ਆਖਿਰ 31 ਸਾਲ ਬਾਅਦ ਫੜਿਆ ਗਿਆ ਕਤਲ ਦਾ ਦੋਸ਼ੀ

ਪੁਲਿਸ ਅਧਿਕਾਰੀ ਨੇ ਦੱਸਿਆ, "ਜਦੋਂ ਵੀ ਪੁਲਿਸ ਤੁਲਸਕਰਵਾੜੀ, ਕਾਂਦੀਵਾਲੀ ਵਿੱਚ ਭੀਸੇ ਦੇ ਰਿਹਾਇਸ਼ੀ ਪਤੇ 'ਤੇ ਜਾਂਦੀ ਸੀ, ਤਾਂ ਸਥਾਨਕ ਲੋਕ ਉਨ੍ਹਾਂ ਨੂੰ ਕਹਿੰਦੇ ਸਨ ਕਿ ਸ਼ਾਇਦ ਉਸਦੀ ਮੌਤ ਹੋ ਗਈ ਹੈ।

Share:

ਹਾਈਲਾਈਟਸ

  • ਪੁਲਿਸ ਨੇ ਕਿਸੇ ਤਰ੍ਹਾਂ ਭੀਸੇ ਦੀ ਪਤਨੀ ਦਾ ਮੋਬਾਈਲ ਫੋਨ ਨੰਬਰ ਹਾਸਲ ਕੀਤਾ ਅਤੇ ਇਸ ਤੋਂ ਬਾਅਦ ਟਰੇਸ ਕੀਤਾ

ਮੁੰਬਈ ਪੁਲਿਸ ਨੇ 31 ਸਾਲ ਬਾਅਦ ਪਾਲਘਰ ਜ਼ਿਲੇ ਦੇ ਨਾਲਸੋਪਾਰਾ ਇਲਾਕੇ ਤੋਂ ਹੱਤਿਆ ਦੇ ਮਾਮਲੇ 'ਚ ਲੋੜੀਂਦੇ 62 ਸਾਲਾ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮੁਲਜ਼ਮ ਦੀ ਪਛਾਣ ਦੀਪਕ ਭੀਸੇ ਵਜੋਂ ਹੋਈ ਹੈ, ਜਿਸ ’ਤੇ 1989 ਵਿੱਚ ਰਾਜੂ ਚਿਕਨਾ ਨਾਂ ਦੇ ਵਿਅਕਤੀ ਦਾ ਕਤਲ ਕਰਨ ਅਤੇ ਧਰਮਿੰਦਰ ਸਰੋਜ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭੀਸੇ ਨੂੰ 1992 'ਚ ਜ਼ਮਾਨਤ ਮਿਲ ਗਈ ਸੀ, ਪਰ ਉਸ ਤੋਂ ਬਾਅਦ ਉਹ ਕਦੇ ਅਦਾਲਤ 'ਚ ਪੇਸ਼ ਨਹੀਂ ਹੋਇਆ। 

ਅਦਾਲਤ ਨੇ 2003 'ਚ ਐਲਾਨਿਆ ਭਗੌੜਾ

ਇਸ ਤੋਂ ਬਾਅਦ ਅਦਾਲਤ ਨੇ 2003 'ਚ ਉਸ ਨੂੰ ਭਗੌੜਾ ਐਲਾਨ ਦਿੱਤਾ। ਅਧਿਕਾਰੀ ਨੇ ਕਿਹਾ, "ਜਦੋਂ ਵੀ ਪੁਲਿਸ ਤੁਲਸਕਰਵਾੜੀ, ਕਾਂਦੀਵਾਲੀ ਵਿੱਚ ਭੀਸੇ ਦੇ ਰਿਹਾਇਸ਼ੀ ਪਤੇ 'ਤੇ ਜਾਂਦੀ ਸੀ, ਤਾਂ ਸਥਾਨਕ ਲੋਕ ਉਨ੍ਹਾਂ ਨੂੰ ਕਹਿੰਦੇ ਸਨ ਕਿ ਸ਼ਾਇਦ ਉਸਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕਿਸੇ ਤਰ੍ਹਾਂ ਭੀਸੇ ਦੀ ਪਤਨੀ ਦਾ ਮੋਬਾਈਲ ਫੋਨ ਨੰਬਰ ਹਾਸਲ ਕੀਤਾ ਅਤੇ ਇਸ ਤੋਂ ਬਾਅਦ ਭੀਸੇ ਨੂੰ ਨਾਲਾਸੋਪਾਰਾ 'ਚ ਟਰੇਸ ਕੀਤਾ ਗਿਆ ਅਤੇ ਫੜ ਲਿਆ ਗਿਆ।

 

ਠੇਕੇਦਾਰ ਬਣਕੇ ਬੈਠਾ ਸੀ ਦੋਸ਼ੀ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭੀਸੇ ਆਪਣੇ ਪਰਿਵਾਰ ਨਾਲ ਇਸ ਇਲਾਕੇ ਵਿੱਚ ਆ ਕੇ ਵਸ ਗਿਆ ਸੀ ਅਤੇ ਰੋਜ਼ੀ-ਰੋਟੀ ਕਮਾਉਣ ਲਈ ਦਰੱਖਤ ਕੱਟਣ ਦਾ ਠੇਕਾ ਲੈਂਦਾ ਸੀ। ਕਾਂਦੀਵਲੀ ਥਾਣੇ ਦੇ ਸਬ-ਇੰਸਪੈਕਟਰ ਨਿਤਿਨ ਸਾਟਮ ਨੇ ਕਿਹਾ, “ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦੀ ਉਮਰ ਹੁਣ 62 ਸਾਲ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ

Tags :