Congress: ਗਹਿਲੋਤ ਸਦਰਪੁਰਾ ਤੋਂ ਚੋਣ ਲੜਨਗੇ, ਪਾਇਲਟ ਟੋਂਕ ਤੋਂ 

Congress: ਕਾਂਗਰਸ ਨੇ ਸ਼ਨੀਵਾਰ 21 ਅਕਤੂਬਰ ਨੂੰ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਆਪਣੇ 33 ਉਮੀਦਵਾਰਾਂ ਦੀ ਸ਼ੁਰੂਆਤੀ ਸੂਚੀ ਦਾ ਐਲਾਨ ਕੀਤਾ। ਮੁੱਖ ਮੰਤਰੀ ਅਸ਼ੋਕ ਗਹਿਲੋਤ (Gehlot) ਸਦਰਪੁਰਾ ਤੋਂ ਚੋਣ ਲੜਨਗੇ। ਜਦਕਿ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਟੋਂਕ ਤੋਂ ਚੋਣ ਲੜਨਗੇ। ਸੂਚੀ ਵਿੱਚ ਪ੍ਰਮੁੱਖ ਦਾਅਵੇਦਾਰਾਂ ਵਿੱਚ ਨਾਥਦੁਆਰਾ ਤੋਂ ਸੀਪੀ ਜੋਸ਼ੀ, ਓਸੀਅਨ ਤੋਂ ਦਿਵਿਆ ਮਦੇਰਨਾ, ਲਛਮਣਗੜ੍ਹ […]

Share:

Congress: ਕਾਂਗਰਸ ਨੇ ਸ਼ਨੀਵਾਰ 21 ਅਕਤੂਬਰ ਨੂੰ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਆਪਣੇ 33 ਉਮੀਦਵਾਰਾਂ ਦੀ ਸ਼ੁਰੂਆਤੀ ਸੂਚੀ ਦਾ ਐਲਾਨ ਕੀਤਾ। ਮੁੱਖ ਮੰਤਰੀ ਅਸ਼ੋਕ ਗਹਿਲੋਤ (Gehlot) ਸਦਰਪੁਰਾ ਤੋਂ ਚੋਣ ਲੜਨਗੇ। ਜਦਕਿ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਟੋਂਕ ਤੋਂ ਚੋਣ ਲੜਨਗੇ। ਸੂਚੀ ਵਿੱਚ ਪ੍ਰਮੁੱਖ ਦਾਅਵੇਦਾਰਾਂ ਵਿੱਚ ਨਾਥਦੁਆਰਾ ਤੋਂ ਸੀਪੀ ਜੋਸ਼ੀ, ਓਸੀਅਨ ਤੋਂ ਦਿਵਿਆ ਮਦੇਰਨਾ, ਲਛਮਣਗੜ੍ਹ ਤੋਂ ਗੋਵਿੰਦ ਸਿੰਘ ਦੋਤਾਸਰਾ ਅਤੇ ਸਾਦੁਲਪੁਰ ਤੋਂ ਕ੍ਰਿਸ਼ਨਾ ਪੂਨੀਆ ਸ਼ਾਮਲ ਹਨ। ਗੌਰਤਲਬ ਹੈ ਕਿ ਪਹਿਲੀ ਸੂਚੀ ਵਿੱਚ ਸਚਿਨ ਪਾਇਲਟ ਕੈਂਪ ਦੇ ਚਾਰ ਮੈਂਬਰਾਂ ਨੂੰ ਟਿਕਟ ਮਿਲੀ ਸੀ। ਵਿਧਾਨ ਸਭਾ ਦੇ ਸਪੀਕਰ ਸੀਪੀ ਜੋਸ਼ੀ ਨੂੰ ਨਾਥਦੁਆਰਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜਦਕਿ ਆਰਪੀਸੀਸੀ ਪ੍ਰਧਾਨ ਗੋਵਿੰਦ ਸਿੰਘ ਦੋਤਾਸਰਾ ਨੂੰ ਲਕਸ਼ਮਣਗੜ੍ਹ ਤੋਂ ਟਿਕਟ ਮਿਲੀ ਹੈ। 

ਮੁੱਖ ਮੰਤਰੀ ਗਹਿਲੋਤ ਨੇ ਰੈਲੀ ਦੌਰਾਨ ਕੀਤਾ ਸੰਬੋਧਨ

ਮੁੱਖ ਮੰਤਰੀ ਗਹਿਲੋਤ (Gehlot)  ਨੇ ਸ਼ੁੱਕਰਵਾਰ ਨੂੰ ਦੌਸਾ ਵਿੱਚ ਇੱਕ ਰੈਲੀ ਦੌਰਾਨ ਲੋਕਾਂ ਨੂੰ ਜ਼ਿਲ੍ਹੇ ਦੇ ਸਾਰੇ ਮੌਜੂਦਾ ਵਿਧਾਇਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਗਹਿਲੋਤ ਨੇ ਲੋਕਾਂ ਨੂੰ ਦੌਸਾ ਜ਼ਿਲ੍ਹੇ ਵਿੱਚ ਕਾਂਗਰਸ ਦੇ ਮੌਜੂਦਾ ਵਿਧਾਇਕਾਂ ਪਰਸਾਦੀ ਲਾਲ ਮੀਨਾ, ਮਮਤਾ ਭੂਪੇਸ਼, ਮੁਰਾਰੀ ਲਾਲ ਮੀਨਾ ਅਤੇ ਜੀਆਰ ਖਟਾਨਾ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ। ਮੁੱਖ ਮੰਤਰੀ ਗਹਿਲੋਤ (Gehlot) ਨੇ ਕਾਂਗਰਸ ਸਰਕਾਰ ਦੀ ਹਮਾਇਤ ਕਰਨ ਵਾਲੇ ਆਜ਼ਾਦ ਵਿਧਾਇਕ ਓਮਪ੍ਰਕਾਸ਼ ਹੁਡਲਾ ਦਾ ਨਾਂ ਵੀ ਲਿਆ। ਗਹਿਲੋਤ ਦੀ ਅਪੀਲ ਨੂੰ ਇਸ ਗੱਲ ਦੇ ਸੰਕੇਤ ਵਜੋਂ ਸਮਝਿਆ ਗਿਆ ਕਿ ਆਜ਼ਾਦ ਵਿਧਾਇਕ ਸਮੇਤ ਮੌਜੂਦਾ ਵਿਧਾਇਕਾਂ ਨੂੰ ਟਿਕਟ ਮਿਲਣ ਦੀ ਸੰਭਾਵਨਾ ਹੈ। ਫਿਲਹਾਲ ਇਸ ਬਾਰੇ ਸਥਿਤੀ ਸਪਸ਼ਟ ਨਹੀਂ ਹੋਈ ਹੈ ਕਿ ਇਸ ਵਿੱਚ ਕਿਹੜੇ ਨਾਮ ਸ਼ਾਮਲ ਹੋ ਸਕਦੇ ਹਨ। 

ਹੋਰ ਵੇਖੋ:Elections: ਚੋਣਾਂ ਵਾਲੇ ਰਾਜਾਂ ਦੀਆਂ ਅਰਥਵਿਵਸਥਾਵਾਂ

25 ਨਵੰਬਰ ਨੂੰ ਹੋਣਗੀਆਂ ਚੋਣਾਂ

ਮੁੱਖ ਮੰਤਰੀ ਗਹਿਲੋਤ (Gehlot)  ਨੇ ਆਪਣੀ ਸਰਕਾਰ ਦੀਆਂ ਸਕੀਮਾਂ ਅਤੇ ਪ੍ਰੋਗਰਾਮਾਂ ਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਦੀ ਕਾਰਗੁਜ਼ਾਰੀ ਦੇ ਆਧਾਰ ਤੇ ਹੀ ਚੋਣਾਂ ਲੜੀਆਂ ਜਾਣਗੀਆਂ। ਦੌਸਾ ਵਿੱਚ ਪੰਜ ਵਿਧਾਨ ਸਭਾ ਸੀਟਾਂ ਹਨ। ਜਿਨ੍ਹਾਂ ਵਿੱਚੋਂ ਚਾਰ ਕਾਂਗਰਸ ਅਤੇ ਇੱਕ ਆਜ਼ਾਦ ਵਿਧਾਇਕ ਹੁਡਲਾ ਕੋਲ ਹੈ। ਰਾਜਸਥਾਨ ਵਿੱਚ 25 ਨਵੰਬਰ ਨੂੰ ਚੋਣਾਂ ਹੋਣੀਆਂ ਹਨ। ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ।  ਫਿਲਹਾਲ ਸਾਰਾ ਧਿਆਨ ਚੌਣਾਂ ਤੇ ਹੈ। ਕਾਂਗਰਸ ਪਾਰਟੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਇਹਨਾਂ ਚੋਣਾਂ ਵਿੱਚ ਰਾਜਸਥਾਨ ਦੀ ਸੀਟ ਪੱਕੀ ਰਹੇ। ਬਾਕੀ ਦੇ ਹਾਲਾਤ ਨਤੀਜੇ ਹੀ ਬਿਆਨ ਕਰਨਗੇ। ਰੈਲੀਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਮੁੱਖ ਮੰਤਰੀ ਤੋਂ ਲੈਕੇ ਹਰ ਵੱਡਾ ਨੇਤਾ ਲੋਕਾਂ ਨੂੰ ਵੋਟ ਜ਼ਰੂਰ ਪਾਓਣ ਲਈ ਅਪੀਲ ਕਰਦਾ ਦਿਖਾਈ ਦੇ ਰਿਹਾ ਹੈ।