ਜੰਮੂ ਕਸ਼ਮੀਰ 'ਚ ਅੱਤਵਾਦੀਆਂ ਨਾਲ ਮੁਕਾਬਲਾ, ਫੌਜ ਦੇ 2 ਅਫ਼ਸਰਾਂ ਸਮੇਤ 4 ਸ਼ਹੀਦ

ਰਾਜੌਰੀ ਜਿਲ੍ਹੇ 'ਚ ਹੋਏ ਮੁਕਾਬਲੇ ਦੌਰਾਨ ਸ਼ਹੀਦ ਹੋਏ ਫੌਜੀ। ਸਰਚ ਆਪ੍ਰੇਸ਼ਨ ਦੌਰਾਨ ਅੱਤਵਾਦੀਆਂ ਨੇ ਕੀਤੀ ਗੋਲੀਬਾਰੀ।

Share:

ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ। ਇਸ ਦੌਰਾਨ ਭਾਰਤੀ ਫੌਜ ਦੇ 2 ਅਫ਼ਸਰਾਂ ਸਮੇਤ 4 ਸ਼ਹੀਦ ਹੋ ਗਏ। ਜਾਣਕਾਰੀ ਦੇ ਅਨੁਸਾਰ ਧਰਮਸਾਲ ਦੇ ਬਾਜੀਮਲ ਇਲਾਕੇ 'ਚ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਸਾਂਝੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨਾਲ ਮੁਕਾਬਲਾ ਸ਼ੁਰੂ ਹੋਇਆ। ਮੁਕਾਬਲੇ 'ਚ ਇੱਕ ਮੇਜਰ, ਇੱਕ ਕੈਪਟਨ ਅਤੇ 2 ਸਿਪਾਹੀ ਸ਼ਹੀਦ ਹੋ ਗਏ।  ਇਸਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਧਰਮਸਾਲ ਦੇ ਬਾਜੀਮਲ ਖੇਤਰ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਗੋਲੀਬਾਰੀ ਸ਼ੁਰੂ ਹੋ ਗਈ ਸੀ। ਜੰਮੂ-ਕਸ਼ਮੀਰ ਪੁਲਿਸ, ਭਾਰਤੀ ਫੌਜ ਅਤੇ ਸੀਆਰਪੀਐੱਫ ਦੀ ਸਾਂਝੀ ਟੀਮ ਗੋਲੀਬਾਰੀ 'ਚ ਲੱਗੀ ਹੋਈ ਸੀ।
 
ਅੱਤਵਾਦੀ ਘੇਰੇ, ਆਪ੍ਰੇਸ਼ਨ ਜਾਰੀ 
 
ਸੁਰੱਖਿਆ ਬਲਾਂ ਦੀ ਇੱਕ ਟੀਮ ਰਾਜੌਰੀ ਦੇ ਬਾਜੀਮਲ ਜੰਗਲੀ ਖੇਤਰ ਵਿੱਚ ਤਲਾਸ਼ੀ ਮੁਹਿੰਮ 'ਚ ਲੱਗੀ ਹੋਈ ਸੀ। ਜਦੋਂ ਅੱਤਵਾਦੀਆਂ ਨੂੰ ਘੇਰਿਆ ਗਿਆ ਤਾਂ ਗੋਲੀਬਾਰੀ ਸ਼ੁਰੂ ਹੋ ਗਈ। ਅੱਤਵਾਦੀਆਂ ਨੇ ਕਥਿਤ ਤੌਰ 'ਤੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕੀਤੀ। ਸੂਚਨਾ ਹੈ ਕਿ ਅੱਤਵਾਦੀ ਘੇਰੇ ਹੋਏ ਹਨ ਅਤੇ ਆਪ੍ਰੇਸ਼ਨ ਜਾਰੀ ਹੈ। 

ਇਹ ਵੀ ਪੜ੍ਹੋ