Mathura Bus-Car Accident: ਜਿੰਦਾ ਸੜ੍ਹੇ 5 ਲੋਕ, ਯਮੁਨਾ ਐਕਸਪ੍ਰੈਸ ਵੇਅ 'ਤੇ ਬੱਸ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ

Mathura Bus Car Accident: ਯਮੁਨਾ ਐਕਸਪ੍ਰੈਸ ਵੇਅ 'ਤੇ ਬੱਸ ਅਤੇ ਕਾਰ ਵਿਚਾਲੇ ਹੋਈ ਟੱਕਰ ਕਾਰਨ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਕਾਰ ਵਿੱਚ ਸਵਾਰ ਪੰਜ ਵਿਅਕਤੀ ਜ਼ਿੰਦਾ ਸੜ ਗਏ।

Share:

Mathura Bus-Car Accident: ਮਥੁਰਾ ਦੇ ਮਹਾਵਨ ਇਲਾਕੇ 'ਚ ਯਮੁਨਾ ਐਕਸਪ੍ਰੈਸ ਵੇਅ 'ਤੇ ਇਕ ਭਿਆਨਕ ਹਾਦਸਾ ਵਾਪਰਿਆ। ਜਿੱਥੇ ਸਲੀਪਰ ਕਲਾਸ ਦੀ ਬੱਸ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਇਸ ਦੌਰਾਨ ਪਿੱਛੇ ਆ ਰਹੀ ਸਵਿਫਟ ਡਿਜ਼ਾਇਰ ਕਾਰ ਦੀ ਬੱਸ ਨਾਲ ਟੱਕਰ ਹੋ ਗਈ। ਜਿਸ ਕਾਰਨ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ ਅਤੇ ਕਾਰ ਵਿਚ ਸਵਾਰ ਪੰਜ ਵਿਅਕਤੀ ਮੌਕੇ 'ਤੇ ਹੀ ਜ਼ਿੰਦਾ ਸੜ ਗਏ। ਇਸ ਟੱਕਰ 'ਚ ਬੱਸ 'ਚ ਸਵਾਰ ਵੱਡੀ ਗਿਣਤੀ 'ਚ ਲੋਕ ਜ਼ਖਮੀ ਹੋ ਗਏ ਹਨ।

ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ। ਇਸ ਘਟਨਾ ਬਾਰੇ ਜ਼ਿਲ੍ਹੇ ਦੇ ਐਸਐਸਪੀ ਸ਼ੈਲੇਸ਼ ਪਾਂਡੇ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਸਵਿਫਟ ਕਾਰ ਵਿੱਚ ਸਵਾਰ 5 ਲੋਕ ਜ਼ਿੰਦਾ ਸੜ ਗਏ। ਕਾਰ ਨੂੰ ਫ਼ਿਰੋਜ਼ਾਬਾਦ ਜ਼ਿਲ੍ਹੇ ਦੇ ਸ਼ਿਕੋਹਾਬਾਦ ਦਾ ਰਹਿਣ ਵਾਲਾ ਅੰਸ਼ੁਲ ਯਾਦਵ ਪੁੱਤਰ ਮਨੋਜ ਯਾਦਵ ਚਲਾ ਰਿਹਾ ਸੀ, ਫਿਲਹਾਲ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ।

ਕਾਰ 'ਚ ਸਵਾਰ ਪੰਜ ਲੋਕਾਂ ਦੀ ਸੜ ਕੇ ਹੋਈ ਮੌਤ 

ਇਸ ਘਟਨਾ ਬਾਰੇ ਸਾਹਮਣੇ ਆ ਰਹੀ ਮੁਢਲੀ ਜਾਣਕਾਰੀ ਅਨੁਸਾਰ ਬੱਸ ਨੂੰ ਹਾਦਸੇ ਵਾਲੀ ਥਾਂ ਤੋਂ ਕੁਝ ਸਮਾਂ ਪਹਿਲਾਂ ਇੱਕ ਢਾਬੇ 'ਤੇ ਰੋਕਿਆ ਗਿਆ ਸੀ। ਇਸ ਤੋਂ ਬਾਅਦ ਜਦੋਂ ਬੱਸ ਚੱਲਣ ਲੱਗੀ ਤਾਂ ਡਰਾਈਵਰ ਅਤੇ ਕੰਡਕਟਰ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਅੱਗੇ ਦੀ ਸੜਕ ਬੰਦ ਹੈ ਅਤੇ ਬੱਸ ਨੂੰ ਇੱਥੋਂ ਮੋੜ ਦਿੱਤਾ ਜਾਵੇ।

ਜ਼ਿਆਦਾ ਸਪੀਡ ਵਿੱਚ ਸੀ ਕਾਰ

ਜਦੋਂ ਡਰਾਈਵਰ ਬੱਸ ਨੂੰ ਮੋੜਨ ਲੱਗਾ ਤਾਂ ਇਕ ਤੇਜ਼ ਰਫਤਾਰ ਕਾਰ ਉਸ ਨਾਲ ਟਕਰਾ ਗਈ। ਦੋਵਾਂ ਵਾਹਨਾਂ ਦੀ ਜ਼ਬਰਦਸਤ ਟੱਕਰ ਨਾਲ ਬੱਸ ਦੀ ਡੀਜ਼ਲ ਟੈਂਕੀ ਨੂੰ ਅੱਗ ਲੱਗ ਗਈ। ਅੱਗ ਦੀ ਲਪੇਟ 'ਚ ਆ ਕੇ ਕਾਰ 'ਚ ਸਵਾਰ ਪੰਜ ਲੋਕ ਜ਼ਿੰਦਾ ਸੜ ਗਏ।

ਇਹ ਵੀ ਪੜ੍ਹੋ