ਰਾਜਸਥਾਨ ‘ਚ ਫੜਿਆ ਗਿਆ ਐਲਵਿਸ਼ ਯਾਦਵ ! 

ਰੇਵ ਪਾਰਟੀ ਦੌਰਾਨ ਸੱਪਾਂ ਦਾ ਜ਼ਹਿਰ ਵੇਚਣ ਦੇ ਦੋਸ਼ ਹੇਠ ਨੋਇਡਾ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ ਬਿਗ ਬੌਸ ਓਟੀਟੀ-2 ਦੇ ਜੇਤੂ ਅਤੇ ਮਸ਼ਹੂਰ ਯੂ-ਟਿਊਬਰ ਐਲਵਿਸ਼ ਯਾਦਵ ਨੂੰ ਹਿਰਾਸਤ ‘ਚ ਲਿਆ ਗਿਆ।  ਐਲਵਿਸ਼ ਕੋਲੋਂ ਉੱਚ ਪੱਧਰ ‘ਤੇ ਪੁੱਛਗਿੱਛ ਕੀਤੇ ਜਾਣ ਦੀ ਖ਼ਬਰ ਹੈ। ਕਿੱਥੋਂ ਤੇ ਕਿਵੇਂ ਫੜਿਆ ਐਲਵਿਸ਼  ਐਲਵਿਸ਼ ਯਾਦਵ ਨੂੰ ਰਾਜਸਥਾਨ ਪੁਲਸ ਫੜਨ ‘ਚ ਕਾਮਯਾਬ […]

Share:

ਰੇਵ ਪਾਰਟੀ ਦੌਰਾਨ ਸੱਪਾਂ ਦਾ ਜ਼ਹਿਰ ਵੇਚਣ ਦੇ ਦੋਸ਼ ਹੇਠ ਨੋਇਡਾ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ ਬਿਗ ਬੌਸ ਓਟੀਟੀ-2 ਦੇ ਜੇਤੂ ਅਤੇ ਮਸ਼ਹੂਰ ਯੂ-ਟਿਊਬਰ ਐਲਵਿਸ਼ ਯਾਦਵ ਨੂੰ ਹਿਰਾਸਤ ‘ਚ ਲਿਆ ਗਿਆ।  ਐਲਵਿਸ਼ ਕੋਲੋਂ ਉੱਚ ਪੱਧਰ ‘ਤੇ ਪੁੱਛਗਿੱਛ ਕੀਤੇ ਜਾਣ ਦੀ ਖ਼ਬਰ ਹੈ।

ਐਲਵਿਸ਼ ਯਾਦਵ। ਫੋਟੋ ਕ੍ਰੇਡਿਟ – ਐਕਸ

ਕਿੱਥੋਂ ਤੇ ਕਿਵੇਂ ਫੜਿਆ ਐਲਵਿਸ਼ 

ਐਲਵਿਸ਼ ਯਾਦਵ ਨੂੰ ਰਾਜਸਥਾਨ ਪੁਲਸ ਫੜਨ ‘ਚ ਕਾਮਯਾਬ ਹੋਈ। ਰਾਜਸਥਾਨ ਦੇ ਕੋਟਾ ਗ੍ਰਾਮੀਣ ਤੋਂ ਉਸਨੂੰ ਕਾਬੂ ਕੀਤਾ ਗਿਆ। ਐਲਵਿਸ਼ ਆਪਣੀ ਗੱਡੀ ‘ਚ ਜਾ ਰਿਹਾ ਸੀ। ਸਾਮਣੇ ਪੁਲਸ ਦਾ ਨਾਕਾ ਆਇਆ ਤਾਂ ਪੁਲਸ ਨੇ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ। ਇਸੇ ਦੌਰਾਨ ਐਲਵਿਸ਼ ਨੂੰ ਕਾਬੂ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਐਲਵਿਸ਼ ਕੋਲੋਂ ਰਾਜਸਥਾਨ ਦੀ ਪੁਲਸ ਨੇ ਕਾਫੀ ਸਮਾਂ ਪੁੱਛਗਿੱਛ ਕੀਤੀ। ਜਿਸ ਉਪਰੰਤ ਉਸਨੂੰ ਛੱਡ ਦਿੱਤਾ ਗਿਆ।ਕਿਉਂਕਿ ਰਾਜਸਥਾਨ ਪੁਲਸ ਦਾ ਨੋਇਡਾ ਵਿਖੇ ਦਰਜ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ। ਜਿਸ ਕਰਕੇ ਐਲਵਿਸ਼ ਦੀ ਗ੍ਰਿਫਤਾਰੀ ਰੇਵ ਪਾਰਟੀ ਵਾਲੇ ਕੇਸ ‘ਚ ਨਹੀਂ ਹੋ ਸਕੀ। ਦੂਜੇ ਪਾਸੇ ਇਹ ਵੀ ਖਬਰ ਹੈ ਕਿ ਰਾਜਸਥਾਨ ‘ਚ ਕਿਸੇ ਮਾਮਲੇ ਨੂੰ ਲੈ ਕੇ ਐਲਵਿਸ਼ ਕੋਲੋਂ ਪੁੱਛਗਿੱਛ ਕੀਤੀ ਗਈ।

ਨੋਇਡਾ ਪੁਲਸ ਨੂੰ ਨਹੀਂ ਜਾਣਕਾਰੀ

ਐਲਵਿਸ਼ ਯਾਦਵ ਦੇ ਖਿਲਾਫ ਨੋਇਡਾ ਪੁਲਸ ਨੇ ਸੈਕਟਰ-49 ਥਾਣੇ ਵਿਖੇ ਕੇਸ ਦਰਜ ਕੀਤਾ ਹੋਇਆ ਹੈ। ਇਸ ਮੁਕੱਦਮੇ ‘ਚ ਉਸਦੀ ਗ੍ਰਿਫਤਾਰੀ ਬਾਕੀ ਹੈ। ਰਾਜਸਥਾਨ ਵਿਖੇ ਐਲਵਿਸ਼ ਨੂੰ ਹਿਰਾਸਤ ‘ਚ ਲੈਣ ਦੀ ਜਾਣਕਾਰੀ ਹੋਣ ਤੋਂ ਨੋਇਡਾ ਪੁਲਸ ਨੇ ਇਨਕਾਰ ਕੀਤਾ। ਇਸਦੇ ਨਾਲ ਹੀ ਇਹ ਵੀ ਕਿਹਾ ਕਿ ਰੇਵ ਪਾਰਟੀ ਤੇ ਸੱਪਾਂ ਦੇ ਜ਼ਹਿਰ ਵਾਲੇ ਮਾਮਲੇ ‘ਚ ਫਿਲਹਾਲ ਜਾਂਚ ਚੱਲ ਰਹੀ ਹੈ। ਹਾਲੇ ਐਲਵਿਸ਼ ਦੀ ਗ੍ਰਿਫਤਾਰੀ ਸਬੰਧੀ ਕੁੱਝ ਨਹੀਂ ਕਿਹਾ ਜਾ ਸਕਦਾ।

ਕੀ ਹੈ ਪੂਰਾ ਮਾਮਲਾ 

ਦਰਅਸਲ ਬਿੱਗ ਬੌਸ OTT-2 ਨਾਲ ਲਾਈਮਲਾਈਟ ‘ਚ ਆਏ ਯੂਟਿਊਬਰ ਐਲਵਿਸ਼ ਯਾਦਵ ‘ਤੇ ਗੈਰ-ਕਾਨੂੰਨੀ ਢੰਗ ਨਾਲ ਰੇਵ ਪਾਰਟੀ ਦਾ ਆਯੋਜਨ ਕਰਨ ਅਤੇ ਜ਼ਹਿਰੀਲੇ ਸੱਪਾਂ ਦੀ ਤਸਕਰੀ ਕਰਨ ਦਾ ਦੋਸ਼ ਲੱਗਾ। ਇਹ ਵੀ ਦੋਸ਼ ਹੈ ਕਿ ਐਲਵਿਸ਼ ਆਪਣੀਆਂ ਰੇਵ ਪਾਰਟੀਆਂ ‘ਚ ਵਿਦੇਸ਼ੀ ਕੁੜੀਆਂ ਨੂੰ ਬੁਲਾਉਂਦਾ ਸੀ। ਇੱਕ NGO ਨੇ ਇਸਦਾ ਸਟਿੰਗ ਆਪਰੇਸ਼ਨ ਕੀਤਾ। ਜਿਸ ਮਗਰੋਂ ਇਸਦੀ ਸ਼ਿਕਾਇਤ ਕੀਤੀ ਗਈ ਸੀ। ਇਸ ਸ਼ਿਕਾਇਤ ਦੇ ਆਧਾਰ ‘ਤੇ ਨੋਇਡਾ ਪੁਲਿਸ ਨੇ ਕਾਰਵਾਈ ਕੀਤੀ।  ਨੋਇਡਾ ਪੁਲੀਸ ਨੇ ਸੈਕਟਰ 49 ਵਿਖੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਵਿੱਚ 5 ਕੋਬਰਾ ਬਰਾਮਦ ਕੀਤੇ ਗਏ। ਨਾਲ ਹੀ ਇਸ ਦੌਰਾਨ ਸੱਪ ਦਾ ਜ਼ਹਿਰ ਵੀ ਬਰਾਮਦ ਕੀਤਾ ਗਿਆ। ਸੈਕਟਰ 49 ਥਾਣੇ ‘ਚ ਕੇਸ ਦਰਜ ਕੀਤਾ ਗਿਆ। ਪੁਲਸ ਨੇ ਇਸ ਮਾਮਲੇ ‘ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਜਦੋਂ ਇਸ ਮਾਮਲੇ ‘ਚ ਪੁੱਛਗਿੱਛ ਕੀਤੀ ਤਾਂ ਐਲਵਿਸ਼ ਯਾਦਵ ਦਾ ਨਾਂਅ ਸਾਹਮਣੇ ਆਇਆ ਸੀ। 

ਐਲਵਿਸ਼ ਯਾਦਵ। ਫੋਟੋ ਕ੍ਰੇਡਿਟ – ਐਕਸ

ਕੌਣ ਹੈ ਐਲਵਿਸ਼ ਯਾਦਵ 

ਹਰਿਆਣਾ ਦੇ ਗੁਰੂਗ੍ਰਾਮ ਦਾ ਰਹਿਣ ਵਾਲਾ ਐਲਵਿਸ਼ ਯਾਦਵ ਨੇ ਬਿੱਗ ਬੌਸ OTT-2 ਵਿੱਚ ਵਾਈਲਡ ਕਾਰਡ ਐਂਟਰੀ ਕੀਤੀ ਸੀ। ਇਸਤੋਂ ਬਾਅਦ ਉਸ ਨੇ ਬਿੱਗ ਬੌਸ OTT-2 ਦਾ ਖਿਤਾਬ ਜਿੱਤ ਕੇ ਨਾਮ ਕਮਾਇਆ। ਐਲਵਿਸ਼ ਲੰਬੇ ਸਮੇਂ ਤੋਂ ਯੂਟਿਊਬ ‘ਤੇ ਕੰਟੈਂਟ ਬਣਾਉਣ ਦਾ ਕੰਮ ਕਰ ਰਿਹਾ ਹੈ। ਉਸਦੇ ਯੂਟਿਊਬ ਚੈਨਲ ਐਲਵਿਸ਼ ਯਾਦਵ ਦੇ ਇਸ ਸਮੇਂ ਲਗਭਗ 14.5 ਮਿਲੀਅਨ ਸਬਸਕ੍ਰਾਈਬਰ ਹਨ। ਉਸਦਾ ਇੱਕ ਹੋਰ ਯੂਟਿਊਬ ਚੈਨਲ ਹੈ ਜਿਸਦਾ ਨਾਮ ਐਲਵਿਸ਼ ਯਾਦਵ ਬਲੌਗ ਹੈ, ਜਿੱਥੇ ਉਸਦੇ ਲਗਭਗ 7.5 ਮਿਲੀਅਨ ਸਬਸਕ੍ਰਾਈਬਰ ਹਨ। ਐਲਵਿਸ਼ ਯਾਦਵ  ਇੰਸਟਾਗ੍ਰਾਮ ‘ਤੇ ਵੀ ਐਕਟਿਵ ਰਹਿੰਦਾ ਹੈ। ਜਿਸ ‘ਤੇ ਉਸ ਦੇ 16 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ।