ਸ਼ੱਕ ਦੇ ਚੱਲਦਿਆ ਪ੍ਰੇਮਿਕਾ ਦਾ ਕਤਲ, ਲਾਸ਼ ਸੂਟਕੇਸ ਵਿੱਚ ਬੰਦ ਕਰਕੇ ਰੇਲਵੇ ਸਟੇਸ਼ਨ ਕੋਲ ਸੁੱਟੀ

ਜੀਆਰਪੀ ਪੁਲਿਸ ਨੇ ਮ੍ਰਿਤਕਾ ਦੀ ਪਛਾਣ 25 ਸਾਲਾ ਪ੍ਰਤਿਮਾ ਪਾਉਲ ਕਿਸਪੋਟਾ ਵਾਸੀ ਬੰਦਲੀਕਾਨੀ ਵਜੋਂ ਕੀਤੀ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ

Share:

ਉੜੀਸਾ ਦੇ ਸੁੰਦਰਗੜ੍ਹ ਤੋਂ ਰੋਜੀਰੋਟੀ ਲਈ ਕੰਮ ਕਰਨ ਮੁੰਬਈ ਆਈ ਲੜਕੀ ਦੀ ਲਾਸ਼ ਕੁਰਲਾ ਸਟੇਸ਼ਨ ਤੋਂ ਬਰਾਮਦ ਹੋਈ ਹੈ। ਘਟਨਾ ਦਾ ਭੇਤ ਸੁਲਝ ਗਿਆ ਹੈ ਅਤੇ ਮੁੰਬਈ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰੇਮੀ ਨੇ ਕਿਸੇ ਹੋਰ ਨੌਜਵਾਨ ਨਾਲ ਪ੍ਰੇਮ ਸਬੰਧਾਂ ਹੋਣ ਦੇ ਸ਼ੱਕ 'ਚ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜੀਆਰਪੀ ਪੁਲਿਸ ਨੇ ਮ੍ਰਿਤਕਾ ਦੀ ਪਛਾਣ 25 ਸਾਲਾ ਪ੍ਰਤਿਮਾ ਪਾਉਲ ਕਿਸਪੋਟਾ ਵਾਸੀ ਬੰਦਲੀਕਾਨੀ ਵਜੋਂ ਕੀਤੀ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਉਹ ਸਾਰੇ ਮਹਾਰਾਸ਼ਟਰ ਦੇ ਕੁਰਲਾ ਲਈ ਰਵਾਨਾ ਹੋ ਗਏ ਹਨ।

ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

ਲੜਕੀ ਦੀ ਲਾਸ਼ ਮੁੰਬਈ ਦੇ ਕੁਰਲਾ ਰੇਲਵੇ ਸਟੇਸ਼ਨ 'ਤੇ ਇਕ ਬੰਦ ਸੂਟਕੇਸ 'ਚ ਪੁਲਿਸ ਨੇ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਘਟਨਾ ਨੂੰ ਅਨਜਾਮ ਦੇਣ ਵਾਲੇ ਉਸ ਦੇ ਕਥਿਤ ਪ੍ਰੇਮੀ 22 ਸਾਲਾ ਆਸਕਰ ਮਨੋਜ ਵਾਰਲਾ ਵਾਸੀ ਸੁੰਦਰਗੜ੍ਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਨੌਜਵਾਨ ਮੁੰਬਈ ਦੇ ਧਾਰਾਬੀ ਇਲਾਕੇ 'ਚ ਪ੍ਰਤਿਮਾ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਿਹਾ ਸੀ। ਉਸ ਦੀ ਲੜਕੀ ਨਾਲ ਪਛਾਣ ਕੋਰੋਨਾ ਦੇ ਦੌਰਾਨ ਮੁੰਬਈ ਵਿੱਚ ਮਜ਼ਦੂਰ ਵਜੋਂ ਕੰਮ ਕਰਦੇ ਸਮੇਂ ਹੋਈ ਸੀ।

ਭੱਜਣ ਦੀ ਸੀ ਫਿਰਾਕ ਵਿੱਚ 

ਦੱਸਿਆ ਜਾ ਰਿਹਾ ਹੈ ਕਿ ਪ੍ਰੇਮੀ ਮਨੋਜ ਆਪਣੀ ਪ੍ਰੇਮਿਕਾ ਤੇ ਸ਼ੱਕ ਕਰਦਾ ਸੀ ਕਿ ਉਸਦੇ ਕਿਸੇ ਹੋਰ ਨਾਲ ਵੀ ਸਬੰਧ ਹਨ।  ਇਸ ਕਾਰਨ ਉਸਨੇ ਰਾਤ ਨੂੰ ਆਪਣੀ ਪ੍ਰੇਮਿਕਾ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਉਸਦੀ ਲਾਸ਼ ਨੂੰ ਬ੍ਰੀਫਕੇਸ ਵਿਚ ਭਰ ਕੇ ਕੁਰਲਾ ਰੇਲਵੇ ਸਟੇਸ਼ਨ ਦੇ ਨੇੜੇ ਸੁੱਟ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ  ਸੁੰਦਰਗੜ੍ਹ ਭੱਜਣ ਦੀ ਫਿਰਾਕ ਵਿੱਚ ਸੀ। ਜਿਸ ਦੌਰਾਣ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। 

ਕਬੂਲੇ ਸਾਰੇ ਆਰੋਪ

ਪੁਲਿਸ ਵੱਲੋਂ ਉਸ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਉਸਨੇ ਆਪਣੇ ਆਰੋਪ ਕਬੂਲ ਲਏ ਹਨ। ਉਸ ਦਾ ਕਹਿਣਾ ਹੈ ਕਿ ਲੇਫਰੀਪਾਡਾ ਥਾਣੇ ਦੇ ਬੰਦਲੀਕਾਨੀ ਪਿੰਡ ਦੀ ਰਹਿਣ ਵਾਲੀ ਪ੍ਰਤਿਮਾ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਸੀ। ਕੋਰੋਨਾ ਕਾਲ ਦੌਰਾਨ ਮਜ਼ਦੂਰ ਵਜੋਂ ਕੰਮ ਕਰਨ ਲਈ ਮੁੰਬਈ ਆਈ ਸੀ। ਜਿੱਥੇ ਉਹ ਮਿਠਾਈ ਦੀ ਦੁਕਾਨ 'ਤੇ ਕੰਮ ਕਰਦੀ ਸੀ। ਉਨ੍ਹਾਂ ਦੋਵਾਂ ਦੀ ਆਪਸ ਵਿੱਚ ਜਾਣ ਪਹਿਚਾਣ ਵੱਧੀ ਅਤੇ ਉਹ ਇੱਕ ਦੂਸਰੇ ਨੂੰ ਪਸੰਦ ਕਰਨ ਲੱਗੇ ਅਤੇ ਪਿਆਰ ਵਿੱਚ ਪੈ ਗਏ, ਪਰ ਕੁਝ ਸਮੇਂ ਤੋਂ ਉਸ ਨੂੰ ਸੱਕ ਸੀ ਕਿ ਉਸਦੀ ਪ੍ਰੇਮਿਕਾ ਉਸ ਨੂੰ ਧੋਖਾ ਦੇ ਰਹੀ ਹੈ। ਉਸ ਨੂੰ ਲਗਦਾ ਸੀ ਕਿ ਉਸ ਦੇ ਕਿਸੇ ਹੋਰ ਨਾਲ ਵੀ ਸੰਬਧ ਹਨ। ਜਿਸ ਦੇ ਚਲਦੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ

Tags :