ਜੀ-20 ਸੰਮੇਲਨ: ਦਿੱਲੀ ਦੇ ਕਈ ਮੈਟਰੋ ਸਟੇਸ਼ਨ 8 ਤੋਂ 10 ਸਤੰਬਰ ਤੱਕ ਰਹਿਣਗੇ ਬੰਦ 

18ਵਾਂ ਜੀ-20 ਸਿਖਰ ਸੰਮੇਲਨ ਅਗਲੇ ਹਫ਼ਤੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਨਵੇਂ ਬਣੇ ‘ਭਾਰਤ ਮੰਡਪਮ’ ਵਿੱਚ ਹੋਵੇਗਾ। ਰਾਸ਼ਟਰੀ ਰਾਜਧਾਨੀ ਵਿੱਚ ਅਧਿਕਾਰੀਆਂ ਦੁਆਰਾ ਦੁਨੀਆ ਭਰ ਦੇ ਡੈਲੀਗੇਟਾਂ ਦਾ ਸੁਆਗਤ ਕਰਨ ਲਈ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ। ਜਿਸ ਵਿੱਚ 25 ਤੋਂ ਵੱਧ ਦੇਸ਼ਾਂ ਦੇ ਮੁਖੀਆਂ ਅਤੇ ਗਲੋਬਲ ਸੰਸਥਾਵਾਂ ਦੇ ਆਗੂ ਸ਼ਾਮਲ ਹੋਣਗੇ। ਸੰਮੇਲਨ ਦੇ ਸੁਚਾਰੂ […]

Share:

18ਵਾਂ ਜੀ-20 ਸਿਖਰ ਸੰਮੇਲਨ ਅਗਲੇ ਹਫ਼ਤੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਨਵੇਂ ਬਣੇ ‘ਭਾਰਤ ਮੰਡਪਮ’ ਵਿੱਚ ਹੋਵੇਗਾ। ਰਾਸ਼ਟਰੀ ਰਾਜਧਾਨੀ ਵਿੱਚ ਅਧਿਕਾਰੀਆਂ ਦੁਆਰਾ ਦੁਨੀਆ ਭਰ ਦੇ ਡੈਲੀਗੇਟਾਂ ਦਾ ਸੁਆਗਤ ਕਰਨ ਲਈ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ। ਜਿਸ ਵਿੱਚ 25 ਤੋਂ ਵੱਧ ਦੇਸ਼ਾਂ ਦੇ ਮੁਖੀਆਂ ਅਤੇ ਗਲੋਬਲ ਸੰਸਥਾਵਾਂ ਦੇ ਆਗੂ ਸ਼ਾਮਲ ਹੋਣਗੇ। ਸੰਮੇਲਨ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ, ਦਿੱਲੀ ਪੁਲਿਸ ਨੇ ਦਿੱਲੀ ਮੈਟਰੋ ਦੀ ਆਵਾਜਾਈ ਸੰਬੰਧੀ ਆਦੇਸ਼ ਵੀ ਜਾਰੀ ਕੀਤੇ ਹਨ। ਕੁਝ ਮੈਟਰੋ ਸਟੇਸ਼ਨਾਂ ਦੇ ਗੇਟ ਸੁਰੱਖਿਆ ਕਾਰਨਾਂ ਕਰਕੇ 8 ਤੋਂ 10 ਸਤੰਬਰ ਤੱਕ ਬੰਦ ਰਹਿਣਗੇ ਇਹ ਫੈਸਲਾ ਭਾਰਤ ਜੀ-20 ਸੰਮੇਲਨ ਨੂੰ ਦੇਖਦੇ ਹੋਇਆ ਲਿਆ ਗਿਆ ਹੈ। 

ਪੁਲੀਸ ਵੱਲੋਂ ਜਾਰੀ ਹੁਕਮਾਂ ਅਨੁਸਾਰ ਮੋਤੀ ਬਾਗ, ਭੀਕਾਜੀ ਕਾਮਾ ਪਲੇਸ, ਮੁਨੀਰਕਾ, ਆਰ ਕੇ ਪੁਰਮ, ਆਈਆਈਟੀ ਅਤੇ ਸਦਰ ਬਾਜ਼ਾਰ ਛਾਉਣੀ ਮੈਟਰੋ ਸਟੇਸ਼ਨਾਂ ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਯਾਤਰੀ ਇਨ੍ਹਾਂ ਮੈਟਰੋ ਸਟੇਸ਼ਨਾਂ ਤੇ ਨਾ ਤਾਂ ਅੰਦਰ ਜਾ ਸਕਣਗੇ ਅਤੇ ਨਾ ਹੀ ਬਾਹਰ ਨਿਕਲ ਸਕਣਗੇ। ਇਸ ਦੌਰਾਨ ਪੁਲੀਸ ਨੇ ਧੌਲਾ ਕੁਆਂ, ਖਾਨ ਮਾਰਕੀਟ, ਜਨਪਥ, ਸੁਪਰੀਮ ਕੋਰਟ, ਭੀਕਾਜੀ ਕਾਮਾ ਪਲੇਸ ਮੈਟਰੋ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਥਾਵਾਂ ਦੀ ਸੂਚੀ ਵਿੱਚ ਰੱਖਿਆ ਹੈ। ਇਸ ਦੇ ਨਾਲ ਹੀ ਘਟਨਾ ਸਥਾਨ ਦੇ ਨਜ਼ਦੀਕੀ ਸਟੇਸ਼ਨ ਸੁਪਰੀਮ ਕੋਰਟ ਮੈਟਰੋ ਸਟੇਸ਼ਨ ਵੀ ਪੂਰੀ ਤਰ੍ਹਾਂ ਬੰਦ ਰਹੇਗਾ। ਨਿਰਧਾਰਤ ਗੇਟਾਂ ਤੋਂ ਇਲਾਵਾ ਦਿੱਲੀ ਮੈਟਰੋ ਆਮ ਤੌਰ ਤੇ ਚੱਲਦੀ ਰਹੇਗੀ। 

7 ਦੀ ਰਾਤ ਤੋਂ 11 ਸਤੰਬਰ ਦੀ ਸ਼ਾਮ ਤੱਕ ਦਿੱਲੀ ਹਵਾਈ ਅੱਡੇ ਵੱਲ ਜਾਣ ਵਾਲੇ ਯਾਤਰੀਆਂ ਨੂੰ ਮੈਟਰੋ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਂ ਕਿ ਟ੍ਰੈਫਿਕ ਤੋਂ ਬਚਿਆ ਜਾ ਸਕੇ। ਇਸ ਤੋਂ ਪਹਿਲਾਂ ਦਿੱਲੀ ਮੈਟਰੋ ਨੇ ਘੋਸ਼ਣਾ ਕੀਤੀ ਸੀ ਕਿ ਉਹ 4 ਤੋਂ 13 ਸਤੰਬਰ ਤੱਕ 36 ਸਟੇਸ਼ਨਾਂ ਤੇ ਸਮਰਪਿਤ ਕਾਊਂਟਰਾਂ ਰਾਹੀਂ ਟੂਰਿਸਟ ਸਮਾਰਟ ਕਾਰਡ ਵੇਚੇਗੀ। ਇਹ ਟੂਰਿਸਟ ਸਮਾਰਟ ਕਾਰਡ ਨਿਯਮਤ ਦਿਨਾਂ ਤੇ ਵੀ ਉਪਲਬਧ ਰਹਿਣਗੇ, ਪਰ ਜੀ-20 ਸੰਮੇਲਨ ਦੇ ਮੱਦੇਨਜ਼ਰ ਸਮਰਪਿਤ ਕਾਊਂਟਰ ਖੋਲ੍ਹੇ ਗਏ ਹਨ ਜੋ ਸੋਮਵਾਰ ਤੋਂ 10 ਦਿਨਾਂ ਦੀ ਮਿਆਦ ਲਈ ਇਨ੍ਹਾਂ ਕਾਰਡਾਂ ਦੀ ਵਿਕਰੀ ਸ਼ੁਰੂ ਕਰਨਗੇ। 

ਜਿਨ੍ਹਾਂ 36 ਸਟੇਸ਼ਨਾਂ ਤੇ ਇਹ ਕਾਰਡ ਸਮਰਪਿਤ ਕਾਊਂਟਰਾਂ ਰਾਹੀਂ ਵੇਚੇ ਜਾਣਗੇ, ਉਨ੍ਹਾਂ ਵਿੱਚ ਕਸ਼ਮੀਰੀ ਗੇਟ, ਚਾਂਦਨੀ ਚੌਕ, ਚਾਵੜੀ ਬਾਜ਼ਾਰ, ਨਵੀਂ ਦਿੱਲੀ, ਰਾਜੀਵ ਚੌਕ, ਪਟੇਲ ਚੌਕ, ਕੇਂਦਰੀ ਸਕੱਤਰੇਤ, ਉਦਯੋਗ ਭਵਨ, ਲੋਕ ਕਲਿਆਣ ਮਾਰਗ ਅਤੇ ਸੁਪਰੀਮ ਕੋਰਟ ਦੇ ਮੈਟਰੋ ਸਟੇਸ਼ਨ ਸ਼ਾਮਲ ਹਨ। ਇਸ ਦੌਰਾਨ ਦਿੱਲੀ ਟ੍ਰੈਫਿਕ ਪੁਲਿਸ ਨੇ ਰਾਸ਼ਟਰੀ ਰਾਜਧਾਨੀ ਵਿੱਚ ਆਵਾਜਾਈ ’ਤੇ ਵਿਸਥਾਰਤ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਅਧਿਕਾਰਤ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਸਾਰੀਆਂ ਆਵਾਜਾਈ ਪਾਬੰਦੀਆਂ 7 ਸਤੰਬਰ ਦੀ ਰਾਤ ਤੋਂ ਲਾਗੂ ਹੋ ਜਾਣਗੀਆਂ ਅਤੇ 11 ਸਤੰਬਰ ਤੱਕ ਲਾਗੂ ਰਹਿਣਗੀਆਂ।