋਗਾਮੈੜੀ ਨੇ ਉਨ੍ਹਾਂ ਨੂੰ ਪਿੰਡ ਜਾਣ ਦੀ ਆਗਿਆ ਦਿੱਤੀ ਸੀ। ਗੋਗਾਮੈੜੀ ਖੁਦ ਵੀ ਹਮੇਸ਼ਾ ਆਪਣੇ ਕੋਲ ਪਿਸਤੌਲ ਰੱਖਦੇ ਸਨ, ਪਰ ਉਨ੍ਹਾਂ ਦੀ ਪਿਸਤੌਲ ਵੀ ਪੁਲਿਸ ਨੇ ਜਮ੍ਹਾ ਕਰਵਾ ਲਈ ਸੀ। ਉਹ ਘਰੋਂ ਬਾਹਰ ਜਾਂਦੇ ਸੀ ਤਾਂ ਹਮੇਸ਼ਾ ਬੁਲਟ ਪਰੂਫ਼ ਜੈਕੇਟ ਪਹਿਨਦੇ ਸਨ ਪਰ ਉਸ ਦਿਨ ਉਹ ਘਰ ਵਿੱਚ ਹੀ ਸਨ, ਇਸ ਲਈ ਜੈਕੇਟ ਨਹੀਂ ਪਹਿਨੀ ਸੀ। ਜ਼ਿਕਰਯੋਗ ਹੈ ਕਿ ਗੋਗਾਮੈੜੀ ਦੀ 5 ਦਸੰਬਰ ਨੂੰ ਜੈਪੁਰ ਵਿੱਚ ਸ਼ਿਆਮ ਨਗਰ ਸਥਿਤ ਉਨ੍ਹਾਂ ਦੇ ਘਰ 'ਚ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ