RBI ਦੇ ਸਾਬਕਾ ਗਵਰਨਰ ਐੱਸ ਵੈਂਕਟਾਰਮਨ ਦਾ ਦੇਹਾਂਤ

92 ਸਾਲ ਦੀ ਉਮਰ 'ਚ ਅੰਤਿਮ ਸਾਹ ਲਿਆ। ਕਈ ਗੰਭੀਰ ਬਿਮਾਰੀਆਂ ਨਾਲ ਪੀੜਤ ਸਨ।

Share:

ਭਾਰਤੀ ਰਿਜ਼ਰਵ ਬੈਂਕ (RBI) ਦੇ ਸਾਬਕਾ ਗਵਰਨਰ ਐੱਸ ਵੈਂਕਟਾਰਮਨ ਦਾ 92 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ।  ਉਹ ਕਈ ਗੰਭੀਰ ਬਿਮਾਰੀਆਂ ਨਾਲ ਪੀੜਤ ਸਨ। ਵੈਂਕਟਾਰਮਨ ਭਾਰਤੀ ਰਿਜ਼ਰਵ ਬੈਂਕ ਦੇ 18ਵੇਂ ਗਵਰਨਰ ਸਨ ਅਤੇ ਉਨ੍ਹਾਂ ਦਾ ਕਾਰਜਕਾਲ 1990 ਤੋਂ 1992 ਤੱਕ ਸੀ। ਵੈਂਕਟਾਰਮਨ ਨੇ 1985 ਤੋਂ 1989 ਤੱਕ ਵਿੱਤ ਮੰਤਰਾਲੇ ਵਿੱਚ ਵਿੱਤ ਸਕੱਤਰ ਵਜੋਂ ਵੀ ਕੰਮ ਕੀਤਾ ਸੀ। ਉਹਨਾਂ ਦੇ ਪਰਿਵਾਰ ’ਚ ਦੋ ਧੀਆਂ ਗਿਰੀਜਾ ਤੇ ਸੁਧਾ ਹਨ।

ਕੌਣ ਸਨ ਸਾਬਕਾ RBI ਦੇ ਸਾਬਕਾ ਗਵਰਨਰ ਐੱਸ ਵੈਂਕਟਾਰਮਨ?

ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਮੈਂਬਰ ਰਹੇ ਆਰਬੀਆਈ ਦੇ ਸਾਬਕਾ ਗਵਰਨਰ ਐੱਸ ਵੈਂਕਟਾਰਮਨ ਨੇ ਕਰਨਾਟਕ ਸਰਕਾਰ ਦੇ ਵਿੱਤ ਸਕੱਤਰ ਤੇ ਸਲਾਹਕਾਰ ਵਜੋਂ ਵੀ ਕੰਮ ਕੀਤਾ। ਗਵਰਨਰ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਦੇਸ਼ ਨੂੰ ਕਈ ਬਾਹਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਪਰ ਆਪਣੇ ਕੁਸ਼ਲ ਪ੍ਰਬੰਧਨ ਕਾਰਨ ਉਹ ਭਾਰਤ ਦੇ ਕਰਜ਼ੇ ਦੇ ਸੰਤੁਲਨ ਨੂੰ ਸੰਕਟ ਵਿੱਚੋਂ ਕੱਢਣ ਵਿੱਚ ਸਫਲ ਰਹੇ।

ਇਹ ਵੀ ਪੜ੍ਹੋ