ਨਵੀਂ ਦਿੱਲੀ-ਦਰਭੰਗਾ ਐਕਸਪ੍ਰੈੱਸ 'ਚ ਲੱਗੀ ਅੱਗ, ਕੋਚ ਸੜਿਆ

ਚਲਦੀ ਟ੍ਰੇਨ 'ਚ ਧੂੰਆਂ ਉੱਠਦਾ ਦੇਖ ਯਾਤਰੀਆਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਕਈ ਯਾਤਰੀਆਂ ਨੇ ਛਾਲ ਮਾਰ ਕੇ ਜਾਨ ਬਚਾਈ। 

Share:

ਇਟਾਵਾ 'ਚ ਬੁੱਧਵਾਰ ਨੂੰ ਵੱਡਾ ਹਾਦਸਾ ਹੋਣ ਦੀ ਖਬਰ ਮਿਲੀ ਹੈ। ਨਵੀਂ ਦਿੱਲੀ-ਦਰਭੰਗਾ ਐਕਸਪ੍ਰੈੱਸ 'ਚ ਅੱਗ ਲੱਗ ਗਈ। ਟ੍ਰੇਨ ਦਾ ਐੱਸ-1 ਕੋਚ ਪੂਰੀ ਤਰ੍ਹਾਂ ਸੜ ਗਿਆ। ਚਲਦੀ ਟ੍ਰੇਨ 'ਚ ਧੂੰਆਂ ਉੱਠਦਾ ਦੇਖ ਯਾਤਰੀਆਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਕਈ ਯਾਤਰੀਆਂ ਨੇ ਛਾਲ ਮਾਰ ਕੇ ਜਾਨ ਬਚਾਈ। ਜਾਣਕਾਰੀ ਦੇ ਮੁਤਾਬਿਕ 2 ਯਾਤਰੀ ਝੁਲਸ ਗਏ। ਦੋਵਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਸ਼ਾਮ 6 ਵਜੇ ਸਰਾਏ ਭੂਪਤ ਰੇਲਵੇ ਸਟੇਸ਼ਨ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਟ੍ਰੇਨ ਦੀ ਰਫਤਾਰ 20 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਸੀ। ਛੱਠ ਕਾਰਨ ਟ੍ਰੇਨ ਵਿੱਚ ਕਾਫੀ ਭੀੜ ਸੀ। ਟ੍ਰੇਨ ਰਾਹੀਂ ਵੱਡੀ ਗਿਣਤੀ 'ਚ ਲੋਕ ਛਠ ਪੂਜਾ ਲਈ ਬਿਹਾਰ ਜਾ ਰਹੇ ਸਨ। ਕਾਨਪੁਰ-ਦਿੱਲੀ ਰੇਲ ਮਾਰਗ 'ਤੇ ਓਵਰਹੈੱਡ ਇਲੈਕਟ੍ਰਿਕ ਲਾਈਨ ਨੂੰ ਬੰਦ ਕਰ ਦਿੱਤਾ ਗਿਆ ਹੈ। 16 ਟਰੇਨਾਂ ਜਿੱਥੇ ਰੁਕੀਆਂ ਸਨ, ਉੱਥੇ ਹੀ ਰੋਕ ਦਿੱਤੀਆਂ ਗਈਆਂ ਹਨ। ਅੱਗ ਕਿਵੇਂ ਲੱਗੀ ਇਸ ਦਾ ਕਾਰਨ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਸੂਚਨਾ ਮਿਲਣ 'ਤੇ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਸਥਾਨਕ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਜਿਸ ਬੋਗੀ ਵਿੱਚ ਅੱਗ ਲੱਗੀ ਸੀ। ਉਸ ਨੂੰ ਟ੍ਰੇਨ ਤੋਂ ਵੱਖ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ