ਦਿੱਲੀ ਚੋਣਾਂ ਤੋਂ ਕੁੱਝ ਘੰਟੇ ਪਹਿਲਾਂ ਕੇਜਰੀਵਾਲ ਖ਼ਿਲਾਫ਼ FIR

ਇਹ ਮੁਕੱਦਮਾ ਕੁਰੂਕਸ਼ੇਤਰ ਦੇ ਸ਼ਾਹਬਾਦ ਥਾਣੇ ਵਿਖੇ ਦਰਜ ਕੀਤਾ ਗਿਆ ਹੈ। ਜਿਸ ਮਗਰੋਂ ਦੇਸ਼ ਦੀ ਸਿਆਸਤ ਵਿੱਚ ਵੀ ਭੂਚਾਲ ਆਉਣ ਦੀ ਸੰਭਾਵਨਾ ਹੈ।

Courtesy: File photo

Share:

ਯਮੁਨਾ ਚ 'ਜ਼ਹਿਰ' ਘੋਲਣ ਦੇ ਬਿਆਨ 'ਤੇ ਦਿੱਲੀ ਦੇ ਸਾਬਕਾ ਮੁੱਖਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਰੁੱਧ ਹਰਿਆਣਾ ਵਿਖੇ ਐਫਆਈਆਰ ਦਰਜ ਕਰ ਲਈ ਗਈ ਹੈ।  ਇਹ ਮੁਕੱਦਮਾ ਕੁਰੂਕਸ਼ੇਤਰ ਦੇ ਸ਼ਾਹਬਾਦ ਥਾਣੇ ਵਿਖੇ ਦਰਜ ਕੀਤਾ ਗਿਆ ਹੈ। ਜਿਸ ਮਗਰੋਂ ਦੇਸ਼ ਦੀ ਸਿਆਸਤ ਵਿੱਚ ਵੀ ਭੂਚਾਲ ਆਉਣ ਦੀ ਸੰਭਾਵਨਾ ਹੈ। ਕਿਉਂਕਿ ਹਾਲੇ ਕੱਲ੍ਹ ਸਵੇਰ ਤੋਂ ਲੈਕੇ ਸ਼ਾਮ ਤੱਕ ਦਿੱਲੀ ਵਿਖੇ ਵੋਟਿੰਗ ਵੀ ਹੋਣੀ ਹੈ। ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ 3 ਫਰਵਰੀ ਨੂੰ ਸ਼ਾਮ 5 ਵਜੇ ਖਤਮ ਹੋ ਗਿਆ ਸੀ।  ਹੁਣ ਵੋਟਿੰਗ ਬੁੱਧਵਾਰ ਯਾਨੀ 5 ਫਰਵਰੀ ਨੂੰ ਹੋਵੇਗੀ ਅਤੇ ਨਤੀਜਾ 8 ਫਰਵਰੀ ਨੂੰ ਐਲਾਨਿਆ ਜਾਵੇਗਾ।  ਚੋਣ ਪ੍ਰਚਾਰ ਦੇ ਆਖਰੀ ਦਿਨ, 'ਆਪ', ਭਾਜਪਾ, ਕਾਂਗਰਸ ਦੇ ਆਗੂਆਂ ਨੇ ਪੂਰਾ ਜ਼ੋਰ ਲਗਾਕੇ ਜਨ ਸੰਪਰਕ ਕੀਤਾ।

ਸਿੰਚਾਈ ਵਿਭਾਗ ਅਧਿਕਾਰੀ ਦੀ ਸ਼ਿਕਾਇਤ

27 ਜਨਵਰੀ ਨੂੰ ਕੇਜਰੀਵਾਲ ਨੇ ਯਮੁਨਾ ਦੇ ਪਾਣੀ ਵਿੱਚ ਜ਼ਹਿਰ ਘੋਲਣ ਦਾ ਦੋਸ਼ ਲਗਾਇਆ ਸੀ।  ਕੇਜਰੀਵਾਲ ਨੇ ਕਿਹਾ ਸੀ ਕਿ ਦਿੱਲੀ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਮਿਲਦਾ ਹੈ।  ਭਾਜਪਾ ਦੀ ਹਰਿਆਣਾ ਸਰਕਾਰ ਨੇ ਯਮੁਨਾ ਦੇ ਪਾਣੀ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ। ਇਸਤੋਂ ਪਹਿਲਾਂ 29 ਜਨਵਰੀ ਨੂੰ ਸੋਨੀਪਤ ਅਦਾਲਤ ਨੇ ਵੀ ਇਸ ਮਾਮਲੇ ਵਿੱਚ ਕੇਜਰੀਵਾਲ ਨੂੰ ਨੋਟਿਸ ਭੇਜਿਆ ਸੀ।  ਹਰਿਆਣਾ ਸਿੰਚਾਈ ਵਿਭਾਗ ਦੇ ਇੱਕ ਅਧਿਕਾਰੀ ਨੇ ਸੋਨੀਪਤ ਦੇ ਸੀਜੇਐਮ ਨੇਹਾ ਗੋਇਲ ਦੀ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।

 

ਕੇਜਰੀਵਾਲ ਨੇ ਕੀ ਕਿਹਾ...

ਕੇਜਰੀਵਾਲ ਨੇ ਕਿਹਾ ਸੀ- ਹਰਿਆਣਾ ਸਰਕਾਰ ਨੇ ਦਿੱਲੀ ਦੇ ਪਾਣੀ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ।  ਦਿੱਲੀ ਜਲ ਬੋਰਡ ਨੇ ਉਸ ਪਾਣੀ ਨੂੰ ਦਿੱਲੀ ਆਉਣ ਤੋਂ ਰੋਕ ਦਿੱਤਾ।  ਭਾਜਪਾ ਸਰਕਾਰ ਨੇ ਪਾਣੀ ਵਿੱਚ ਅਜਿਹਾ ਜ਼ਹਿਰ ਮਿਲਾਇਆ ਹੈ ਕਿ ਇਸਨੂੰ ਵਾਟਰ ਟ੍ਰੀਟਮੈਂਟ ਪਲਾਂਟਾਂ ਦੁਆਰਾ ਵੀ ਸਾਫ਼ ਨਹੀਂ ਕੀਤਾ ਜਾ ਸਕਦਾ।

 

 

 

ਇਹ ਵੀ ਪੜ੍ਹੋ