ਗਾਜ਼ੀਆਬਾਦ ਸ਼ਾਪਿੰਗ ਮਾਲ 'ਚ ਲੱਗੀ ਅੱਗ

ਦੀਵਾਲੀ ਤੋਂ ਦੂਜੇ ਦਿਨ ਵੀ ਵੱਡੀ ਗਿਣਤੀ 'ਚ ਲੋਕ ਸ਼ਾਪਿੰਗ ਕਰਨ ਅਤੇ ਫ਼ਿਲਮ ਦੇਖਣ ਮਾਲ ਪਹੁੰਚੇ ਸੀ। ਅਚਾਨਕ ਅੱਗ ਲੱਗਣ ਨਾਲ ਭਗਦੜ ਮਚ ਗਈ।

Share:

ਹਾਈਲਾਈਟਸ

  • ਗਾਜ਼ੀਆਬਾਦ
  • ਸਿਨੇਮਾ ਘਰ

ਗਾਜ਼ੀਆਬਾਦ ਦੇ ਇੰਦਰਾਪੁਰਮ ਦੇ ਆਦਿਤਿਆ ਮਾਲ 'ਚ ਸੋਮਵਾਰ ਰਾਤ ਨੂੰ ਅੱਗ ਲੱਗ ਗਈ। ਧੂੰਆਂ ਦੇਖ ਕੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕ ਮਾਲ ਤੋਂ ਬਾਹਰ ਆਉਣ ਲੱਗੇ। ਇੱਥੋਂ ਤੱਕ ਕਿ ਮਾਲ 'ਚ ਬਣਿਆ ਸਿਨੇਮਾ ਘਰ ਵੀ ਧੂੰਏਂ ਨਾਲ ਭਰ ਗਿਆ । ਸਾਹ ਘੁਟਣ ਕਾਰਨ ਲੋਕ ਫਿਲਮ ਛੱਡ ਕੇ ਸਿਨੇਮਾ ਘਰ ਤੋਂ ਬਾਹਰ ਭੱਜੇ। ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ 'ਤੇ ਕਾਬੂ ਪਾਇਆ। 

ਪਹਿਲੀ ਮੰਜ਼ਿਲ ਉਪਰ ਲੱਗੀ ਅੱਗ

ਅੱਗ ਪਹਿਲੀ ਮੰਜ਼ਿਲ 'ਤੇ ਬਿਜਲੀ ਦੇ ਸਾਫਟ 'ਚ ਲੱਗੀ। ਫਿਲਮਾਂ ਦੇਖਣ ਲਈ ਮਾਲ ਵਿੱਚ 3 ਔਡੀਜ਼ ਹਨ। ਇੱਥੇ ਕਰੀਬ 550 ਲੋਕਾਂ ਨੂੰ ਬਚਾਇਆ ਗਿਆ। ਦੀਵਾਲੀ ਦੇ ਦੂਜੇ ਦਿਨ ਵੀ ਲੋਕ ਖਰੀਦਦਾਰੀ ਲਈ ਮਾਲ 'ਚ ਪਹੁੰਚੇ ਸਨ। ਇਸ ਲਈ ਜਦੋਂ ਅੱਗ ਲੱਗੀ ਤਾਂ ਮਾਲ ਵਿੱਚ 1000 ਤੋਂ ਵੱਧ ਲੋਕ ਮੌਜੂਦ ਸਨ। ਸੀਐਫਓ ਰਾਹੁਲ ਪਾਲ ਨੇ ਦੱਸਿਆ ਕਿ ਅੱਗ ਕਾਰਨ ਪੂਰਾ ਮਾਲ ਧੂੰਏਂ ਨਾਲ ਭਰ ਗਿਆ। ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ। ਇਸ ਅੱਗ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। 

 

 

ਇਹ ਵੀ ਪੜ੍ਹੋ