ਕੋਹਰੇ ਨੇ ਕੀਤਾ ਰੇਲਾਂ ਦਾ ਚੱਕਾ ਜਾਮ, ਯਾਤਰੀ ਪਰੇਸ਼ਾਨ 

ਉੱਤਰ ਭਾਰਤ 'ਚ ਰੇਲ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਕਈ-ਕਈ ਘੰਟਿਆਂ ਦੀ ਦੇਰੀ ਨਾਲ ਗੱਡੀਆਂ ਚੱਲ ਰਹੀਆਂ ਹਨ। ਓਨਾ ਲੰਬਾ ਸਫ਼ਰ ਨਹੀਂ ਹੁੰਦਾ ਜਿੰਨੀ ਉਡੀਕ ਸਟੇਸ਼ਨ ਉਪਰ ਕਰਨੀ ਪੈ ਰਹੀ ਹੈ। 

Share:

ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਪੂਰਾ ਉੱਤਰ ਭਾਰਤ ਕੜਾਕੇ ਦੀ ਠੰਡ ਤੇ ਕੋਹਰੇ ਦੀ ਲਪੇਟ 'ਚ ਹੈ। ਇਸਦਾ ਰੇਲ ਸੇਵਾਵਾਂ 'ਤੇ ਭਾਰੀ ਅਸਰ ਪਿਆ ਹੈ। ਧੁੰਦ ਕਾਰਨ ਦਿੱਲੀ ਖੇਤਰ 'ਚ ਰਾਜਧਾਨੀ ਸਮੇਤ 26 ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ। ਭਾਰਤੀ ਰੇਲਵੇ ਨੇ ਵੀ ਆਪਣੀ ਸੂਚੀ ਜਾਰੀ ਕਰ ਦਿੱਤੀ ਹੈ। ਗੱਡੀਆਂ ਦੇਰੀ ਨਾਲ ਚੱਲਣ ਕਾਰਨ ਮੁਸਾਫ਼ਰ ਪ੍ਰੇਸ਼ਾਨ ਹਨ। ਉਹ ਸਟੇਸ਼ਨਾਂ 'ਤੇ ਗੱਡੀਆਂ ਉਡੀਕ ਕਰਦੇ ਰਹਿੰਦੇ ਹਨ। ਰੇਲ ਗੱਡੀਆਂ ਦੀ ਰਫ਼ਤਾਰ ਧੀਮੀ ਹੋਣ ਕਾਰਨ ਯਾਤਰਾ 'ਤੇ ਅਸਰ ਪਿਆ। 

ਦੇਰੀ ਨਾਲ ਚੱਲਣ ਵਾਲੀਆਂ ਗੱਡੀਆਂ 

ਬੰਗਲੌਰ-ਨਿਜ਼ਾਮੂਦੀਨ (22691) ਡੇਢ ਘੰਟਾ ਦੇਰੀ ਨਾਲ ਚੱਲ ਰਹੀ ਹੈ। ਭੁਵਨੇਸ਼ਵਰ-ਨਵੀਂ ਦਿੱਲੀ ਰਾਜਧਾਨੀ (22823) 5 ਘੰਟੇ ਲੇਟ ਚੱਲ ਰਹੀ ਹੈ। ਰਾਜੇਂਦਰਨਗਰ-ਨਵੀਂ ਦਿੱਲੀ ਰਾਜਧਾਨੀ (12309) ਇੱਕ ਘੰਟਾ ਦੇਰੀ ਨਾਲ ਚੱਲ ਰਹੀ ਹੈ। ਚੇਨਈ-ਨਵੀਂ ਦਿੱਲੀ ਦੁਰੰਤੋ (12269) ਸਾਢੇ 6 ਘੰਟੇ ਦੇਰੀ ਨਾਲ ਚੱਲ ਰਹੀ ਹੈ। ਨਵੀਂ ਦਿੱਲੀ ਪੁਰਸ਼ੋਤਮ ਐਕਸਪ੍ਰੈਸ (12801) ਚਾਰ ਘੰਟੇ ਦੀ ਦੇਰੀ ਨਾਲ ਚੱਲ ਰਹੀ ਹੈ। ਰੀਵਾ ਆਨੰਦ ਵਿਹਾਰ ਐਕਸਪ੍ਰੈਸ (12427) ਦੋ ਘੰਟੇ ਦੀ ਦੇਰੀ ਨਾਲ ਚੱਲ ਰਹੀ ਹੈ। ਪ੍ਰਯਾਗਰਾਜ-ਨਵੀਂ ਦਿੱਲੀ ਐਕਸਪ੍ਰੈਸ (12417) ਡੇਢ ਘੰਟਾ ਦੇਰੀ ਨਾਲ ਚੱਲ ਰਹੀ ਹੈ।


ਆਜ਼ਮਗੜ੍ਹ-ਦਿੱਲੀ ਕੈਫੀਅਤ ਐਕਸਪ੍ਰੈਸ (12225) 4 ਘੰਟੇ ਲੇਟ ਚੱਲ ਰਹੀ ਹੈ। ਅੰਬੇਡਕਰ ਨਗਰ-ਕਟੜਾ ਐਕਸਪ੍ਰੈਸ 12919 ਤਿੰਨ ਘੰਟੇ ਦੇਰੀ ਨਾਲ ਚੱਲ ਰਹੀ ਹੈ। ਚੇਨਈ-ਨਵੀਂ ਦਿੱਲੀ ਜੀਟੀ (12615) ਇੱਕ ਘੰਟਾ 45 ਮਿੰਟ ਲੇਟ ਚੱਲ ਰਹੀ ਹੈ। ਹੈਦਰਾਬਾਦ-ਨਵੀਂ ਦਿੱਲੀ (12723) ਦੋ ਘੰਟੇ ਲੇਟ ਚੱਲ ਰਹੀ ਹੈ। ਖਜੂਰਾਹੋ-ਕੁਰੂਕਸ਼ੇਤਰ (11841) ਚਾਰ ਘੰਟੇ ਲੇਟ ਚੱਲ ਰਹੀ ਹੈ। ਕਟਿਹਾਰ-ਅੰਮ੍ਰਿਤਸਰ ਐਕਸਪ੍ਰੈਸ (15707) ਚਾਰ ਘੰਟੇ 15 ਮਿੰਟ ਲੇਟ ਚੱਲ ਰਹੀ ਹੈ। ਜੰਮੂ ਤਵੀ-ਅਜਮੇਰ (12414) ਪੰਜ ਘੰਟੇ ਲੇਟ ਚੱਲ ਰਹੀ ਹੈ। ਕਾਮਾਖਿਆ-ਦਿੱਲੀ (15658) ਦੋ ਘੰਟੇ 30 ਮਿੰਟ ਲੇਟ ਚੱਲ ਰਹੀ ਹੈ। ਸਿਓਨੀ-ਫ਼ਿਰੋਜ਼ਪੁਰ ਪਾਟਲਕੋਟ ਐਕਸਪ੍ਰੈਸ (14623) 6 ਘੰਟੇ ਲੇਟ ਚੱਲ ਰਹੀ ਹੈ। ਅਜਮੇਰ-ਕਟੜਾ ਐਕਸਪ੍ਰੈਸ (12413) 6 ਘੰਟੇ ਦੇਰੀ ਨਾਲ ਚੱਲ ਰਹੀ ਹੈ। ਅੰਮ੍ਰਿਤਸਰ-ਨਾਂਦੇੜ ਐਕਸਪ੍ਰੈਸ (12716) 6 ਘੰਟੇ 30 ਮਿੰਟ ਲੇਟ ਚੱਲ ਰਹੀ ਹੈ। ਮਾਨਿਕਪੁਰ-ਨਿਜ਼ਾਮੂਦੀਨ (12447) 4 ਘੰਟੇ ਲੇਟ ਚੱਲ ਰਹੀ ਹੈ। ਕਾਨਪੁਰ-ਨਵੀਂ ਦਿੱਲੀ ਸ਼੍ਰਮਸ਼ਕਤੀ 2 ਘੰਟੇ 30 ਮਿੰਟ ਲੇਟ ਚੱਲ ਰਹੀ ਹੈ। ਹਾਵੜਾ-ਨਵੀਂ ਦਿੱਲੀ ਪੂਰਵਾ ਐਕਸਪ੍ਰੈਸ (12303) ਦੋ ਘੰਟੇ ਦੇਰੀ ਨਾਲ ਚੱਲ ਰਹੀ ਹੈ। ਸਹਰਸਾ-ਨਵੀਂ ਦਿੱਲੀ ਵੈਸ਼ਾਲੀ ਐਕਸਪ੍ਰੈਸ (12553) ਡੇਢ ਘੰਟਾ ਦੇਰੀ ਨਾਲ ਚੱਲ ਰਹੀ ਹੈ। ਭਾਗਲਪੁਰ-ਆਨੰਦ ਵਿਹਾਰ ਐਕਸਪ੍ਰੈਸ (12367) ਦੋ ਘੰਟੇ ਦੀ ਦੇਰੀ ਨਾਲ ਚੱਲ ਰਹੀ ਹੈ। ਰਾਜੇਂਦਰਨਗਰ-ਨਵੀਂ ਦਿੱਲੀ (12393) ਡੇਢ ਘੰਟਾ ਦੇਰੀ ਨਾਲ ਚੱਲ ਰਹੀ ਹੈ। ਬਨਾਰਸ-ਨਵੀਂ ਦਿੱਲੀ ਐਕਸਪ੍ਰੈਸ (12559) ਇੱਕ ਘੰਟਾ ਦੇਰੀ ਨਾਲ ਚੱਲ ਰਹੀ ਹੈ।

ਇਹ ਵੀ ਪੜ੍ਹੋ