Air India ਦੀ ਨਵੀਂ ਦਿੱਲੀ ਤੋਂ ਬੈਂਕਾਕ ਜਾ ਰਹੀ ਉਡਾਣ ਦੌਰਾਨ ਸ਼ਰਮਨਾਕ ਕਾਰਾ, ਸਾਥੀ ਯਾਤਰੀ 'ਤੇ ਕਰ ਦਿੱਤਾ ਪਿਸ਼ਾਬ

ਚਾਲਕ ਦਲ ਨੇ ਆਰੋਪੀ ਯਾਤਰੀ ਨੂੰ ਚੇਤਾਵਨੀ ਦੇਣ ਤੋਂ ਇਲਾਵਾ, ਪੀੜਤ ਯਾਤਰੀ ਨੂੰ ਸ਼ਿਕਾਇਤ ਦਰਜ ਕਰਵਾਉਣ ਵਿੱਚ ਮਦਦ ਕਰਨ ਦੀ ਪੇਸ਼ਕਸ਼ ਵੀ ਕੀਤੀ। ਹਾਲਾਂਕਿ, ਉਸਨੇ ਇਨਕਾਰ ਕਰ ਦਿੱਤਾ। ਘਟਨਾ ਦੀ ਜਾਂਚ ਕਰਨ ਅਤੇ ਯਾਤਰੀ ਵਿਰੁੱਧ ਕਾਰਵਾਈ ਕਰਨ ਲਈ ਇੱਕ ਸਥਾਈ ਸੁਤੰਤਰ ਕਮੇਟੀ ਬਣਾਈ ਜਾਵੇਗੀ। ਏਅਰ ਇੰਡੀਆ ਅਜਿਹੇ ਮਾਮਲਿਆਂ ਵਿੱਚ ਡੀਜੀਸੀਏ ਦੁਆਰਾ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੀ ਹੈ।

Share:

Embarrassing act during Air India flight from New Delhi to Bangkok : ਏਅਰ ਇੰਡੀਆ ਦੀ ਨਵੀਂ ਦਿੱਲੀ ਤੋਂ ਬੈਂਕਾਕ ਜਾ ਰਹੀ ਉਡਾਣ ਦੌਰਾਨ ਦੇ ਇੱਕ ਯਾਤਰੀ ਨੇ ਕਥਿਤ ਤੌਰ 'ਤੇ ਆਪਣੇ ਸਾਥੀ ਯਾਤਰੀ 'ਤੇ ਪਿਸ਼ਾਬ ਕਰ ਦਿੱਤਾ। ਇਹ ਘਟਨਾ ਬੁੱਧਵਾਰ ਦੀ ਦੱਸੀ ਜਾ ਰਹੀ ਹੈ। ਏਅਰ ਇੰਡੀਆ ਨੇ ਇਸ ਘਟਨਾ ਬਾਰੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਨੂੰ ਸੂਚਿਤ ਕਰ ਦਿੱਤਾ ਹੈ। ਕੇਂਦਰੀ ਹਵਾਬਾਜ਼ੀ ਮੰਤਰੀ ਨੇ ਇਸ ਮਾਮਲੇ ਦਾ ਸਖ਼ਤ ਨੋਟਿਸ ਲਿਆ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ 9 ਅਪ੍ਰੈਲ 2025 ਨੂੰ ਦਿੱਲੀ ਤੋਂ ਬੈਂਕਾਕ ਜਾ ਰਹੀ ਫਲਾਈਟ AI2336 ਦੇ ਕੈਬਿਨ ਕਰੂ ਨੂੰ ਇੱਕ ਬੇਕਾਬੂ ਯਾਤਰੀ ਦੇ ਵਿਵਹਾਰ ਬਾਰੇ ਸੂਚਿਤ ਕੀਤਾ ਗਿਆ ਸੀ। ਚਾਲਕ ਦਲ ਨੇ ਸਾਰੀਆਂ ਨਿਰਧਾਰਤ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਅਤੇ ਮਾਮਲੇ ਦੀ ਰਿਪੋਰਟ ਅਧਿਕਾਰੀਆਂ ਨੂੰ ਕੀਤੀ। ਯਾਤਰੀ ਨੂੰ ਚੇਤਾਵਨੀ ਦੇਣ ਤੋਂ ਇਲਾਵਾ, ਚਾਲਕ ਦਲ ਨੇ ਪੀੜਤ ਯਾਤਰੀ ਨੂੰ ਸ਼ਿਕਾਇਤ ਦਰਜ ਕਰਵਾਉਣ ਵਿੱਚ ਮਦਦ ਕਰਨ ਦੀ ਪੇਸ਼ਕਸ਼ ਵੀ ਕੀਤੀ। ਹਾਲਾਂਕਿ, ਉਸਨੇ ਇਨਕਾਰ ਕਰ ਦਿੱਤਾ। ਘਟਨਾ ਦੀ ਜਾਂਚ ਕਰਨ ਅਤੇ ਯਾਤਰੀ ਵਿਰੁੱਧ ਕਾਰਵਾਈ ਕਰਨ ਲਈ ਇੱਕ ਸਥਾਈ ਸੁਤੰਤਰ ਕਮੇਟੀ ਬਣਾਈ ਜਾਵੇਗੀ। ਏਅਰ ਇੰਡੀਆ ਅਜਿਹੇ ਮਾਮਲਿਆਂ ਵਿੱਚ ਡੀਜੀਸੀਏ ਦੁਆਰਾ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੀ ਹੈ।

ਮੰਤਰਾਲਾ ਘਟਨਾ ਦਾ ਲਵੇਗਾ ਨੋਟਿਸ  

ਇਸ ਘਟਨਾ ਬਾਰੇ ਪੁੱਛੇ ਜਾਣ 'ਤੇ, ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ ਨੇ ਬੁੱਧਵਾਰ ਨੂੰ ਕਿਹਾ ਕਿ ਮੰਤਰਾਲਾ ਇਸ ਘਟਨਾ ਦਾ ਨੋਟਿਸ ਲਵੇਗਾ ਅਤੇ ਏਅਰਲਾਈਨ ਨਾਲ ਗੱਲ ਕਰੇਗਾ। ਉਨ੍ਹਾਂ ਰਾਸ਼ਟਰੀ ਰਾਜਧਾਨੀ ਵਿੱਚ ਇੱਕ ਸਮਾਗਮ ਦੌਰਾਨ ਕਿਹਾ ਕਿ ਜੇਕਰ ਕੋਈ ਬੇਨਿਯਮੀ ਹੋਈ ਹੈ, ਤਾਂ ਅਸੀਂ ਲੋੜੀਂਦੀ ਕਾਰਵਾਈ ਕਰਾਂਗੇ।

2022 ਵਿੱਚ ਵੀ ਮਾਮਲਾ ਆਇਆ ਸੀ ਸਾਹਮਣੇ

ਇਹ ਏਅਰ ਇੰਡੀਆ ਦੀ ਉਡਾਣ ਵਿੱਚ ਕਿਸੇ ਯਾਤਰੀ ਵੱਲੋਂ ਪਿਸ਼ਾਬ ਕਰਨ ਦੀ ਪਹਿਲੀ ਘਟਨਾ ਨਹੀਂ ਹੈ।  ਇਸ ਤੋਂ ਪਹਿਲਾਂ ਨਵੰਬਰ 2022 ਵਿੱਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। ਜਦੋਂ ਨਿਊਯਾਰਕ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿੱਚ ਸ਼ੰਕਰ ਮਿਸ਼ਰਾ ਨਾਮ ਦੇ ਇੱਕ ਯਾਤਰੀ ਨੇ ਇੱਕ ਮਹਿਲਾ ਯਾਤਰੀ 'ਤੇ ਪਿਸ਼ਾਬ ਕਰ ਦਿੱਤਾ। ਦੋਸ਼ੀ ਨੇ ਯਾਤਰਾ ਦੌਰਾਨ ਚਾਰ ਵਾਰ ਸ਼ਰਾਬ ਪੀਤੀ ਸੀ। ਇਸ ਤੋਂ ਬਾਅਦ, ਮਿਸ਼ਰਾ ਨੂੰ 6 ਜਨਵਰੀ ਨੂੰ ਬੰਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਅਤੇ ਅਦਾਲਤ ਨੇ ਉਸਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਹਾਲਾਂਕਿ, 31 ਜਨਵਰੀ ਨੂੰ ਅਦਾਲਤ ਨੇ ਉਸਨੂੰ ਜ਼ਮਾਨਤ ਦੇ ਦਿੱਤੀ।

ਇਹ ਵੀ ਪੜ੍ਹੋ